02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਧੂਮਧਾਮ ਨਾਲ ਮਨਾਈ ਗਈ ਅਗਰਸੇਨ ਜੈਅੰਤੀ

Ad Position 21
No active advertisement
ਅਜੀਤ ਡੈਸਕ 23-09-2025
ਸੰਗਰੂਰ, 22 ਸਤੰਬਰ (ਧੀਰਜ ਪਸ਼ੌਰੀਆ) - ਅਗਰਵਾਲ ਸਭਾ ਸੰਗਰੂਰ ਅਤੇ ਅਗਰਵਾਲ ਵੁਮੈਨ ਆਰਗੇਨਾਈਜ਼ੇਸ਼ਨ ਵਲੋਂ ਸਭਾ ਦੇ ਪ੍ਰਧਾਨ ਬਦਰੀ ਜਿੰਦਲ ਅਤੇ ਸੈਕਟਰੀ ਸ਼ਿਸ਼ਨ ਕੁਮਾਰ ਗਰਗ ਦੀ ਅਗਵਾਈ ਵਿਚ ਅਗਰਸੈਨ ਜੈਯੰਤੀ ਧੂਮਧਾਮ ਨਾਲ ਮਨਾਈ ਗਈ | ਮੁੱਖ ਮਹਿਮਾਨ ਸ੍ਰੀ ਦੀਪਕ ਜਿੰਦਲ ਐਮ.ਡੀ. ਸੰਗਰੂਰ ਐਗਰੋ ਲਿਮ. ਦੀ ਅਗਵਾਈ ਵਿਚ ਅਗਰਵਾਲ ਭਾਈਚਾਰੇ ਵਲੋਂ ਮਹਾਰਾਜਾ ਅਗਰਸੈਨ ਦੀ ਪ੍ਰਤਿਮਾ 'ਤੇ ਫ਼ੁਲ ਮਾਲਾ ਅਰਪਿਤ ਕਰਨ ਤੋਂ ਬਾਅਦ ਆਰਤੀ ਕੀਤੀ ਗਈ | ਅਗਰਵਾਲ ਧਰਮਸ਼ਾਲਾ ਵਿਖੇ ਝੰਡਾ ਚੜ੍ਹਾਉਣ ਦੀ ਰਸਮ ਅਦਾ ਕੀਤੀ | ਸਭਾ ਨੂੰ ਸੰਬੋਧਨ ਕਰਦਿਆਂ ਮੁੱਖ ਮਹਿਮਾਨ ਸ੍ਰੀ ਦੀਪਕ ਜਿੰਦਲ ਨੇ ਸਭ ਨੂੰ ਅਗਰਸੈਨ ਜੈਯੰਤੀ ਦੀ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਅੱਜ ਅਗਰਵਾਲ ਭਾਈਚਾਰਾ ਸਮਾਜ ਦੇ ਹਰ ਖੇਤਰ ਵਿਚ ਮੋਹਰੀ ਰੋਲ ਅਦਾ ਕਰ ਰਿਹਾ ਹੈ | ਮਿਲਵਰਤਨ ਅਤੇ ਏਕਤਾ ਸਮਾਜ ਨੂੰ ਹੋਰ ਅੱਗੇ ਲੈ ਕੇ ਜਾਵੇਗੀ | ਰਾਜੀਵ ਜਿੰਦਲ ਵਲੋਂ ਸਭਾ ਦਾ ਸਵਾਗਤ ਕੀਤਾ ਗਿਆ | ਸਰਜੀਵਨ ਜਿੰਦਲ ਨੇ ਅਗਰਵਾਲ ਸਭਾ ਵਲੋਂ ਕੀਤੇ ਜਾ ਰਹੇ ਸਮਾਜ ਸੇਵੀ ਕਾਰਜਾਂ ਬਾਰੇ ਵਿਸਥਾਰ ਵਿਚ ਦੱਸਿਆ ਗਿਆ | ਹਰੀ ਓਮ ਜਿੰਦਲ ਵਲੋਂ ਸਭਾ ਦਾ ਧੰਨਵਾਦ ਕੀਤਾ ਗਿਆ | ਸਭਾ ਵਲੋਂ ਮੁੱਖ ਮਹਿਮਾਨ ਅਤੇ ਹੋਰਨਾਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਅਭਿਮਨੂੰ ਜਿੰਦਲ, ਸ਼ਿਵ ਜਿੰਦਲ, ਵਿਜੇ ਗੁਪਤਾ ਸਾਬਕਾ ਪ੍ਰਧਾਨ, ਪਾਲੀ ਰਾਮ ਬਾਂਸਲ, ਕਮਲ ਮਿੱਤਲ, ਜਗਨਨਾਥ ਗੋਇਲ, ਕਿ੍ਸ਼ਨ ਗਰਗ, ਜੇ.ਪੀ. ਗੋਇਲ, ਪਵਨ ਗੁਪਤਾ, ਰਾਜਿੰਦਰ ਕਾਂਸਲ, ਵਿਪਨ ਜਿੰਦਲ, ਸੁਭਾਸ਼ ਕੁਮਾਰ ਤੋਂ ਇਲਾਵਾ ਵੁਮੈਨ ਆਰਗੇਨਾਈਜ਼ੇਸ਼ਨ ਵਲੋਂ ਸਸੀ ਗੁਪਤਾ, ਮੀਨਾ ਜਿੰਦਲ, ਕਿ੍ਸ਼ਨਾ ਦੇਵੀ, ਰੇਖਾ, ਵੀਨੂ, ਨਿਧੀ, ਸੀਮਾ ਗਰਗ ਅਤੇ ਹੋਰ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਪਰਮਜੀਤ ਸਿੰਘ 'ਸੁਚਿੰਤਨ' ਵਲੋਂ 50 ਕਿਤਾਬਾਂ ਗਿਆਨੀ ਗਗਨਦੀਪ ਸਿੰਘ ਨਿਰਮਲੇ ਨੂੰ ਭੇਟ ਅਗਲੀ ਖ਼ਬਰ ਸਮਾਜ ਚਿੰਤਕ ਜਸਇੰਦਰ ਸੇਖੋਂ ਨੇ ਸੰਗਰੂਰ ਦੀ ਵਿਗੜ ਰਹੀ ਸਥਿਤੀ ਬਾਰੇ ਮੁੱਖ ਮੰਤਰੀ ਨੰੂ ਭੇਜਿਆ ਪੱਤਰ ਕੂੜੇ ਦੇ ਢੇਰਾਂ,...
Ad Position 24
No active advertisement