ਲਹਿਰਾਗਾਗਾ, 1 ਜੂਨ (ਅਸ਼ੋਕ ਗਰਗ)-ਨੈਸ਼ਨਲ ਕਿਸਾਨ ਕਾਂਗਰਸ ਅਤੇ ਮੈਂਬਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਅਤੇ ਐੱਸ.ਸੀ. ਵਿੰਗ ਦੇ ਜ਼ਿਲ੍ਹਾ ਪ੍ਰਧਾਨ ਚਮਕੌਰ ਸਿੰਘ ਜੱਸੀ ਦੀ ਅਗਵਾਈ ਹੇਠ ਹਲਕਾ ਲਹਿਰਾ ਵਿਚ ਐੱਸ.ਸੀ. ਵਿੰਗ ਦੇ ਅਹੁਦੇਦਾਰਾਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ | ਜਿਨ੍ਹਾਂ ਵਿਚ ਗੁਰਨਾਮ ਸਿੰਘ ਬਲਾਕ ਚੇਅਰਮੈਨ ਸ਼ਹਿਰੀ ਲਹਿਰਾ, ਗੁਰਜੰਟ ਸਿੰਘ ਚੋਟੀਆਂ ਬਲਾਕ ਚੇਅਰਮੈਨ ਦਿਹਾਤੀ ਲਹਿਰਾ, ਬਲਜੀਤ ਸਿੰਘ ਪਿੰਡ ਚਾਂਦੂ ਬਲਾਕ ਚੇਅਰਮੈਨ ਦਿਹਾਤੀ ਮੂਨਕ, ਭੂਰਾ ਸਿੰਘ ਬਲਾਕ ਚੇਅਰਮੈਨ ਸ਼ਹਿਰੀ ਮੂਨਕ ਤੇ ਸੁਤੀਸ ਖਨੌਰੀ ਵਾਇਸ ਪ੍ਰਧਾਨ ਜ਼ਿਲ੍ਹਾ ਐੱਸ.ਸੀ ਡਿਪਾਰਟਮੈਂਟ ਦੇ ਅਹੁਦੇ ਸੌਂਪੇ ਗਏ | ਇਸ ਮੌਕੇ ਸਾਰੇ ਪ੍ਰਧਾਨ ਸਾਹਿਬਾਨਾਂ ਨੇ ਰਾਹੁਲ ਸਿੱਧੂ ਜੀ ਦਾ ਧੰਨਵਾਦ ਕੀਤਾ ਅਤੇ ਆਪਣੇ ਅਹੁਦੇ ਪ੍ਰਤੀ ਇਮਾਨਦਾਰੀ ਅਤੇ ਤਨਦੇਹੀ ਨਾਲ ਕੰਮ ਕਰਨ ਦਾ ਪ੍ਰਣ ਲਿਆ | ਅਖੀਰ ਵਿਚ ਰਾਹੁਲ ਸਿੱਧੂ ਜੀ ਨੇ ਸਾਰੀ ਟੀਮ ਨੂੰ ਮੁਬਾਰਕਬਾਦ ਦਿੰਦਿਆਂ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਪੰਜਾਬ ਐੱਸ.ਸੀ ਵਿੰਗ ਦੇ ਚੇਅਰਮੈਨ ਕੁਲਦੀਪ ਵੈਦ ਅਤੇ ਆਲ ਇੰਡੀਆ ਐੱਸ.ਸੀ ਵਿੰਗ ਦੇ ਚੇਅਰਮੈਨ ਰਾਜੇਸ਼ ਲਲਹੋਟੀਆ ਦੇ ਨਾਲ ਨਾਲ ਸਮੁੱਚੀ ਕਾਂਗਰਸ ਲੀਡਰਸ਼ਿਪ ਅਤੇ ਹਾਈ ਕਮਾਂਡ ਦਾ ਧੰਨਵਾਦ ਕੀਤਾ | ਇਸ ਮੌਕੇ ਰਵਿੰਦਰ ਸਿੰਘ ਟੁਰਨਾ ਓ.ਐੱਸ.ਡੀ. ਬੀਬੀ ਰਜਿੰਦਰ ਕੌਰ ਭੱਠਲ, ਜਗਦੀਸ਼ ਗੋਇਲ ਸਾਬਕਾ ਪ੍ਰਧਾਨ ਨਗਰ ਕੌਂਸਲ ਮੂਨਕ, ਰਕੇਸ਼ ਸੈਣੀ ਸਾਬਕਾ ਐਮਸੀ ਮੂਨਕ, ਰਿੰਕੂ ਕਾਂਸਲ ਸਾਬਕਾ ਐਮਸੀ ਮੁਨਕ, ਗੱਬਰ ਜੈਨ ਮੌਜੂਦ ਸਨ |