23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਯਾਦਗਾਰੀ ਹੋ ਨਿੱਬੜਿਆ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟਿੱਬਾ ਦਾ ਸਮਾਗਮ

Ad Position 21
No active advertisement
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟਿੱਬਾ ਵਿਖੇ ਪੁਜ਼ੀਸ਼ਨਾਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨ ਕਰਨ ਸਮੇਂ ਅਧਿਆਪਕ | ਤਸਵੀਰ : ਮੇਘ ਰਾਜ ਜੋਸ਼ੀ <br/> 02-06-2025
ਸ਼ੇਰਪੁਰ, 1 ਜੂਨ (ਮੇਘ ਰਾਜ ਜੋਸ਼ੀ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟਿੱਬਾ ਵਿਖੇ ਕਰਵਾਏ ਗਏ ਸਮਾਗਮ ਦੌਰਾਨ ਪੁਜ਼ੀਸ਼ਨਾਂ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨ ਕੀਤਾ ਗਿਆ | ਲੈਕਚਰਾਰ ਉਜਾਗਰ ਸਿੰਘ ਨੇ ਪਹੰੁਚੀਆਂ ਸੰਗਤਾਂ ਦਾ ਧੰਨਵਾਦ ਕਰਦਿਆਂ ਵਿਦਿਆਰਥੀਆਂ ਅਤੇ ਮਾਪਿਆਂ ਮੁਬਾਰਕਾਂ ਦਿੱਤੀਆਂ | ਸਕੂਲ ਦੇ ਵਿਦਿਆਰਥੀਆਂ ਨੇ ਬਹੁਤ ਹੀ ਸ਼ਾਨਦਾਰ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ, ਜਿਸ ਵਿਚ ਗਿੱਧਾ, ਭੰਗੜਾ ਅਤੇ ਹੋਰ ਪੇਸ਼ਕਾਰੀਆਂ ਦਿਖਾਈਆਂ | ਸਟੇਜ ਦੀ ਭੂਮਿਕਾ ਅਧਿਆਪਕ ਆਗੂ ਮਨਪ੍ਰੀਤ ਸਿੰਘ ਅਤੇ ਜਗਜੀਤ ਪਾਲ ਸਿੰਘ ਘਨੋਰੀ ਨੇ ਨਿਭਾਈ | ਇਸ ਮੌਕੇ ਸਨਦੀਪ ਰਿਖੀ ਪੰਜਗਰਾਈਆਂ, ਗੁਰਜੰਟ ਸੰਧੂ ਗੰਡੇਵਾਲ, ਸਰਪੰਚ ਰਣਜੀਤ ਸਿੰਘ ਕਾਲਾ ਬੁਲਾ, ਗ੍ਰਾਮ ਪੰਚਾਇਤ ਟਿੱਬਾ, ਪੀਤਾ ਬੜੀ, 'ਆਪ' ਆਗੂ ਹਰਪ੍ਰੀਤ ਟਿੱਬਾ, ਸਰਪੰਚ ਜਸਵੰਤ ਸਿੰਘ ਬਾਦਸ਼ਾਹਪੁਰ, ਲੈਕਚਰਾਰ ਉਜਾਗਰ ਸਿੰਘ, ਲਖਬੀਰ ਸਿੰਘ, ਕਮਲਜੀਤ ਕੌਰ, ਜਸਵੀਰ ਕੌਰ, ਮਨਪ੍ਰੀਤ ਸਿੰਘ, ਅੰਮਿ੍ਤਪਾਲ ਸਿੰਘ, ਧਰਮਵੀਰ, ਬਲਜਿੰਦਰ ਸਿੰਘ, ਗੁਰਦੀਪ ਸਿੰਘ, ਮੋਹਿਤ ਕੁਮਾਰ, ਨਾਹਲਾ ਸਿੰਘ, ਪਰਮਿੰਦਰ ਕੌਰ, ਉਪਸ਼ਰਨ ਸ਼ਰਮਾ, ਰਾਜਵੀਰ ਕੌਰ, ਕਮਲਜੀਤ ਕੌਰ, ਹਰਪ੍ਰੀਤ ਕੌਰ, ਸੁਖਦੀਪ ਕੌਰ, ਤਰਨਦੀਪ, ਅਮਨਪ੍ਰੀਤ ਕੌਰ, ਸੋਹਣਜੀਤ ਕੌਰ, ਦਲਵੀਰ ਸਿੰਘ ਸ਼ੇਰਪੁਰ, ਗੁਰਿੰਦਰ ਸਿੰਘ ਆਦਿ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਇੰਟਰਨੈੱਟ ਦੇ ਅਜੋਕੇ ਦੌਰ ਵਿਚ ਸਾਈਬਰ ਧੋਖਾਧੜੀ ਤੋਂ ਸੁਚੇਤ ਰਹਿਣਾ ਸਮੇਂ ਦੀ ਲੋੜ-ਮੱਲ੍ਹੀ <br/> ਅਗਲੀ ਖ਼ਬਰ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਰਾਹਗੀਰਾਂ ਲਈ ਲੰਗਰ ਲਗਾਇਆ <br/>
Ad Position 24