02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਸਮਾਜ ਚਿੰਤਕ ਜਸਇੰਦਰ ਸੇਖੋਂ ਨੇ ਸੰਗਰੂਰ ਦੀ ਵਿਗੜ ਰਹੀ ਸਥਿਤੀ ਬਾਰੇ ਮੁੱਖ ਮੰਤਰੀ ਨੰੂ ਭੇਜਿਆ ਪੱਤਰ ਕੂੜੇ ਦੇ ਢੇਰਾਂ, ਟੁੱਟੀਆਂ ਸੜਕਾਂ, ਨਾਜਾਇਜ਼ ਕਬਜ਼ੇ, ਨਾਜਾਇਜ਼ ਉਸਾਰੀਆਂ ਆਦਿ ਦਾ ਚੁੱਕਿਆ ਮੁੱਦਾ

Ad Position 21
No active advertisement
ਅਜੀਤ ਡੈਸਕ 23-09-2025
ਸੰਗਰੂਰ, 21 ਸਤੰਬਰ (ਧੀਰਜ਼ ਪਸ਼ੌਰੀਆ) - ਦਰਖ਼ਤਾਂ ਦੀ ਨਾਜਾਇਜ਼ ਕਟਾਈ, ਨਜਾਇਜ਼ ਕਬਜ਼ੇ, ਗੈਰ ਕਾਨੰੂਨੀ ਉਸਾਰੀਆਂ ਆਦਿ ਮੁੱਦਿਆਂ ਨੰੰੂ ਕਈ ਸਾਲਾਂ ਤੋਂ ਚੁੱਕ ਰਹੇ ਸਮਾਜ ਚਿੰਤਕ ਅਤੇ ਵਾਤਾਵਰਨ ਪ੍ਰੇਮੀ ਮੈਡਮ ਜਸਇੰਦਰ ਸੇਖੋਂ ਨੇ ਇਸ ਸੰਬੰਧੀ ਪੰਜਾਬ ਦੇ ਮੁੱਖ ਮੰਤਰੀ ਨੰੂ ਪੱਤਰ ਭੇਜਿਆ ਹੈ ਜਿਸ ਵਿਚ ਕਿਹਾ ਗਿਆ ਕਿ ਜੇਪੁਰ ਦੀ ਤਰਜ਼ ਤੇ ਵਸਿਆ ਸੰਗਰੂਰ ਸ਼ਹਿਰ ਹੁਣ ਵੈਂਟੀਲੇਟਰ 'ਤੇ ਪਿਆ ਹੈ | ਸ਼ਹਿਰ ਵਾਸੀ ਜਿੱਥੇ ਦੂਸ਼ਿਤ ਪਾਣੀ ਪੀਣ ਲਈ ਮਜਬੂਰ ਹਨ ਉਂੱਥੇ ਕੂੜੇ ਦੇ ਢੇਰ, ਜਾਮ ਸੀਵਰੇਜ ਸ਼ਹਿਰ ਵਾਸੀਆਂ ਦੀ ਸਮੱਸਿਆਵਾਂ ਵਿਚ ਵਾਧਾ ਕਰ ਰਹੇ ਹਨ | ਨਜਾਇਜ਼ ਕਬਜ਼ੇ ਅਤੇ ਗੈਰ ਕਾਨੰੂਨੀ ਉਸਾਰੀਆ ਸ਼ਹਿਰ ਵਿਚ ਕਾਨੰੂਨ ਨੰੂ ਠੈਗਾ ਦਿਖਾ ਰਹੇ ਹਨ | ਮੁੱਖ ਮੰਤਰੀ ਸਿਟੀ ਕਹੇ ਜਾਂਦੇ ਇਸ ਸ਼ਹਿਰ ਨਾਲ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਪਾਰਟੀ ਪੰਜਾਬ ੍ਰਪਧਾਨ ਅਮਨ ਅਰੋੜਾ ਕੈਬਨਿਟ ਮੰਤਰੀ ਦੇ ਵੀ ਨੇੜਲੇ ਸੰਬੰਧ ਹਨ ਪਰ ਫਿਰ ਵੀ ਕੁਝ ਨਹੀਂ ਹੋ ਰਿਹਾ ਹੈ | ਵਿਧਾਇਕਾ ਨਰਿੰਦਰ ਕੌਰ ਭਰਾਜ ਦੀ ਕਾਰਗੁਜ਼ਾਰੀ ਵੀ ਮਾੜੀ ਹੈ | ਸ਼ਹਿਰ ਨੰੂ ਯੋਗ, ਮਿਹਨਤੀ ਅਤੇ ਇਮਾਨਦਾਰ ਕਾਰਜ ਸਾਧਕ ਅਫ਼ਸਰ ਦੀ ਜ਼ਰੂਰਤ ਹੈ |
Ad Position 22
No active advertisement
ਪਿਛਲੀ ਖ਼ਬਰ ਧੂਮਧਾਮ ਨਾਲ ਮਨਾਈ ਗਈ ਅਗਰਸੇਨ ਜੈਅੰਤੀ ਅਗਲੀ ਖ਼ਬਰ ਤਿੰਨ ਸੰਪਰਕ ਸੜਕਾਂ ਦੇ ਨਵ-ਨਿਰਮਾਣ ਲਈ ਪ੍ਰਸ਼ਾਸਨਿਕ ਮਨਜ਼ੂਰੀ ਮਿਲੀ
Ad Position 24
No active advertisement