01-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਪਰਮਜੀਤ ਸਿੰਘ 'ਸੁਚਿੰਤਨ' ਵਲੋਂ 50 ਕਿਤਾਬਾਂ ਗਿਆਨੀ ਗਗਨਦੀਪ ਸਿੰਘ ਨਿਰਮਲੇ ਨੂੰ ਭੇਟ

Ad Position 21
No active advertisement
ਅਜੀਤ ਡੈਸਕ 23-09-2025
ਅਹਿਮਦਗੜ੍ਹ, 22 ਸਤੰਬਰ (ਸੁਖਜੀਤ ਸਿੰਘ ਖੇੜਾ) - ਗੁਰਮਤਿ ਸੇਵਾ ਸੁਸਾਇਟੀ ਹੈੱਡ ਆਫ਼ਿਸ ਨਿਰਮਲ ਆਸ਼ਰਮ ਜੰਡਾਲੀ ਵਿਖੇ ਅੱਜ ਲੁਧਿਆਣਾ ਤੋਂ ਲੇਖਕ ਪਰਮਜੀਤ ਸਿੰਘ 'ਸੁਚਿੰਤਨ' ਪਹੁੰਚੇ | ਇਸ ਦੌਰਾਨ ਉਨ੍ਹਾਂ ਸੰਸਥਾ ਦੇ ਮੁੱਖ ਸੇਵਾਦਾਰ ਗਿਆਨੀ ਗਗਨਦੀਪ ਸਿੰਘ ਨਿਰਮਲੇ ਜੰਡਾਲ਼ੀ ਵਾਲ਼ਿਆਂ ਨਾਲ ਉਚੇਚੇ ਤੌਰ 'ਤੇ ਮੁਲਾਕਾਤ ਕੀਤੀ ਜਿਸ ਦੌਰਾਨ ਸੰਸਥਾ ਦੀ ਲਾਇਬ੍ਰੇਰੀ ਵਾਸਤੇ 6 ਬਾਕਸ (50 ਸੈੱਟ) ਕਿਤਾਬਾਂ ਦੇ ਭੇਟ ਕੀਤੇ ਗਏ | ਜਿਨ੍ਹਾਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ-ਇੱਕ ਸੰਖੇਪ ਜਾਣ-ਪਛਾਣ (ਹਿੰਦੀ), ਇੰਝ ਕਰੀਏ ਬੱਚਿਆਂ ਦੀ ਪਰਵਰਿਸ਼, ਸੰਘਣੀ ਛਾਂ (ਪੰਜਾਬੀ), ਸੰਘਣੀ ਛਾਂ (ਹਿੰਦੀ), ਜੀਵਨ ਬਿ੍ਤਾਂਤ-ਬਾਬਾ ਬੁੱਢਾ ਸਾਹਿਬ ਜੀ, ਜਗਤ ਗੁਰੁ ਬਾਬਾ (ਪੰਜਾਬੀ), ਜਗਤ ਗੁਰੁ ਬਾਬਾ (ਹਿੰਦੀ), ਚਾਰ ਸਾਹਿਬਜ਼ਾਦੇ, ਦ ਲਿਵਿੰਗ ਗੁਰੂ, ਧਰਮ ਦੀ ਚਾਦਰ, ਭਗਤ ਕਬੀਰ ਜੀ, ਨਿਰਧਨ ਸਰਧਨ, ਗੁਰ ਮਿਲਿ ਚਜੁ ਅਚਾਰੁ ਸਿਖ, ਪ੍ਰਮੁੱਖ ਪੁਸਤਕਾਂ ਹਨ | ਗਿਆਨੀ ਗਗਨਦੀਪ ਸਿੰਘ ਵਲੋਂ ਪਰਮਜੀਤ ਸਿੰਘ 'ਸੁਚਿੰਤਨ' ਦਾ ਉਚੇਚੇ ਤੌਰ 'ਤੇ ਸਨਮਾਨ ਕੀਤਾ ਗਿਆ | ਉਨ੍ਹਾਂ ਦਸਿਆ ਕਿ ਕਿਤਾਬਾਂ ਸਾਡੇ ਜੀਵਨ ਦਾ ਅਹਿਮ ਅੰਗ ਹਨ | ਕਿਤਾਬਾਂ ਹੀ ਹਨ ਜੋ ਇਤਿਹਾਸ ਤੋਂ ਜਾਣੂ ਕਰਵਾਉਣ ਦਾ ਇਕ ਜਰੀਆ ਹਨ | ਉਨ੍ਹਾਂ ਆਖਿਆ ਕਿ ਪਰਮਜੀਤ ਸਿੰਘ ਦਾ ਇਹ ਉਪਰਾਲਾ ਸ਼ਲਾਘਾਯੋਗ ਹੈ |
Ad Position 22
No active advertisement
ਪਿਛਲੀ ਖ਼ਬਰ ਮੋਹਨ ਸ਼ਰਮਾ ਦੀ ਕਹਾਣੀ ਉੱਤੇ ਫ਼ਿਲਮ ਦੀ ਹੋਈ ਸ਼ੂਟਿੰਗ ਅਗਲੀ ਖ਼ਬਰ ਧੂਮਧਾਮ ਨਾਲ ਮਨਾਈ ਗਈ ਅਗਰਸੇਨ ਜੈਅੰਤੀ
Ad Position 24
No active advertisement