22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਬੁੱਕਣਵਲ 'ਚ ਹੈਵੀ ਡਿਊਟੀ ਵਾਹਨਾਂ 'ਤੇ ਰੋਕ ਲਗਾਉਣ ਲਈ ਮੰਗ-ਪੱਤਰ ਡਿਪਟੀ ਕਮਿਸ਼ਨਰ ਨੂੰ ਦਿੱਤਾ <br/>

Ad Position 21
No active advertisement
ਅਜੀਤ ਡੈਸਕ 31-08-2025
ਮਲੇਰਕੋਟਲਾ/ਸੰਦੌੜ, 30 ਅਗਸਤ (ਮੁਹੰਮਦ ਹਨੀਫ਼ ਥਿੰਦ, ਜਸਵੀਰ ਸਿੰਘ ਜੱਸੀ) - ਪਿੰਡ ਬੁੱਕਣਵਾਲ ਦੀ ਪੰਚਾਇਤ ਅਤੇ ਨਗਰ ਨਿਵਾਸੀਆਂ ਨੇ ਪਿੰਡ 'ਚੋਂ ਦੀ ਲੰਘਦੇ ਹੈਵੀ ਡਿਊਟੀ ਵਾਹਨਾਂ ਤੇ ਰੋਕ ਲਗਾਉਣ ਲਈ ਇਕ ਮਤਾ ਪਾਸ ਕਰਕੇ ਡਿਪਟੀ ਕਮਿਸ਼ਨਰ ਮਲੇਰਕੋਟਲਾ ਜਨਾਬ ਵੀਰਾਜ ਸ਼ਿਆਮਕਰਨ ਤਿੜਕੇ ਦੇ ਨਾਂਅ ਇਕ ਮੰਗ ਪੱਤਰ ਮਲੇਰਕੋਟਲਾ ਦੇ ਵਧੀਕ ਡਿਪਟੀ ਕਮਿਸ਼ਨਰ ਸੁਖਪ੍ਰੀਤ ਸਿੰਘ ਸਿੱਧੂ (ਜ) ਨੂੰ ਦਿੱਤਾ ਗਿਆ | ਜਿਸ ਉੱਪਰ ਪਿੰਡ ਦੇ ਹਰੇਕ ਘਰ ਦੇ ਮੈਂਬਰ ਨੇ ਦਸਤਖ਼ਤ ਕੀਤੇ | ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਪਿੰਡ ਦੀ ਮਹਿਜ਼ ਇਕ 20 ਕੁ ਮਹੀਨਿਆਂ ਦੀ ਬੱਚੀ ਹਰਨਾਜ਼ ਕੌਰ ਨੂੰ ਸ਼ਾਮ ਦੇ ਸਮੇਂ ਬੇਬੀ ਵਾਕਰ ਤੇ ਜਿਸ ਨੰੂ ਹੱਥ ਨਾਲ ਰੋੜਿ੍ਹਆ ਜਾਂਦਾ ਹੈ ਆਪਣੇ ਘਰਦਿਆਂ ਦੇ ਨਾਲ ਸੈਰ ਕਰਦੇ ਸਮੇਂ ਇਕ ਟਰਾਲੇ ਨੇ ਬੁਰੀ ਤਰ੍ਹਾਂ ਬੱਚੀ ਨੂੰ ਕੁਚਲ ਦਿੱਤਾ ਸੀ | ਜਿਸ ਦਾ ਲੋਕਾਂ ਅੰਦਰ ਬਹੁਤ ਦੁੱਖ ਅਤੇ ਰੋਸ ਪਾਇਆ ਜਾ ਰਿਹਾ ਸੀ | ਇਸ ਪਿੰਡ ਦੀ ਇਕ ਲਿੰਕ ਸੜਕ ਹੈ | ਜਿਸ ਉੱਪਰ ਟਿੱਪਰ ਅਤੇ ਟਰਾਲੇ ਬੇਖ਼ੌਫ਼ ਚੱਲਦੇ ਰਹਿੰਦੇ ਹਨ | ਉਕਤ ਜਾਣਕਾਰੀ ਦਿੰਦੇ ਹੋਏ ਮਾਸਟਰ ਨਾਇਬ ਸਿੰਘ ਅਤੇ ਪੰਚਾਇਤ ਨੇ ਦੱਸਿਆ ਕਿ ਕਾਨੂੰਨੀ ਤੌਰ 'ਤੇ ਇਸ ਲਿੰਕ ਸੜਕ ਉੱਪਰ ਹੈਵੀ ਡਿਊਟੀ ਵਹੀਕਲ ਨਹੀਂ ਚੱਲ ਸਕਦੇ ਅਤੇ ਇਹਨਾਂ ਦਾ ਚਲਾਨ ਬਣਦਾ ਹੈ | ਇਸ ਲਈ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਇਹਨਾਂ ਉੱਪਰ ਪੂਰਨ ਤੌਰ 'ਤੇ ਪਾਬੰਦੀ ਲਗਾਈ ਜਾਵੇ | ਇਸ ਮੌਕੇ ਬਲਵਿੰਦਰ ਸਿੰਘ ਸਰਪੰਚ ਸ੍ਰੀਮਤੀ ਨਰਪਿੰਦਰ ਕੌਰ ਦੇ ਪਤੀ, ਗੁਰਚਰਨ ਸਿੰਘ ਪੰਚ, ਕਰਮਜੀਤ ਸਿੰਘ ਸਾਬਕਾ ਪੰਚ, ਬਲਵਿੰਦਰ ਸਿੰਘ ਅਤੇ ਮਾਸਟਰ ਨਾਇਬ ਸਿੰਘ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਹਜ਼ਾਰਾਂ ਲੋੜਵੰਦ ਵਿਦਿਆਰਥੀ ਲੈਣ ਲੱਗੇ ਧੂਰੀ ਵਿਖੇ ਖੁੱਲ੍ਹੀ ਪਬਲਿਕ ਲਾਇਬ੍ਰੇਰੀ ਦਾ ਲਾਭ <br/> ਅਗਲੀ ਖ਼ਬਰ ਮੋਟਰ 'ਤੇ ਦੇਸ਼ੀ ਸ਼ਰਾਬ ਕੱਢਦੇ 2 ਵਿਅਕਤੀ ਕਾਬੂ
Ad Position 24