23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਖੇਤੀਬਾੜੀ ਸਹਿਕਾਰੀ ਸਭਾਵਾਂ ਕਰਮਚਾਰੀ ਯੂਨੀਅਨ ਪੰਜਾਬ ਦੇ ਨਵ-ਨਿਯੁਕਤ ਸੂਬਾ ਆਗੂਆਂ ਦਾ ਸਨਮਾਨ

Ad Position 21
No active advertisement
ਖੇਤੀਬਾੜੀ ਸਹਿਕਾਰੀ ਸਭਾਵਾਂ ਕਰਮਚਾਰੀ ਯੂਨੀਅਨ ਪੰਜਾਬ ਦੇ ਨਵ-ਨਿਯੁਕਤ ਸੂਬਾ ਪ੍ਰਧਾਨ ਜਗਦੀਪ ਸਿੰਘ, ਗੁਰਤੇਜ ਸਿੰਘ ਧੂਰਕੋਟ ਸੂਬਾ ਸੀਨੀਅਰ ਮੀਤ ਪ੍ਰਧਾਨ, ਸ਼ਿੰਗਾਰਾ ਸਿੰਘ ਝਿੰਗੇਰੀ ਜਰਨਲ ਸਕੱਤਰ ਨੂੰ ਸਨਮਾਨਿਤ ਕਰਦੇ ਹੋਏ ਵਿਧਾਇਕ ਲਾਭ ਸਿੰਘ ਉਗੋਕੇ, ਨਾਲ ਇਲਾਕਾ ਨਿਵਾਸੀ | ਤਸਵੀਰ : ਗੁਰਪ੍ਰੀਤ ਸਿੰਘ ਕਾਹਨੇਕੇ <br/> 02-06-2025
ਰੂੜੇਕੇ ਕਲਾਂ, 1 ਜੂਨ (ਗੁਰਪ੍ਰੀਤ ਸਿੰਘ ਕਾਹਨੇਕੇ)-ਖੇਤੀਬਾੜੀ ਸਹਿਕਾਰੀ ਸਭਾਵਾਂ ਕਰਮਚਾਰੀ ਯੂਨੀਅਨ ਪੰਜਾਬ ਦੇ ਨਵ ਨਿਯੁਕਤ ਸੂਬਾ ਅਹੁਦੇਦਾਰਾਂ ਨੂੰ ਸਨਮਾਨਿਤ ਕਰਨ ਲਈ ਇਲਾਕਾ ਨਿਵਾਸੀਆਂ ਵਲੋਂ ਪਿੰਡ ਧੂਰਕੋਟ ਵਿਖੇ ਸਨਮਾਨ ਸਮਾਰੋਹ ਕਰਵਾਇਆ ਗਿਆ | ਖੇਤੀਬਾੜੀ ਸਹਿਕਾਰੀ ਸਭਾਵਾਂ ਕਰਮਚਾਰੀ ਯੂਨੀਅਨ ਪੰਜਾਬ ਦੇ ਸੂਬਾ ਅਹੁਦੇਦਾਰਾਂ ਦੀ ਪੰਜਾਬ ਦੇ ਡੈਲੀਗੇਟਾਂ ਵਲੋਂ ਵੋਟਾਂ ਰਾਹੀਂ ਚੋਣ ਕੀਤੀ ਗਈ | ਜਥੇਬੰਦੀ ਦੇ ਜਗਦੀਪ ਸਿੰਘ ਸੂਬਾ ਪ੍ਰਧਾਨ, ਗੁਰਤੇਜ ਸਿੰਘ ਧੂਰਕੋਟ ਸੂਬਾ ਸੀਨੀਅਰ ਮੀਤ ਪ੍ਰਧਾਨ, ਸ਼ਿੰਗਾਰਾ ਸਿੰਘ ਝਿੰਗੇਰੀ ਜਰਨਲ ਸਕੱਤਰ ਪੰਜਾਬ ਚੁਣੇ ਗਏ | ਸੁਖਚੈਨ ਸਿੰਘ ਨੂੰ ਜ਼ਿਲ੍ਹਾ ਪ੍ਰਧਾਨ ਬਰਨਾਲਾ ਨਿਯੁਕਤ ਕੀਤਾ ਗਿਆ | ਜਥੇਬੰਦੀ ਦੇ ਨਵ ਨਿਯੁਕਤ ਸੂਬਾ ਆਗੂਆਂ ਦੇ ਪਿੰਡ ਧੂਰਕੋਟ ਵਿਖੇ ਪਹੁੰਚਣ 'ਤੇ ਸਨਮਾਨਿਤ ਕਰਦਿਆਂ ਵਿਧਾਇਕ ਲਾਭ ਸਿੰਘ ਉਗੋਕੇ ਨੇ ਕਿਹਾ ਕਿ ਜਥੇਬੰਦਕ ਹੋ ਕੇ ਸਮਾਜ ਦੀ ਭਲਾਈ ਲਈ ਕੰਮ ਕਰਨੇ, ਕਿਸਾਨਾਂ ਤੇ ਕਰਮਚਾਰੀਆਂ ਦੇ ਹੱਕਾਂ ਲਈ ਸੰਘਰਸ਼ ਕਰਨਾ ਸ਼ਲਾਘਾਯੋਗ ਕਦਮ ਹੈ | ਜਥੇਬੰਦੀ ਦੀ ਸੂਬਾ ਪੱਧਰੀ ਟੀਮ ਦਾ ਅਹੁਦੇਦਾਰ ਬਣ ਕੇ ਪੰਜਾਬ ਦੇ ਸਹਿਕਾਰੀ ਸਭਾਵਾਂ ਦੇ ਕਰਮਚਾਰੀਆਂ ਦੀ ਅਗਵਾਈ ਪਿੰਡ ਧੂਰਕੋਟ ਦੇ ਨੌਜਵਾਨ ਗੁਰਤੇਜ ਸਿੰਘ ਧੂਰਕੋਟ ਵਲੋਂ ਕਰਨੀ ਹਲਕਾ ਭਦੌੜ ਵਾਸੀਆਂ ਲਈ ਮਾਨ ਵਾਲੀ ਗੱਲ ਹੈ | ਜਥੇਬੰਦੀ ਦੇ ਨਵ ਨਿਯੁਕਤ ਸੂਬਾ ਆਗੂਆਂ ਨੂੰ ਬੂਟਾ ਸਿੰਘ ਡੈਲੀਗੇਟ ਪੰਜਾਬ, ਗੁਰਚੇਤ ਸਿੰਘ, ਹਰਜੀਤ ਸਿੰਘ, ਧਰਸੋਤਮ ਸਿੰਘ, ਕੁਲਦੀਪ ਸਿੰਘ, ਅਮਿ੍ੰਤਪਾਲ ਸਿੰਘ, ਮਨਦੀਪ ਸਿੰਘ ਬਾਠ, ਗਿਆਨ ਸਿੰਘ, ਸੇਵਾ ਸਿੰਘ ਤਿੰਨੇ ਬਲਾਕ ਪ੍ਰਧਾਨ, ਗੁਰਸੇਵਕ ਸਿੰਘ ਸਰਪੰਚ, ਰਾਜ ਸਿੰਘ ਸਰਪੰਚ, ਪ੍ਰਧਾਨ ਬਲਜੀਤ ਸਿੰਘ ਧੂਰਕੋਟ, ਪ੍ਰਧਾਨ ਸੁਖਦਰਸ਼ਨ ਸਿੰਘ ਧੌਲਾ, ਤਾਰਾ ਸਿੰਘ, ਗੁਰਪ੍ਰੀਤ ਸਿੰਘ ਹੈਪੀ, ਗੁਰਿੰਦਰਜੀਤ ਸਿੰਘ ਜੱਸੀ ਰੂੜੇਕੇ ਕਲਾਂ, ਫਕੀਰ ਚੰਦ ਦੀ ਅਗਵਾਈ ਵਿਚ ਵੱਡੀ ਗਿਣਤੀ ਇਲਾਕਾ ਨਿਵਾਸੀਆਂ ਵਲੋਂ ਸਨਮਾਨਿਤ ਕੀਤਾ ਗਿਆ | ਇਸ ਮੌਕੇ ਰੁਪਿੰਦਰ ਸਿੰਘ ਸਿੱਧੂ ਏ.ਆਰ ਸਹਿਕਾਰੀ ਸਭਾਵਾਂ, ਜਸਪ੍ਰੀਤ ਸਿੰਘ, ਚੇਅਰਮੈਨ ਤਰਸੇਮ ਸਿੰਘ ਕਾਹਨੇਕੇ, ਹੈਰੀ ਧਾਲੀਵਾਲ ਧੂਰਕੋਟ, ਅਮਨ ਸਿੰਘ ਦਰਾਜ, ਪ੍ਰਗਟ ਸਿੰਘ ਗਿੱਲ, ਡਾ: ਸੁਖਚੈਨ ਸਿੰਘ ਸਿਧਾਨਾ ਤੋਂ ਇਲਾਵਾ ਇਲਾਕਾ ਨਿਵਾਸੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਵਿਦਿਆਰਥੀਆਂ ਨੇ ਕੀਤੀ ਸਾਇੰਸ ਸਿਟੀ ਦੀ ਯਾਤਰਾ <br/> ਅਗਲੀ ਖ਼ਬਰ ਬਰਨਾਲਾ ਨੇ ਪੰਜਾਬ ਅੰਡਰ-23 ਵਨਡੇ ਟੂਰਨਾਮੈਂਟ ਵਿਚ ਮਾਨਸਾ ਉੱਤੇ 93 ਦੌੜਾਂ ਨਾਲ ਸ਼ਾਨਦਾਰ ਜਿੱਤ ਕੀਤੀ ਹਾਸਿਲ <br/>
Ad Position 24