ਲਹਿਰਾਗਾਗਾ, 4 ਜੂਨ (ਅਸ਼ੋਕ ਗਰਗ, ਮਦਨ ਸ਼ਰਮਾ)- ਵਿੱਦਿਆ ਰਤਨ ਕਾਲਜ ਖੋਖਰ ਕਲਾਂ ਦੀਆਂ ਵਿਦਿਆਰਥਣ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਮੈਰਿਟ ਲਿਸਟ ਵਿਚ ਆਪਣਾ ਨਾਂਅ ਲਗਾਤਾਰ ਦੂਜੀ ਵਾਰ ਦਰਜ ਕਰਵਾਇਆ ਹੈ | ਸੈਸ਼ਨ 2021-2025 ਦੇ ਦੌਰਾਨ ਬੀ.ਐਸ.ਸੀ. ਬੀ.ਐੱਡ ਦੀ ਵਿਦਿਆਰਥਣ ਸ਼ੁਬਲੀਨ ਕੌਰ ਪੁੱਤਰੀ ਬੂਟਾ ਸਿੰਘ ਨੇ ਪੰਜਾਬੀ ਯੂਨੀਵਰਸਿਟੀ ਦੀ ਮੈਰਿਟ ਲਿਸਟ ਵਿਚ ਆਪਣਾ ਨਾਂਅ ਦਰਜ ਕਰ ਕੇ ਕਾਲਜ ਅਤੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ ਹੈ | ਜਦੋਂ ਕਿ ਬਬਲੀ ਕੌਰ ਪੁੱਤਰੀ ਨਿਰਮਲ ਸਿੰਘ, ਖੁਸ਼ਪ੍ਰੀਤ ਕੌਰ ਪੁੱਤਰੀ ਜਸਵੀਰ ਸਿੰਘ ਨੇ ਵੀ ਬੀ.ਐਸ.ਸੀ .ਬੀ.ਐੱਡ ਕੋਰਸ ਵਿਚ ਮੈਰਿਟ ਲਿਸਟ ਵਿਚ ਆਪਣਾ ਸਥਾਨ ਬਣਾਇਆ ਸੀ | ਵਿਦਿਆਰਥਣਾਂ ਦੀ ਇਸ ਸ਼ਾਨਦਾਰ ਉਪਲਬਧੀ 'ਤੇ ਚੇਅਰਮੈਨ ਚੈਰੀ ਗੋਇਲ, ਐਮ.ਡੀ. ਹਿਮਾਂਸ਼ੂ ਗਰਗ ਤੇ ਕਾਲਜ ਦੇ ਪਿ੍ੰਸੀਪਲ ਡਾ. ਮਨਦੀਪ ਸ਼ਰਮਾ ਨੇ ਵਿਦਿਆਰਥਣਾਂ ਦਾ ਸਨਮਾਨ ਕੀਤਾ ਅਤੇ ਵਧਾਈ ਦਿੱਤੀ |