ਧੂਰੀ, 31 ਮਈ (ਲਖਵੀਰ ਸਿੰਘ ਧਾਂਦਰਾ)-ਗੌਰਮਿੰਟ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਧੂਰੀ ਦੇ ਪ੍ਰਧਾਨ ਜੈਦੇਵ ਸ਼ਰਮਾ ਦੀ ਪ੍ਰਧਾਨਗੀ ਹੇਠ ਸੋਕ ਮੀਟਿੰਗ ਐਸੋਸੀਏਸ਼ਨ ਦੇ ਦਫ਼ਤਰ ਵਿੱਚ ਹੋਈ | ਮੀਟਿੰਗ ਵਿਚ ਪੰਥ ਦੇ ਦਿੱਗਜ ਸਿਆਸਤਦਾਨ ਸ੍ਰ ਸੁਖਦੇਵ ਸਿੰਘ ਢੀਂਡਸਾ ਦੇ ਅਕਾਲ ਚਲਾਣੇ ਉੱਤੇ ਡੂੰਘੇ ਦੁੱਖ ਤੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਗਿਆ | ਮੀਟਿੰਗ ਵਿਚ ਦੋ ਮਿੰਟ ਦਾ ਮੌਨ ਧਾਰਨ ਕਰਕੇ ਸ੍ਰ ਸੁਖਦੇਵ ਸਿੰਘ ਢੀਂਡਸਾ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ | ਅਕਾਲ ਪੁਰਖ ਅੱਗੇ ਸ੍ਰ ਢੀਂਡਸਾ ਦੀ ਪਵਿੱਤਰ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖ਼ਸ਼ਣ ਦੀ ਅਰਦਾਸ ਕੀਤੀ ਗਈ | ਐਸੋਸੀਏਸ਼ਨ ਦੇ ਚੀਫ਼ ਪੈਟਰਨ ਹਰਦੇਵ ਸਿੰਘ ਜਵੰਧਾ, ਚੇਅਰਮੈਨ ਸ੍ਰ ਕੁਲਵੰਤ ਸਿੰਘ, ਪ੍ਰਧਾਨ ਜੈਦੇਵ ਸ਼ਰਮਾ, ਜਨਰਲ ਸਕੱਤਰ ਜਸਵਿੰਦਰ ਸਿੰਘ ਮੂਲੋਵਾਲ ਨੇ ਕਿਹਾ ਕਿ ਸ੍ਰ ਢੀਂਡਸਾ ਵਲੋਂ ਆਪਣੇ ਲੰਮੇ ਸਿਆਸੀ ਜੀਵਨ ਵਿਚ ਪੰਥ, ਪੰਜਾਬ ਅਤੇ ਕੌਮ ਦੀ ਕੀਤੀ ਸੇਵਾ ਨੂੰ ਲੋਕ ਸਦਾ ਯਾਦ ਰੱਖਣਗੇ | ਇਸ ਮੌਕੇ ਕਰਮ ਸਿੰਘ ਮਾਨ, ਜੰਗ ਸਿੰਘ ਬਾਦਸ਼ਾਹਪੁਰ, ਸੁਖਦੇਵ ਸਿੰਘ ਖੰਗੂੜਾ, ਹਰਬੰਸ ਸਿੰਘ ਸੋਢੀ, ਸਾਧੂ ਸਿੰਘ ਮੀਰਹੇੜੀ, ਪ੍ਰੀਤਮ ਸਿੰਘ ਧੂਰਾ ਅਤੇ ਹਰਚਰਨ ਸਿੰਘ ਲਹਿਰੀ ਵੀ ਹਾਜ਼ਰ ਸਨ |