23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਸੰਘਰਸ਼ਕਾਰੀਆ ਨੂੰ ਡੰਡੇ ਦੇ ਜ਼ੋਰ 'ਤੇ ਦਬਾਇਆ ਨਹੀਂ ਜਾ ਸਕਦਾ-ਜਸਵੰਤ ਤੋਲਾਵਾਲ <br/>

Ad Position 21
No active advertisement
ਅਜੀਤ ਡੈਸਕ 02-06-2025
ਸੁਨਾਮ ਊਧਮ ਸਿੰਘ ਵਾਲਾ, 1 ਜੂਨ (ਸਰਬਜੀਤ ਸਿੰਘ ਧਾਲੀਵਾਲ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਮੀਟਿੰਗ ਬਲਾਕ ਪ੍ਰਧਾਨ ਜਸਵੰਤ ਸਿੰਘ ਤੋਲਾਵਾਲ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ ਕਿਸਾਨੀ ਮਸਲਿਆਂ 'ਤੇ ਵਿਚਾਰ ਚਰਚਾ ਕਰਨ ਉਪਰੰਤ ਆਉਣ ਵਾਲੇ ਸੰਘਰਸ਼ ਦੀ ਰੂਪ ਰੇਖਾ ਉਲੀਕੀ ਗਈ ਅਤੇ ਆਉਣ ਵਾਲੇ ਕਰਜ਼ਾ ਮੁਕਤੀ, ਕਿਸਾਨ ਪੱਖੀ ਖੇਤੀ ਨੀਤੀ ਅਤੇ ਬੇਰੁਜ਼ਗਾਰੀ ਨੂੰ ਲੈ ਕੇ ਕਿਸਾਨਾਂ ਪਿੰਡ-ਪਿੰਡ ਜਾ ਕੇ ਲਾਮਵੰਦ ਕਰਨ ਦਾ ਫੈਸਲਾ ਕੀਤਾ ਗਿਆ | ਇਸ ਸਮੇਂ ਜਸਵੰਤ ਸਿੰਘ ਤੋਲਾਵਾਲ, ਸੁਖਪਾਲ ਸਿੰਘ ਮਾਣਕ ਕਣਕਵਾਲ ਆਦਿ ਨੇ ਕਿਹਾ ਕਿ ਧੱਕੇ ਨਾਲ ਕਿਸੇ ਵੀ ਕਿਸਾਨ ਦੀ ਜ਼ਮੀਨ ਅਕਵਾਇਰ ਨਹੀਂ ਕਰਨ ਦਿੱਤੀ ਜਾਵੇਗੀ ਕਿਉਂਕਿ ਇਸ ਮਕਸਦ ਲਈ ਪੰਜਾਬ ਸਰਕਾਰ ਕਿਸਾਨਾਂ,ਮਜ਼ਦੂਰਾਂ 'ਤੇ ਹਰ ਰੋਜ਼ ਬੇਤਹਾਸ਼ਾ ਜਬਰ ਜ਼ੁਲਮ ਕਰ ਰਹੀ ਹੈ | ਉਨ੍ਹਾਂ ਕਿਹਾ ਸੂਬਾ ਵਾਸੀਆਂ ਨੂੰ ਬਦਲਾਅ ਦਾ ਝੂਠਾ ਲਾਰਾ ਲਾਕੇ ਸਤਾ 'ਚ ਆਈ ਆਪ ਸਰਕਾਰ ਆਪਣਾ ਹੱਕ ਮੰਗ ਰਹੇ ਕਿਸਾਨਾਂ, ਮਜ਼ਦੂਰਾਂ ਅਤੇ ਮੁਲਾਜ਼ਮਾਂ 'ਤੇ ਲਾਠੀਚਾਰਜ ਕਰਵਾ ਰਹੀ ਹੈ | ਇੰਨਾ ਹੀ ਨਹੀ ਖ਼ੁਦ ਧਰਨਿਆਂ, ਮੁਜ਼ਾਹਰਿਆਂ 'ਚੋਂ ਨਿਕਲਦੇ ਆਈ ਹੈ ਸਰਕਾਰ ਨੂੰ ਹੁਣ ਧਰਨਿਆਂ ਤੋਂ ਨਫ਼ਰਤ ਹੋਣ ਲੱਗ ਗਈ ਹੈ | ਇਸ ਮੌਕੇ ਰਾਮ ਸਰਨ ਸਿੰਘ ਉਗਰਾਹਾਂ, ਪਾਲ ਸਿੰਘ ਦੋਲਾ ਸਿੰਘ ਵਾਲਾ, ਸੁਖਪਾਲ ਸਿੰਘ ਮਾਣਕ ਕਣਕਵਾਲ ਭੰਗੂਆਂ, ਯਾਦਵਿੰਦਰ ਸਿੰਘ ਚੱਠਾ, ਜੀਤ ਸਿੰਘ ਗੰਢੂਆਂ, ਮਨੀ ਸਿੰਘ ਭੈਣੀ ਆਦਿ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਕਾਂਗਰਸ ਦੀ ਮਜ਼ਬੂਤੀ ਲਈ ਗੁਰਦੀਪ ਢਿੱਲੋਂ ਵਲੋਂ ਦੁਕਾਨਦਾਰਾਂ ਨਾਲ ਮੀਟਿੰਗ ਅਗਲੀ ਖ਼ਬਰ ਦੇਸ਼ ਭਰ ਵਿਚ ਮਹਿਲਾਵਾਂ 'ਤੇ ਹੋ ਰਹੇ ਅੱਤਿਆਚਾਰਾਂ ਸੰਬੰਧੀ ਹੋਈ ਵਿਚਾਰ ਚਰਚਾ <br/>
Ad Position 24