15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2025

ਪੰਜਾਬ 'ਚ ਹੜ੍ਹਾਂ ਲਈ ਕੇਂਦਰ ਤੇ ਪੰਜਾਬ ਸਰਕਾਰ ਜ਼ਿੰਮੇਵਾਰ-ਸੁਖਬੀਰ ਸਿੰਘ ਬਾਦਲ

Ad Position 21
No active advertisement
ਅਜੀਤ ਡੈਸਕ 06-09-2025
ਮੂਨਕ/ਖ਼ਨੌਰੀ, 5 ਸਤੰਬਰ (ਪ੍ਰਵੀਨ ਮਦਾਨ, ਭਾਰਦਵਾਜ,ਬਲਵਿੰਦਰ ਸਿੰਘ ਥਿੰਦ)- ਮੂਨਕ ਅਤੇ ਮਕੌਰੜ ਸਾਹਿਬ 'ਚੋਂ ਲੰਘਦੇ ਘੱਗਰ ਦਰਿਆ 'ਚ ਪਾਣੀ ਦੇ ਪੱਧਰ ਦਾ ਜਾਇਜ਼ਾ ਲੈਣ ਪਹੁੰਚੇ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ 'ਚ ਹੜ੍ਹ ਕੇਂਦਰ ਸਰਕਾਰ ਦੀ ਸੋਚੀ ਸਮਝੀ ਸਾਜ਼ਿਸ਼ ਹੈ ਅਤੇ ਹੜ੍ਹ ਸੂਬਾ ਸਰਕਾਰ ਦੀ ਨਾਲਾਇਕੀ ਕਰਕੇ ਆਏ ਹਨ | ਕੇਂਦਰ ਅਤੇ ਪੰਜਾਬ ਸਰਕਾਰ ਨੇ ਦਰਿਆਵਾਂ ਤੇ ਨਦੀਆਂ ਦੀ 'ਚ ਸਫ਼ਾਈ ਨਹੀਂ ਕਰਵਾਈ, ਜਿਸ ਦਾ ਨਤੀਜਾ ਅੱਜ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ ਅਤੇ ਲੋਕਾਂ ਦੀ ਹਜ਼ਾਰਾਂ ਏਕੜ ਫ਼ਸਲ ਤੇ ਘਰ ਹੜ੍ਹ ਦਾ ਸ਼ਿਕਾਰ ਹੋ ਗਏ ਹਨ | ਸੁਖਬੀਰ ਨੇ ਦੋਸ਼ ਲਗਾਇਆ ਕੀ ਉਨ੍ਹਾਂ ਆਪਣੇ ਸੰਸਦ ਮੈਂਬਰ ਦੇ ਕੋਟੇ ਦਾ ਫੰਡ ਸੰਗਰੂਰ ਜ਼ਿਲੇ੍ਹ ਦੇ ਹੜ੍ਹ ਪ੍ਰਭਾਵਿਤ ਖੇਤਰ ਲਈ ਕਿਸ਼ਤੀਆਂ ਖ਼ਰੀਦਣ ਲਈ ਡੀ.ਸੀ. ਸੰਗਰੂਰ ਨੂੰ ਭੇਜਿਆ ਸੀ ਪਰ ਉਨ੍ਹਾਂ ਪੰਜਾਬ ਸਰਕਾਰ ਦੇ ਦਬਾਅ ਹੇਠ ਇਹ ਨਹੀਂ ਖ਼ਰੀਦੀਆਂ, ਕਿਉਂਕਿ ਉਨ੍ਹਾਂ 'ਤੇ ਕੋਟੇ ਦਾ ਨਾਂਅ ਲਿਖਿਆ ਜਾਣਾ ਸੀ | ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਯੂਥ ਵਿੰਗ ਪੰਜਾਬ ਵਿਚ ਰਾਹਤ ਕੈਂਪ ਸਥਾਪਤ ਕਰ ਰਿਹਾ ਹੈ ਤੇ ਜਲਦ ਹੀ ਫ਼ੋਨ ਨੰਬਰ ਜਾਰੀ ਕੀਤਾ ਜਾਵੇਗਾ | ਇਸ ਦੌਰਾਨ ਉਨ੍ਹਾਂ ਮੂਨਕ ਬੰਨ੍ਹ ਲਈ ਦੋ ਲੱਖ ਨਕਦ ਅਤੇ ਤਿੰਨ ਹਜ਼ਾਰ ਲੀਟਰ ਡੀਜ਼ਲ ਅਤੇ ਮਕੌਰੜ ਸਾਹਿਬ ਲਈ ਇਕ ਲੱਖ ਨਕਦ ਅਤੇ ਦੋ ਹਜ਼ਾਰ ਲੀਟਰ ਡੀਜ਼ਲ ਅਤੇ ਹੋਰ ਸਹੂਲਤਾਂ ਲਈ ਰਾਸ਼ੀ ਵੀ ਭੇਟ ਕੀਤੀ | ਇਸ ਮੌਕੇ ਪਾਰਟੀ ਦੇ ਜਨਰਲ ਸਕੱਤਰ ਵਿਨਰਜੀਤ ਸਿੰਘ ਗੋਲਡੀ, ਹਲਕਾ ਇੰਚਾਰਜ ਗਗਨਦੀਪ ਸਿੰਘ ਖੰਡੇਬਾਦ, ਤੇਜਿੰਦਰ ਸਿੰਘ ਸੰਘਰੇੜੀ ਜ਼ਿਲ੍ਹਾ ਪ੍ਰਧਾਨ, ਗੁਲਜ਼ਾਰੀ ਮੂਨਕ ਉਪ ਪ੍ਰਧਾਨ, ਨੈਬ ਸਿੰਘ ਪੂਨੀਆ, ਹਰਪਾਲ ਸਿੰਘ ਖਡਿਆਲ, ਨਿਰਮਲ ਸਿੰਘ ਕੜੈਲ ਸਾਬਕਾ ਚੇਅਰਮੈਨ, ਜਸਪਾਲ ਸਿੰਘ ਦੇਹਲਾ ਸਰਪੰਚ, ਜੁਗਰਾਜ ਸਿੰਘ ਭੁਟਾਲ ਖ਼ੁਰਦ, ਦਲਜੀਤ ਕੌਰ ਭੁੱਲਰ, ਗੋਲਡੀ ਚੀਮਾ, ਸਤਗੁਰ ਸਿੰਘ ਡੂਡੀਆਂ, ਕਾਲਾ ਪ੍ਰੇਮੀ ਡੂਡੀਆਂ, ਗੁਰਜੰਟ ਸਿੰਘ ਭੁਟਾਲ ਖ਼ੁਰਦ, ਪਰਮਜੀਤ ਸਿੰਘ ਕੁਦਨੀ, ਭਜਨ ਸਿੰਘ ਕੁਦਨੀ, ਨਵਜੋਤ ਸਿੰਘ ਮਕੌਰੜ ਸਾਹਿਬ, ਬਾਬਾ ਬਾਰੂ ਗਿਰ ਮਕੌਰੜ ਸਾਹਿਬ, ਮਲਕੀਤ ਸਿੰਘ ਮਹਾ ਸਿੰਘ ਵਾਲਾ, ਸਰਬਜੀਤ ਸਿੰਘ ਸੁਰਜਣ ਭੈਣੀ ਸੇਵਾ ਸਿੰਘ ਬੱਲਰਾ ਅਤੇ ਹੋਰ ਵਰਕਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆਈ ਬਸਪਾ- ਪੰਜਾਬ ਦੇ 10 ਪਿੰਡ ਲਏ ਗੋਦ <br/> ਅਗਲੀ ਖ਼ਬਰ ਭਾਕਿਯੂ ਏਕਤਾ ਉਗਰਾਹਾਂ ਵਲੋਂ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਰੋਸ ਧਰਨਾ ਕੇਂਦਰ ਤੇ ਪੰਜਾਬ ਸਰਕਾਰ ਹੜ੍ਹਾਂ ਨੂੰ ਕੌਮੀ ਆਫ...
Ad Position 24