23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਇੰਟਰਨੈੱਟ ਦੇ ਅਜੋਕੇ ਦੌਰ ਵਿਚ ਸਾਈਬਰ ਧੋਖਾਧੜੀ ਤੋਂ ਸੁਚੇਤ ਰਹਿਣਾ ਸਮੇਂ ਦੀ ਲੋੜ-ਮੱਲ੍ਹੀ <br/>

Ad Position 21
No active advertisement
ਅਜੀਤ ਡੈਸਕ 02-06-2025
ਸ਼ਹਿਣਾ, 1 ਜੂਨ (ਸੁਰੇਸ਼ ਗੋਗੀ)-ਸਥਾਨਕ ਸ਼ਹੀਦ ਬੁੱਧੂ ਖਾਂ ਸ਼ੌਰਿਆ ਚੱਕਰਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਵਿਦਿਆਰਥੀਆਂ ਨੂੰ ਸਵੇਰ ਦੀ ਸਭਾ ਦੌਰਾਨ ਇੰਟਰਨੈੱਟ ਦੇ ਅਜੋਕੇ ਦੌਰ ਵਿਚ ਸਾਈਬਰ ਧੋਖਾਧੜੀ ਤੋਂ ਸੁਚੇਤ ਰਹਿਣ ਸਬੰਧੀ ਵਿਸ਼ੇਸ਼ ਜਾਣਕਾਰੀ ਦਿੱਤੀ ਗਈ | ਇਸ ਸਬੰਧੀ ਆਪਣੇ ਵਿਚਾਰ ਪੇਸ਼ ਕਰਦਿਆਂ ਮੁੱਖ ਮਹਿਮਾਨ ਮਨਦੀਪ ਸਿੰਘ ਮੱਲ੍ਹੀ ਪੰਜਾਬ ਪੁਲਿਸ ਨੇ ਆਖਿਆ ਕਿ ਅੱਜ ਇੰਟਰਨੈੱਟ ਸਾਡੀ ਮੁੱਠੀ ਵਿਚ ਹੈ | ਜਿਸ ਸਦਕਾ ਪੈਸੇ ਸਬੰਧੀ ਲੈਣ-ਦੇਣ ਦੇ ਬਹੁਤੇ ਕੰਮ ਮੋਬਾਈਲ ਰਾਹੀਂ ਹੁੰਦੇ ਹਨ | ਇੰਟਰਨੈੱਟ ਦੀ ਵਰਤੋਂ ਕਾਰਨ ਜਿੱਥੇ ਸਾਨੂੰ ਆਨਲਾਈਨ ਕੰਮ-ਕਾਰਜ ਕਰਨ ਵਿਚ ਸੌਖ ਹੋਈ ਹੈ ਤੇ ਨਾਲ ਹੀ ਕੀਮਤੀ ਸਮਾਂ ਵੀ ਬਚਦਾ ਹੈ | ਉੱਥੇ ਸਾਈਬਰ ਕਰਾਈਮ ਦੇ ਮਾਮਲੇ ਵੀ ਨਿੱਤ ਦਿਨ ਵਧ ਰਹੇ ਹਨ | ਇਸ ਲਈ ਸਾਨੂੰ ਇੰਟਰਨੈੱਟ ਦੀ ਵਰਤੋਂ ਬੜੀ ਸਾਵਧਾਨੀ ਨਾਲ ਕਰਨੀ ਚਾਹੀਦੀ ਹੈ | ਸ: ਮੱਲ੍ਹੀ ਨੇ ਸਾਈਬਰ ਅਰੈਸਟ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਕਿਸੇ ਵੀ ਅਣਜਾਣ ਨੰਬਰ ਤੋਂ ਆਉਣ ਵਾਲੀ ਫ਼ੋਨ/ਵੀਡੀਓ ਕਾਲ ਨੂੰ ਨਾ ਸੁਣਿਆ ਜਾਵੇ | ਇਸ ਸਬੰਧੀ ਸੁਚੇਤ ਰਹਿਣਾ ਹੀ ਸਮੇਂ ਦੀ ਅਹਿਮ ਲੋੜ ਹੈ | ਕਿਸੇ ਵੀ ਕਿਸਮ ਦੀ ਸਾਈਬਰ ਧੋਖਾਧੜੀ ਦੇ ਮਾਮਲੇ ਦੀ ਸ਼ਿਕਾਇਤ ਵਿਭਾਗ ਦੇ ਟੋਲ ਫ਼ਰੀ ਨੰਬਰ 1930 'ਤੇ ਦਰਜ ਕਰਵਾਈ ਜਾਵੇ | ਇਸ ਦੌਰਾਨ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਤਰਕਸ਼ੀਲ ਆਗੂ ਗੁਰਪ੍ਰੀਤ ਸ਼ਹਿਣਾ ਨੇ ਕਿਹਾ ਕਿ ਸਾਈਬਰ ਕਰਾਈਮ ਤੋਂ ਬਚਣ ਲਈ ਸੋਸ਼ਲ ਐਪਸ ਦੀ ਵਰਤੋਂ ਧਿਆਨ ਨਾਲ ਕੀਤੀ ਜਾਵੇ ਅਤੇ ਕਿਸੇ ਵੀ ਅਣਜਾਣ ਨੰਬਰ ਤੋਂ ਆਏ ਸ਼ੱਕੀ ਲਿੰਕ ਅਤੇ ਮਨ-ਲੁਭਾਊ ਆਫਰਾਂ ਵਾਲੇ ਲਿੰਕ ਨੂੰ ਨਾ ਖੋਲਿ੍ਹਆ ਜਾਵੇ | ਪ੍ਰੋਗਰਾਮ ਦੇ ਅੰਤ ਵਿਚ ਸਕੂਲ ਮੁਖੀ ਮੈਡਮ ਜਸਬੀਰ ਕੌਰ ਨੇ ਮੁੱਖ ਮਹਿਮਾਨਾਂ ਦਾ ਧੰਨਵਾਦ ਕੀਤਾ | ਇਸ ਮੌਕੇ ਵਿਦਿਆਰਥੀਆਂ ਤੋਂ ਇਲਾਵਾ ਸਕੂਲ ਦਾ ਸਮੁੱਚਾ ਸਟਾਫ਼ ਮੌਜੂਦ ਸੀ |

Ad Position 22
No active advertisement
ਪਿਛਲੀ ਖ਼ਬਰ ਬਰਨਾਲਾ ਨੇ ਪੰਜਾਬ ਅੰਡਰ-23 ਵਨਡੇ ਟੂਰਨਾਮੈਂਟ ਵਿਚ ਮਾਨਸਾ ਉੱਤੇ 93 ਦੌੜਾਂ ਨਾਲ ਸ਼ਾਨਦਾਰ ਜਿੱਤ ਕੀਤੀ ਹਾਸਿਲ <br/> ਅਗਲੀ ਖ਼ਬਰ ਯਾਦਗਾਰੀ ਹੋ ਨਿੱਬੜਿਆ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟਿੱਬਾ ਦਾ ਸਮਾਗਮ
Ad Position 24