ਸੁਨਾਮ ਊਧਮ ਸਿੰਘ ਵਾਲਾ, 6 ਸਤੰਬਰ (ਧਾਲੀਵਾਲ, ਭੁੱਲਰ) - ਲਾਇਨਜ਼ ਕਲੱਬ ਸੁਨਾਮ ਪ੍ਰਾਈਮ ਵਲੋ ਸਾਬਕਾ ਰਾਸ਼ਟਰਪਤੀ ਸਵ. ਸ਼੍ਰੀ ਰਾਧਾ ਕਿ੍ਸ਼ਨ ਦੇ ਜਨਮ ਦਿਨ ਨੂੰ ਸਮਰਪਿਤ ਸਰਪ੍ਰਸਤ ਡਾ. ਅੰਸ਼ੁਮਨ ਫੂਲ, ਚੇਅਰਮੈਨ ਅੰਕੁਰ ਜ਼ਖਮੀ ਪ੍ਰਧਾਨ ਪਵਿੱਤਰ ਸਿੰਗਲਾ ਦੀ ਅਗਵਾਈ ਵਿਚ ਸਥਾਨਕ ਸ਼੍ਰੀ ਚੈਤੰਨਿਆ ਟੈਕਨੋ ਸਕੂਲ ਵਿਖੇ ਅਧਿਆਪਕ ਦਿਵਸ ਮਨਾਇਆ | ਸਕੂਲ ਪਿ੍ੰਸੀਪਲ ਕਲਿਆਣ ਚੱਕਰਵਰਤੀ ਨੇ ਕਿਹਾ ਕਿ ਸਮਾਜ ਦੇ ਹਰ ਵਿਅਕਤੀ ਦੇ ਜੀਵਨ ਵਿਚ ਇੱਕ ਅਧਿਆਪਕ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਅਧਿਆਪਕ ਦੀ ਅਗਵਾਈ 'ਚ ਕੋਈ ਵਿਅਕਤੀ ਸਫਲਤਾ ਹਾਸਲ ਕਰ ਸਕਦਾ ਹੈ | ਅਧਿਆਪਕ ਹੀ ਵਿਦਿਆਰਥੀਆਂ ਨੂੰ ਹਨੇਰੇ ਤੋਂ ਰੌਸ਼ਨੀ ਵੱਲ ਲੈ ਕੇ ਜਾਂਦੇ ਹਨ | ਇਸ ਸਮੇਂ ਸਿੱਖਿਆ ਦੇ ਖੇਤਰ ਵਿਚ ਅਹਿਮ ਯੋਗਦਾਨ ਪਾਉਣ ਵਾਲੇ ਵੱਖ-ਵੱਖ ਸਕੂਲਾਂ ਦੇ ਅਧਿਆਪਕਾਂ ਨੂੰ ਸਨਮਾਨਿਤ ਵੀ ਕੀਤਾ ਗਿਆ | ਇਸ ਮੌਕੇ ਡਾ. ਅੰਸ਼ੂਮਨ ਫੁੱਲ, ਅੰਕੁਰ ਜਖਮੀ, ਪਵਿੱਤਰ ਸਿੰਗਲਾ, ਭੁਪਿੰਦਰ ਭਾਰਦਵਾਜ, ਸੰਜੀਵ ਮੈਨਨ, ਕੁਲਵਿੰਦਰ ਨਾਮਧਾਰੀ, ਰਾਕੇਸ਼ ਅਰੋੜਾ, ਉਮੇਸ਼ ਸਿੰਗਲਾ, ਅੰਸ਼ੁਮਨ ਫੂਲ, ਅਭਿਸ਼ੇਕ ਜਿੰਦਲ, ਰੋਹਿਤ ਗੋਇਲ ਅਤੇ ਰਿੰਕੂ ਬਰਤਨ ਵਾਲਾ ਆਦਿ ਮੌਜੂਦ ਸਨ |