12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2025

ਭਾਰੀ ਬਰਸਾਤ ਨੇ ਧੂਰੀ ਵਿਚ ਪੈਦਾ ਕੀਤੀ ਹੜ੍ਹਾਂ ਵਰਗੀ ਸਥਿਤੀ

Ad Position 21
No active advertisement
ਧੂਰੀ ਵਿਖੇ ਹੋਈ ਭਾਰੀ ਬਰਸਾਤ ਕਾਰਨ ਜਲ ਥਲ ਹੋਏ ਧੂਰੀ ਸ਼ਹਿਰ ਦੀਆਂ ਤਸਵੀਰਾਂ ਪਾਣੀ ਵਿਚ ਡੁੱਬੇ ਸਿਵਲ ਹਸਪਤਾਲ ਦੇ ਕਮਰਿਆਂ ਦੀ ਤਸਵੀਰ | ਤਸਵੀਰ: ਸੰਜੇ ਲਹਿਰੀ <br/> 04-09-2025
ਧੂਰੀ, 3 ਸਤੰਬਰ (ਸੰਜੇ ਲਹਿਰੀ) - ਅੱਜ ਲਗਭਗ ਅੱਧੀ ਰਾਤ ਤੋਂ ਬਾਅਦ ਧੂਰੀ ਵਿਖੇ ਪੈ ਰਹੀ ਭਾਰੀ ਬਰਸਾਤ ਨੇ ਧੂਰੀ ਸ਼ਹਿਰ ਵਿਚ ਵੀ ਹੜ੍ਹਾਂ ਵਰਗੀ ਸਥਿਤੀ ਪੈਦਾ ਕਰ ਦਿੱਤੀ ਹੈ ਅਤੇ ਲੋਕਾਂ ਦੇ ਘਰਾਂ ਵਿਚ ਗੋਡੇ ਗੋਡੇ ਪਾਣੀ ਵੜ ਗਿਆ ਹੈ ਬਹੁਤ ਸਾਰਾ ਕੀਮਤੀ ਸਮਾਨ ਖ਼ਰਾਬ ਹੋ ਗਿਆ ਹੈ | ਅਨੇਕਾਂ ਥਾਵਾਂ ਤੇ ਸੜਕਾਂ 'ਤੇ ਖੜੀਆਂ ਕਾਰਾਂ ਵਿਚ ਵੀ ਪਾਣੀ ਭਰ ਗਿਆ ਹੈ ਇਸੇ ਲੜੀ ਵਿਚ ਨਗਰ ਕੌਂਸਲ ਦਫ਼ਤਰ ਵਿਚ ਵੀ ਗੋਡੇ ਗੋਡੇ ਪਾਣੀ ਖੜਾ ਹੈ ਧੂਰੀ ਸ਼ਹਿਰ ਦੇ ਸਿਵਲ ਹਸਪਤਾਲ ਵਿਚ ਰਿਕਾਰਡ ਰੂਮ, ਦਫ਼ਤਰ ਅਤੇ ਡਾਕਟਰਾਂ ਦੇ ਕਮਰੇ ਪਾਣੀ ਨਾਲ ਭਰੇ ਦਿਖਾਈ ਦੇ ਰਹੇ ਹਨ ਅਤੇ ਉੱਥੇ ਮੌਜੂਦ ਡਾਕਟਰਾਂ ਦੇ ਦੱਸਣ ਮੁਤਾਬਿਕ ਸਿਵਲ ਹਸਪਤਾਲ ਦਾ ਕਾਫੀ ਸਾਰਾ ਕੀਮਤੀ ਰਿਕਾਰਡ ਪਾਣੀ ਵਿਚ ਨਸ਼ਟ ਹੋ ਗਿਆ ਹੈ | ਖ਼ੁਰਾਕ ਤੇ ਸਪਲਾਈ ਦਫ਼ਤਰ ਵਿਚ ਵੀ ਗੁਦਾਮਾਂ ਵਿਚ ਲੱਗੀ ਕਣਕ ਦੀ ਹੇਠਲੀ ਪਰਤ ਨੁਕਸਾਨ ਹੀ ਜਾਣ ਦੀ ਸੂਚਨਾ ਖ਼ੁਰਾਕ ਸਪਲਾਈ ਦਫ਼ਤਰ ਦੇ ਅਧਿਕਾਰੀਆਂ ਪਾਸੋਂ ਪ੍ਰਾਪਤ ਹੋਈ ਹੈ ਤੇ ਹੜ੍ਹਾਂ ਦੀ ਮਾਰ ਤੋਂ ਬਿਲਕੁਲ ਸੁਰੱਖਿਅਤ ਮੰਨੇ ਜਾਂਦੇ ਧੂਰੀ ਸ਼ਹਿਰ ਵਿਚ ਵੀ ਅੱਜ ਦੀ ਇਸ ਭਾਰੀ ਬਰਸਾਤ ਨੇ ਹੜ੍ਹਾਂ ਵਰਗੀ ਸਥਿਤੀ ਬਣਾ ਦਿੱਤੀ ਹੈ | ਸ਼ਹਿਰ ਦੇ ਹਰੇਕ ਗਲੀ ਮੁਹੱਲੇ ਵਿਚ ਗੋਡੇ ਗੋਡੇ ਪਾਣੀ ਖੜਾ ਹੋਣ ਕਾਰਨ ਲੋਕ ਆਪਣੇ ਘਰਾਂ ਵਿਚ ਬੰਦ ਹੋ ਕੇ ਰਹਿ ਗਏ ਹਨ ਸ਼ਹਿਰ ਦੇ ਲੋਕਾਂ ਵਿਚ ਇਸ ਗੱਲ ਦਾ ਰੋਸ ਪਾਇਆ ਜਾ ਰਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਹਲਕਾ ਹੋਣ ਦੇ ਬਾਵਜੂਦ ਇੱਥੇ ਬਰਸਾਤੀ ਪਾਣੀ ਦੇ ਨਿਕਾਸ ਲਈ ਪੁਖ਼ਤਾ ਪ੍ਰਬੰਧ ਨਹੀਂ ਕੀਤੇ ਗਏ ਹਨ ਅਤੇ ਇੱਕ ਨਿੱਜੀ ਕੰਪਨੀ ਵਿਚ ਠੇਕੇਦਾਰੀ ਸਿਸਟਮ ਅਧੀਨ ਕੰਮ ਕਰਦੇ ਸੀਵਰੇਜ ਵਿਭਾਗ ਦੇ ਮੁਲਾਜ਼ਮ ਆਪਣੀਆਂ ਮੰਗਾਂ ਅਤੇ ਤਨਖ਼ਾਹਾਂ ਨਾ ਮਿਲਣ ਨੂੰ ਲੈ ਕੇ ਪਿਛਲੇ ਲਗਭਗ 25 ਦਿਨਾਂ ਤੋਂ ਹੜਤਾਲ 'ਤੇ ਬੈਠੇ ਹੋਏ ਹਨ |
Ad Position 22
No active advertisement
ਪਿਛਲੀ ਖ਼ਬਰ ਕਲਗ਼ੀਧਰ ਟਰੱਸਟ ਬੜੂ ਸਾਹਿਬ ਵਲੋਂ ਹੜ੍ਹ ਪੀੜਤਾਂ ਲਈ ਲਗਾਏ ਰਾਹਤ ਕੈਂਪਾਂ ਤੋਂ ਸੇਵਾ ਨਿਰੰਤਰ ਜਾਰੀ ਅਗਲੀ ਖ਼ਬਰ ਡੀ.ਆਰ.ਐਮ. ਰੇਲਵੇ ਨੇ ਕੀਤਾ ਆਰ. ਪੀ.ਐਫ. ਦੀ ਨਵੀਂ ਬੈਰਕ ਦਾ ਉਦਘਾਟਨ
Ad Position 24