22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਟਿੱਬੇ ਨੂੰ ਠੁੱਲੀਵਾਲ ਜੋੜਨ ਵਾਲੀ ਸੜਕ 'ਤੇ ਪੈਂਦੇ ਡਰੇਨ 'ਤੇ ਪੁਲ ਉਸਾਰਨ ਦੀ ਮੰਗ <br/>

Ad Position 21
No active advertisement
ਅਜੀਤ ਡੈਸਕ 31-08-2025
ਸ਼ੇਰਪੁਰ, 30 ਅਗਸਤ (ਦਰਸ਼ਨ ਸਿੰਘ ਖੇੜੀ) - ਆਮ ਜਨਤਾ ਕੋਲੋਂ ਪੁਰਜ਼ੋਰ ਆਵਾਜ਼ ਉਠਾਈ ਜਾ ਰਹੀ ਹੈ ਕਿ ਟਿੱਬੇ ਤੋਂ ਠੁੱਲੀਵਾਲ ਨੂੰ ਜਾਂਦੀ ਸੜਕ ਦੇ ਰਸਤੇ ਵਿਚ ਲਸਾੜਾ ਡਰੇਨ ਆਉਂਦਾ ਹੈ ਪਰੰਤੂ ਇਸ ਡਰੇਨ ਤੇ ਪੁਲ ਨਾਂਹ ਹੋਣ ਕਰ ਕੇ ਆਵਾਜਾਈ ਵਿਚ ਰੁਕਾਵਟਾਂ ਖੜੀਆਂ ਹੁੰਦੀਆਂ ਹਨ | ਪਿੰਡ ਦੇ ਮੋਹਤਬਰ ਤੇ ਕਿਸਾਨ ਆਗੂ ਰਣਜੀਤ ਸਿੰਘ ਸੋਹੀ ਅਤੇ ਡਾਕਟਰ ਲਖਵਿੰਦਰ ਸਿੰਘ ਲੱਖਾ ਨੇ ਕਿਹਾ ਕਿ ਲੋਕਾਂ ਦੀ ਮੰਗ ਹੈ ਕਿ ਇਸ ਡਰੇਨ ਉੱਪਰ ਪੁਲ ਉਸਾਰਨ ਨਾਲ ਦੋਵਾਂ ਪਿੰਡਾਂ ਨੂੰ ਆਉਣ ਜਾਣ ਦੀ ਸਹੂਲਤ ਹੋਵੇਗੀ | ਹੁਣ ਜਦੋਂ ਬਾਰਸ਼ ਆਉਂਦੀ ਹੈ ਤਾਂ ਪੁਲ ਦੀ ਥਾਂ ਦੱਬੀਆਂ ਭੜੋਲੀਆਂ ਨਾਲ ਬਣਾਈ ਗਈ ਸੜਕ ਬੁਰੀ ਤਰ੍ਹਾਂ ਟੁੱਟ ਗਈ ਹੈ | ਜਿਸ ਕਰ ਕੇ ਲੋਕਾਂ ਨੂੰ ਆਉਣ ਜਾਣ ਵਿਚ ਬਹੁਤ ਜ਼ਿਆਦਾ ਦਿੱਕਤ ਆਉਂਦੀ ਹੈ ਇਸ ਸੜਕ ਉੱਤੇ ਦੋਨਾਂ ਪਿੰਡਾਂ ਦੇ ਕਿਸਾਨ ਆਪਣੇ ਖੇਤਾਂ ਵਿਚੋਂ ਹਰਾ ਚਾਰਾ ਵੀ ਲੈ ਕੇ ਜਾਂਦੇ ਹਨ ਜਦੋਂ ਇਹ ਭੜੋਲੀਆਂ ਵਾਲਾ ਪੁਲ ਟੁੱਟ ਜਾਂਦਾ ਹੈ ਤਾਂ ਕਿਸਾਨਾਂ ਨੂੰ ਹੋਰ ਪਿੰਡਾਂ ਵਿਚ ਦੀ ਘੁੰਮ ਕੇ ਆਉਣਾ ਪੈਂਦਾ ਹੈ ਅਤੇ ਭੜੋਲੀਆਂ ਪੈਣ ਕਰ ਕੇ ਆਲੇ ਦੁਆਲੇ ਦੇ ਖੇਤਾਂ ਦੀ ਫ਼ਸਲ ਵੀ ਮਰ ਜਾਂਦੀ ਹੈ | ਫ਼ਿਲਮੀ ਦੁਨੀਆਂ ਦੇ ਨਾਮਵਰ ਹਸਤਾਖ਼ਰ ਸਰਦਾਰ ਸੋਹੀ ਦੇ ਯਤਨਾਂ ਸਦਕਾ ਇਸ ਸੜਕ ਦਾ ਨਿਰਮਾਣ ਕੀਤਾ ਗਿਆ ਸੀ | ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਲਸਾੜਾ ਡਰੇਨ ਤੇ ਛੇਤੀ ਤੋਂ ਛੇਤੀ ਇਹ ਪੁੱਲ ਬਣਾਇਆ ਜਾਵੇ | ਇਸ ਮੌਕੇ ਡਾਕਟਰ ਰਣਜੀਤ ਸਿੰਘ ਸੋਹੀ, ਯਾਦਵਿੰਦਰ ਸਿੰਘ, ਗੁਰਪ੍ਰੀਤ ਸਿੰਘ ਮਾਣਾ, ਜਸਬੀਰ ਸਿੰਘ ਜੱਸੀ, ਬਲਵੀਰ ਸਿੰਘ, ਚਰਨਜੀਤ ਸਿੰਘ, ਜਗਦੇਵ ਸਿੰਘ ਜੱਗੀ, ਤੇਜੀ ਤਰਨਜੀਤ ਬਿੰਦਾ, ਗੁੱਗੀ ਜਗਪ੍ਰੀਤ ਕਾਲਾ ਮਹੰਤ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਦੇਸ਼ ਭਗਤ ਕਾਲਜ ਵਿਖੇ ਰਾਸ਼ਟਰੀ ਖੇਡ ਦਿਵਸ ਮਨਾਇਆ <br/> ਅਗਲੀ ਖ਼ਬਰ ਹੜ੍ਹ ਪ੍ਰਭਾਵਿਤ ਫ਼ਸਲਾਂ ਤੇ ਘਰਾਂ ਦੀ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਮੁਆਵਜ਼ਾ ਦਿੱਤਾ ਜਾਵੇ-ਔਲਖ <br/>
Ad Position 24