ਮਲੇਰਕੋਟਲਾ, 1 ਜੂਨ (ਪਾਰਸ ਜੈਨ)-ਏਕਤਾ ਹੈਂਡੀਕੈਪਡ ਐਂਡ ਵਿਧਵਾ ਵੈੱਲਫੇਅਰ ਸੋਸਾਇਟੀ ਅਤੇ ਇੰਡੀਆ ਮਹਿਲਾ ਸੰਸਕਿ੍ਤਕ ਸੰਗਠਨ ਵਲੋਂ ਪੰਜਾਬ ਦੇ ਅਹੁਦੇਦਾਰਾਂ ਦੀ ਇੱਕ ਮੀਟਿੰਗ ਕੀਤੀ ਗਈ | ਇਸ ਮੀਟਿੰਗ ਦੀ ਪ੍ਰਧਾਨਗੀ ਮੈਡਮ ਬਲਬੀਰ ਕੌਰ ਵਲੋਂ ਕੀਤੀ ਗਈ | ਦਿੱਲੀ ਤੋਂ ਮੁੱਖ ਵਕਤਾ ਵਜੋਂ ਰੀਤੂ ਕੌਸ਼ਿਕ ਨੇ ਸ਼ਿਰਕਤ ਕੀਤੀ | ਉਨ੍ਹਾਂ ਨੇ ਦੇਸ਼ ਭਰ ਵਿਚ ਮਹਿਲਾਵਾਂ 'ਤੇ ਹੋ ਰਹੇ ਅੱਤਿਆਚਾਰਾਂ ਅਤੇ ਅਪਰਾਧਾਂ ਬਾਰੇ ਅਤੇ ਉਨ੍ਹਾਂ ਦੇ ਹੱਲ ਸਬੰਧੀ ਵਿਚਾਰ ਸਾਂਝੇ ਕੀਤੇ | ਜਾਣਕਾਰੀ ਦਿੰਦਿਆਂ ਰਿਤੂ ਕੌਸ਼ਿਕ ਨੇ ਦੱਸਿਆ ਕਿ ਮੀਟਿੰਗ ਵਿਚ ਆਲ ਇੰਡੀਆ ਮਹਿਲਾ ਸੰਸਕਿ੍ਤਕ ਸੰਗਠਨ ਵਲੋਂ ਪੰਜਾਬ ਰਾਜ ਦੀ 13 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ | ਜਿਸ ਵਿਚ ਲੁਧਿਆਣਾ ਜ਼ਿਲ੍ਹੇ ਤੋਂ ਮੈਡਮ ਬਲਬੀਰ ਕੌਰ ਨੂੰ ਕਨਵੀਨਰ ਨਿਯੁਕਤ ਕੀਤਾ ਗਿਆ | ਮਲੇਰਕੋਟਲਾ ਤੋਂ ਮੈਡਮ ਜਸਬੀਰ ਕੌਰ, ਸਰਬਜੀਤ ਕੌਰ, ਰਫੀਆ, ਸੁਲਤਾਨਾ, ਨਜਮਾ, ਨਾਜ਼ੀਆ, ਯਾਸ਼ਮੀਨ, ਖ਼ਤਿਜਾ, ਰੁਖਸਾਨਾ ਬਰਨਾਲਾ ਤੋਂ ਅਮਰਜੀਤ ਕੌਰ, ਪਟਿਆਲਾ ਤੋਂ ਪਰਮਜੀਤ ਕੌਰ, ਫਿਰੋਜ਼ਪੁਰ ਤੋਂ ਸਰਬਜੀਤ ਕੌਰ ਆਦਿ ਨੂੰ ਮੈਂਬਰ ਬਣਾਇਆ ਗਿਆ | ਉੱਤਰਾਖੰਡ ਦੀ ਅੰਕਿਤਾ ਭੰਡਾਰੀ ਹੱਤਿਆ ਕਾਂਡ ਦੇ ਤਿੰਨ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਦੇਣ ਦੇ ਫ਼ੈਸਲੇ ਦਾ ਸਵਾਗਤ ਕੀਤਾ ਗਿਆ | ਇਸ ਮੌਕੇ ਪੰਜਾਬ ਦੇ ਵਕਤਾ ਵਜੋਂ ਮਹਿਮੂਦ ਥਿੰਦ ਸਟੇਟ ਐਵਾਰਡੀ ਸੂਬਾ ਪ੍ਰਧਾਨ ਇੰਡੀਅਨ ਯੂਨੀਅਨ ਮੁਸਲਿਮ ਲੀਗ ਪੰਜਾਬ, ਯਾਸਮੀਨ, ਜਸਵੀਰ ਕੌਰ, ਸੁਲਤਾਨਾ,ਨਜ਼ਮਾਂ ਰਜ਼ੀਆ ਸੁਲਤਾਨਾ, ਇਮਰਾਨ ਅਤੇ ਖ਼ਤੀਜਾ ਆਦਿ ਹਾਜ਼ਰ ਸਨ |