12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2025

ਡੀ.ਆਰ.ਐਮ. ਰੇਲਵੇ ਨੇ ਕੀਤਾ ਆਰ. ਪੀ.ਐਫ. ਦੀ ਨਵੀਂ ਬੈਰਕ ਦਾ ਉਦਘਾਟਨ

Ad Position 21
No active advertisement
ਅਜੀਤ ਡੈਸਕ 04-09-2025
ਧੂਰੀ, 3 ਸਤੰਬਰ (ਸੰਜੇ ਲਹਿਰੀ) - ਉੱਤਰ ਰੇਲਵੇ ਦੇ ਅੰਬਾਲਾ ਡਿਵੀਜ਼ਨ ਦੇ ਡੀ.ਆਰ.ਐਮ ਸ੍ਰੀ ਵਿਨੋਦ ਭਾਟੀਆ ਨੇ ਅੱਜ ਧੂਰੀ ਰੇਲਵੇ ਸਟੇਸ਼ਨ 'ਤੇ ਰੇਲਵੇ ਸੁਰੱਖਿਆ ਬਲ ਦੀਆਂ ਨਵੀਆਂ ਬਣੀਆਂ ਬੈਰਕਾਂ ਦਾ ਉਦਘਾਟਨ ਕਰਨ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਧੂਰੀ ਰੇਲਵੇ ਸਟੇਸ਼ਨ ਉੱਪਰ ਆਰ ਪੀ.ਐਫ ਦੇ ਜਵਾਨਾਂ ਲਈ 15 ਬੈੱਡ ਦੀਆਂ ਆਰਾਮਦਾਇਕ ਬੈਰਕਾਂ ਬਣਾਈਆਂ ਗਈਆਂ ਹਨ | ਉਨ੍ਹਾਂ ਕਿਹਾ ਕਿ ਆਰ ਪੀ.ਐਫ. ਵੀ ਰੇਲਵੇ ਦਾ ਇੱਕ ਅਹਿਮ ਅੰਗ ਹੈ | ਉਨ੍ਹਾਂ ਕਿਹਾ ਕਿ ਧੂਰੀ ਦੇ ਰੇਲਵੇ ਸਟੇਸ਼ਨ ਦਾ ਕੰਮ ਅਜੇ ਅਧੂਰਾ ਹੈ ਅਤੇ ਜਲਦ ਹੀ ਧੂਰੀ ਰੇਲਵੇ ਸਟੇਸ਼ਨ 'ਤੇ ਨੋਨ ਇੰਟਰ ਲੋਕਿੰਗ ਦਾ ਕੰਮ ਸ਼ੁਰੂ ਹੋ ਜਾਵੇਗਾ | ਉਨ੍ਹਾਂ ਧੂਰੀ ਰੇਲਵੇ ਸਟੇਸ਼ਨ ਦੇ ਮੌਜੂਦਾ ਪ੍ਰਬੰਧਾਂ 'ਤੇ ਤਸੱਲੀ ਪ੍ਰਗਟਾਉਂਦੀਆਂ ਭਵਿੱਖ ਵਿਚ ਰੇਲਵੇ ਵਲੋਂ ਆਮ ਜਨਤਾ ਲਈ ਰੇਲਵੇ ਸੇਵਾਵਾਂ ਨੂੰ ਹੋਰ ਬਿਹਤਰ ਬਣਾਉਣ ਦਾ ਭਰੋਸਾ ਦਿੱਤਾ | ਇਸ ਮੌਕੇ ਸੀਨੀਅਰ ਡੀ.ਓ.ਐਮ ਸ੍ਰੀ ਰਾਹੁਲ ਕੁਮਾਰ, ਸੀਨੀਅਰ ਡੀ.ਓ.ਐਮ ਜੀ ਰਿਤਿਕਾ ਬਸਿਸਟ, ਸੀਨੀਅਰ ਡੀ.ਸੀ.ਐਮ ਨਵੀਨ ਝਾਅ, ਸੀਨੀਅਰ ਕਮਾਡੈਂਟ ਅਰੁਣ ਤਿ੍ਪਾਠੀ, ਐਸ.ਪੀ ਯੋਗਿੰਦਰ ਸਿੰਘ, ਇੰਸਪੈਕਟਰ ਆਰ.ਪੀ ਐਫ ਦੀਪਕ ਦਹੀਆ, ਸਟੇਸ਼ਨ ਮਾਸਟਰ ਰਜਨੀਸ਼ ਕੁਮਾਰ ਆਰ ਪੀ ਐਫ ਧੂਰੀ ਦੇ ਚੌਂਕੀ ਇੰਚਾਰਜ ਗੁਰਪ੍ਰੀਤ ਸਿੰਘ ਅਤੇ ਸੀ ਐਮ ਆਈ ਨੀਰਜ ਕੁਮਾਰ ਅਤੇ ਮਨਪ੍ਰੀਤ ਸਿੰਘ ਆਦਿ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਭਾਰੀ ਬਰਸਾਤ ਨੇ ਧੂਰੀ ਵਿਚ ਪੈਦਾ ਕੀਤੀ ਹੜ੍ਹਾਂ ਵਰਗੀ ਸਥਿਤੀ ਅਗਲੀ ਖ਼ਬਰ ਆਪ ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਹੜ੍ਹ ਪੀੜਤਾਂ ਲਈ ਪੰਜ ਟਰੱਕ ਰਾਹਤ ਸਮੱਗਰੀ ਭੇਜੀ
Ad Position 24