ਸੰਗਰੂਰ, 5 ਸਤੰਬਰ (ਅਮਨਦੀਪ ਸਿੰਘ ਬਿੱਟਾ) - ਬਹੁਜਨ ਸਮਾਜ ਪਾਰਟੀ ਦੇ ਜਨਰਲ ਸਕੱਤਰ ਚਮਕੌਰ ਸਿੰਘ ਵੀਰ ਨੇ ਕਿਹਾ ਕਿ ਪਾਰਟੀ ਦੀ ਰਾਸ਼ਟਰੀ ਪ੍ਰਧਾਨ ਕੁਮਾਰੀ ਮਾਇਆਵਤੀ ਵਲੋਂ ਪੰਜਾਬ ਦੇ ਹੜ੍ਹ ਪੀੜਤਾਂ ਦੀ ਮਦਦ ਲਈ ਖ਼ੁਦ ਅੱਗੇ ਆਉਂਦਿਆਂ ਰਾਜ ਦੇ 10 ਪਿੰਡਾਂ ਨੂੰ ਗੋਦ ਲਿਆ ਹੈ | ਉਨ੍ਹਾਂ ਕਿਹਾ ਕਿ ਪੰਜਾਬ ਵਿਚ ਕੁਦਰਤੀ ਆਫ਼ਤ ਕਾਰਨ ਜੋ ਪੰਜਾਬ ਵਿਚ ਹੜ੍ਹਾਂ ਮਾਹੌਲ ਬਣਿਆ ਹੈ, ਉਸ ਪ੍ਰਤੀ ਇਨਸਾਨੀ ਫ਼ਰਜ਼ ਨਿਭਾਉਂਦਿਆਂ ਬਹੁਜਨ ਸਮਾਜ ਪਾਰਟੀ ਦੇ ਵਰਕਰਾਂ ਨੂੰ ਹਰ ਤਰ੍ਹਾਂ ਦੀ ਮਦਦ ਹੜ੍ਹ ਪੀੜਤਾਂ ਦੀ ਕਰਨ ਦੇ ਆਦੇਸ਼ ਵੀ ਬਸਪਾ ਸੁਪਰੀਮੋ ਵਲੋਂ ਦਿੱਤੇ ਗਏ ਹਨ | ਵੀਰ ਨੇ ਕਿਹਾ ਕਿ ਸਰਕਾਰ ਨੇ ਰਾਜਸਥਾਨ ਨੂੰ ਜਾਂਦੀਆਂ ਨਹਿਰਾਂ ਵਿਚ ਪਾਣੀ ਨਾ ਛੱਡਣ, ਸਮੇਂ ਸਿਰ ਨਹਿਰਾਂ ਦੀ ਸਫ਼ਾਈ ਨਾ ਕਰਵਾਉਣਾ ਭਗਵੰਤ ਮਾਨ ਦੇ ਆਪਣੇ ਆਕਾ ਸ੍ਰੀ ਅਰਵਿੰਦਰ ਕੇਜਰੀਵਾਲ ਦੀ ਆਊ ਭਗਤ ਵਿਚ ਲੱਗੇ ਰਹਿਣ ਕਾਰਨ ਹੀ ਪੰਜਾਬ ਵਿਚ ਹੜ੍ਹਾਂ ਦਾ ਮਾਹੌਲ ਬਣਿਆ ਹੈ | ਇਸ ਮੌਕੇ ਨਿਰਮਲ ਸਿੰਘ ਮੱਟੂ, ਸੂਬੇਦਾਰ ਰਣਧੀਰ ਸਿੰਘ ਨਗਾਰਾ, ਸਤਿਗੁਰ ਸਿੰਘ ਕੌਹਰੀਆ, ਮਿੱਠੂ ਸਿੰਘ, ਹਰਮੇਲ ਸਿੰਘ ਹਾਜ਼ਰ ਸਨ |