22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2026

ਉੱਘੇ ਪ੍ਰਵਾਸੀ ਪੰਜਾਬੀ ਜਗਪਾਲ ਖੰਗੂੜਾ ਦਾ ਸਸਕਾਰ 26 ਨੂੰ

ਅਹਿਮਦਗੜ੍ਹ, 22 ਨਵੰਬਰ (ਰਵਿੰਦਰ ਪੁਰੀ)-ਸਾਬਕਾ ਵਿਧਾਇਕ ਜਸਵੀਰ ਸਿੰਘ ਜੱਸੀ ਖਗੂੰੜਾ ਅਤੇ ਸਤਵੀਰ ਸਿੰਘ ਸੱਤੀ ਖੰਗੂੜਾ ਯੂ. ਕੇ ਦੇ ਸਤਿਕਾਰਯੋਗ ਪਿਤਾ ਸਵ.

Ad Position 21
No active advertisement
ਅਜੀਤ ਡੈਸਕ 23-11-2026
ਅਹਿਮਦਗੜ੍ਹ, 22 ਨਵੰਬਰ (ਰਵਿੰਦਰ ਪੁਰੀ)-ਸਾਬਕਾ ਵਿਧਾਇਕ ਜਸਵੀਰ ਸਿੰਘ ਜੱਸੀ ਖਗੂੰੜਾ ਅਤੇ ਸਤਵੀਰ ਸਿੰਘ ਸੱਤੀ ਖੰਗੂੜਾ ਯੂ.ਕੇ ਦੇ ਸਤਿਕਾਰਯੋਗ ਪਿਤਾ ਸਵ. ਜਗਪਾਲ ਸਿੰਘ ਖਗੂੰੜਾ ਦਾ ਅੰਤਿਮ ਸਸਕਾਰ 26 ਨਵੰਬਰ ਨੂੰ ਪਿੰਡ ਲਤਾਲਾ ਵਿਖੇ ਕਰਨ ਦਾ ਫੈਸਲਾ ਲਿਆ ਗਿਆ ਹੈ। ਬੀਤੇ ਕੱਲ ਸਵਰਗ ਸਿਧਾਰ ਗਏ ਜਗਪਾਲ ਸਿੰਘ ਖਗੂੰੜਾ ਪੰਜਾਬ ਦੇ ਨਾਮਵਰ ਸ਼ਖਸ਼ੀਅਤ ਸਨ। ਜਿਨ੍ਹਾਂ ਦੇ ਅੰਤਿਮ ਸਸਕਾਰ ਮੌਕੇ ਦੇਸ਼ ਵਿਦੇਸ਼ ਵਿੱਚੋਂ ਵੱਡੀ ਗਿਣਤੀ ਵਿੱਚ ਲੋਕਾਂ ਦੇ ਆਉਣ ਦੀ ਸ਼ਮੂਲਿਅਤ ਨੂੰ ਦੇਖਦਿਆਂ ਪਰਿਵਾਰ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਉਨ੍ਹਾਂ ਦੇ ਅਕਾਲ ਚਲਾਣਾ ਕਰ ਜਾਣ ਤੇ ਪੰਜਾਬ ਕਾਂਗਰਸ ਇੰਨਚਾਰਜ ਸਚਿਨ ਪਾਇਲਟ, ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਦੇ ਪ੍ਰਧਾਨ ਪਰਗਟ ਸਿੰਘ ਗਰੇਵਾਲ, ਸਾਬਕਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਐੱਮ.ਪੀ. ਪੰਜਾਬ ਵਿਧਾਨ ਸਭਾ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ, ਸਾਬਕਾ ਕੇਦਰੀ ਮੰਤਰੀ ਐੱਮ.ਪੀ. ਮਨੀਸ਼ ਤਿਵਾੜੀ, ਡਾ. ਅਮਰ ਸਿੰਘ ਬੋਪਾਰਾਏ ਐੱਮ.ਪੀ. ਕਾਂਗਰਸ ਜ. ਸਕੱਤਰ ਕੈਪਟਨ ਸੰਦੀਪ ਸਿੰਘ ਸੰਧੂ, ਸਾਬਕਾ ਮੰਤਰੀ ਤੇਜਪ੍ਰਤਾਪ ਸਿੰਘ ਕੋਟਲੀ ਆਦਿ ਨੇ ਅੱਜ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਜਗਜੀਤ ਸਿੰਘ ਤਲਵੰਡੀ ਤੇ ਸੇਵਾਦਾਰ ਨਿਹਾਲ ਸਿੰਘ ਉੱਭੀ। ਖੂਨਦਾਨ ਕੈਂਪ ਕੱਲ੍ਹ ਅਗਲੀ ਖ਼ਬਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਛੇਵੀਂ ਵਾਰ ਐੱਸ. ਜੀ. ਪੀ. ਸੀ. ਪ੍ਰਧਾਨ ਬਣਨ ਦਾ ਅਕਾਲੀ ਆਗੂਆਂ ਵੱਲੋਂ ਸਵਾਗਤ ਸਰਬਸੰ...
Ad Position 24