ਧੂਰੀ, 6 ਸਤੰਬਰ (ਸੁਖਵੰਤ ਸਿੰਘ ਭੁੱਲਰ) - ਨੰਬਰਦਾਰ ਯੂਨੀਅਨ 643 ਤਹਿਸੀਲ ਧੂਰੀ ਵਲੋਂ ਸ. ਕੇਸਰ ਸਿੰਘ ਜੱਖਲਾ ਤਹਿਸੀਲ ਪ੍ਰਧਾਨ ਦੀ ਅਗਵਾਈ ਜ਼ਿਲ੍ਹਾ ਸੰਗਰੂਰ ਦੇ ਨਵੇਂ ਚੁਣੇ ਗਏ ਪ੍ਰਧਾਨ ਸ. ਕਰਮਜੀਤ ਸਿੰਘ ਨਮੋਲ ਅਤੇ ਜ਼ਿਲ੍ਹਾ ਪੱਧਰੀ ਆਗੂਆਂ ਦਾ ਧੂਰੀ ਵਿਖੇ ਵਿਸ਼ੇਸ਼ ਸਨਮਾਨ ਕੀਤਾ ਗਿਆ ਅਤੇ ਮੀਟਿੰਗ ਵਿਚ ਵੱਖੋ-ਵੱਖ ਮੁੱਦਿਆਂ 'ਤੇ ਵਿਚਾਰ ਸਾਂਝੇ ਕੀਤੇ ਗਏ | ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਪ੍ਰੀਤ ਸਿੰਘ ਈਸੜਾ ਸੀਨੀ. ਮੀਤ ਪ੍ਰਧਾਨ, ਚਮਕੌਰ ਈਸੀ, ਗੁਰਦਿਆਲ ਸਿੰਘ ਮੀਰਹੇੜੀ, ਬਲਵੀਰ ਸਿੰਘ ਬਮਾਲ, ਅਮਰਜੀਤ ਕੌਰ ਦੋਹਲਾ, ਕਰਮਜੀਤ ਕੌਰ ਭਲਵਾਨ, ਗੁਰਪ੍ਰੀਤ ਸੰਘ ਬਮਾਲ, ਸੁਖਵਿੰਦਰ ਸਿੰਘ ਕਹੇਰੂ, ਮਲਕੀਤ ਸਿੰਘ ਕਹੇਰੂ, ਹਰਦੇਵ ਸਿੰਘ ਭੁੱਲਰਹੇੜੀ, ਹਰਦੇਵ ਸਿੰਘ ਕੰਬੜਵਾਲ, ਧਰਮ ਸਿੰਘ, ਮਾ. ਜਗਤਾਰ ਸਿੰਘ ਹਸਨਪੁਰ, ਜਸਪਾਲ ਸਿੰਘ ਕਾਂਝਲਾ, ਬਲਜੀਤ ਸਿੰਘ, ਚਰਨਜੀਤ ਸਿੰਘ, ਬੀਰਇੰਦਰ ਸਿੰਘ, ਬਲਦੇਵ ਸਿੰਘ ਬਗਰਾ, ਸੁਖਦੇਵ ਸਿੰਘ, ਜਗਸੀਰ, ਦਰਬਾਰਾ ਸਿੰਘ, ਗੁਰਜੀਵਨ ਸਿੰਘ ਆਦਿ ਵੀ ਮੌਜੂਦ ਸਨ |