ਮਲੇਰਕੋਟਲਾ, 1 ਜੂਨ (ਪਾਰਸ ਜੈਨ)-ਰੋਟਰੀ ਕਲੱਬ ਮਲੇਰਕੋਟਲਾ ਮਿਡਟਾਊਨ ਦੇ ਸਹਿਯੋਗ ਨਾਲ ਇੱਕ ਨਿਜੀ ਹਸਪਤਾਲ ਵਿਖੇ ਉੱਚੇ ਨੀਵੇ, ਟੇਢੇ ਮੇਢੇ ਅਤੇ ਵਿਰਲੇ ਦੰਦਾਂ ਦਾ ਮੁਫ਼ਤ ਜਾਂਚ ਕੈਂਪ ਲਾਇਆ ਗਿਆ | ਜੈਨ ਡੈਂਟਲ ਹਸਪਤਾਲ ਦੇ ਡਾ: ਮਹਿਕ ਜੈਨ ਨੇ ਦੱਸਿਆ ਕਿ 01 ਜੂਨ ਤੋਂ ਲੈ ਕੇ 15 ਜੁਲਾਈ ਤੱਕ ਚੱਲਣ ਵਾਲੇ ਉਕਤ ਕੈਂਪ ਦੌਰਾਨ ਉੱਚੇ ਨੀਵੇਂ, ਟੇਡੇ ਮੇਡੇ ਅਤੇ ਵਿਰਲੇ ਦੰਦਾਂ ਵਾਲੇ ਬੱਚਿਆਂ ਦੀ 5-ਡੀ ਸਕੈਨ ਰਾਹੀਂ ਮੁਫ਼ਤ ਜਾਂਚ ਕੀਤੀ ਜਾਵੇਗੀ | ਉਨ੍ਹਾਂ ਦੱਸਿਆ ਕਿ ਸੀਨੀਅਰ ਆਰਥੋਡੋਨਟਿਸਟ ਡਾ. ਮਨਜੋਤ ਸਿੰਘ (ਐੱਮ.ਡੀ.ਐੱਸ) ਲੁਧਿਆਣਾ ਵਲੋਂ ਉਕਤ ਤਕਨੀਕ ਰਾਹੀਂ ਬੱਚਿਆਂ ਦੀ ਜਾਂਚ ਕੀਤੀ ਜਾਵੇਗੀ | ਡਾ. ਮਹਿਕ ਜੈਨ ਨੇ ਦੱਸਿਆ ਕਿ ਅੱਜ ਦੇ ਯੁੱਗ ਵਿਚ ਦੰਦਾਂ ਦੀ ਹਰ ਬਿਮਾਰੀ ਦਾ ਇਲਾਜ ਸੌਖਾ ਅਤੇ ਸੰਭਵ ਹੈ | ਉਨ੍ਹਾਂ ਕਿਹਾ ਕਿ ਦੰਦਾਂ ਨੂੰ ਤੰਦਰੁਸਤ ਰੱਖਣ ਲਈ ਸਾਨੂੰ ਆਪਣੇ ਖਾਣ ਪੀਣ ਦੀਆਂ ਆਦਤਾਂ, ਦੰਦਾਂ ਦੀ ਨਿਯਮਿਤ ਸਫ਼ਾਈ ਅਤੇ ਜਾਂਚ ਵੱਲ ਧਿਆਨ ਦੇਣਾ ਬਹੁਤ ਜ਼ਰੂਰੀ ਹੈ | ਰੋਟਰੀ ਕਲੱਬ ਮਲੇਰਕੋਟਲਾ ਮਿਡਟਾਊਨ ਦੇ ਪ੍ਰਧਾਨ ਮਹਿੰਦਰ ਸਿੰਘ ਪਰੂਥੀ ਨੇ ਲੋਕਾਂ ਨੂੰ ਉਕਤ ਜਾਂਚ ਕੈਂਪ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ ਕੀਤੀ |