ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਧੂਰੀ ਵਿਕਾਸ ਮੰਚ ਨੇ ਓਵਰ ਬਰਿੱਜ ਥੱਲੇ ਬੰਦ ਪਏ ਫਾਟਕ ਖੋਲ੍ਹਣ ਦੀ ਕੀਤੀ ਮੰਗ

Ad Position 21
No active advertisement
ਅਜੀਤ ਡੈਸਕ 23-09-2025
ਧੂਰੀ, 22 ਸਤੰਬਰ (ਸੁਖਵੰਤ ਸਿੰਘ ਭੁੱਲਰ) - ਧੂਰੀ ਸ਼ਹਿਰ ਦੇ ਵੱਖ-ਵੱਖ ਸਮੱਸਿਆਵਾਂ ਦੇ ਹੱਲ ਲਈ ਯਤਨਸ਼ੀਲ, ਗੈਰ ਰਾਜਨੀਤਿਕ ਜਥੇਬੰਦੀ ਧੂਰੀ ਵਿਕਾਸ ਮੰਚ ਧੂਰੀ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਰੇਲਵੇ ਮੰਤਰੀ ਅਤੇ ਰੇਲਵੇ ਰਾਜ ਮੰਤਰੀ ਅਤੇ ਮੁੱਖ ਪੰਜਾਬ ਨੂੰ ਪੱਤਰ ਲਿਖੇ ਲੁਧਿਆਣਾ -ਹਿਸਾਰ ਅਤੇ ਰਾਜਪੁਰਾ-ਬਠਿੰਡਾ ਰੇਲਵੇ ਫਾਟਕਾਂ ਨੂੰ ਖੋਲ੍ਹਣ ਜਾਂ ਅੰਡਰ ਬਰਿੱਜ ਬਣਾਉਣ ਦੀ ਮੰਗ ਕੀਤੀ ਹੈ | ਚੇਅਰਮੈਨ ਜਗਸੀਰ ਸਿੰਘ ਜੱਗੀ ਢੀਂਡਸਾ ਉਪ-ਚੇਅਰਮੈਨ ਐਡਵੋਕੇਟ ਰਾਜੇਸ਼ਵਰ ਚੌਧਰੀ, ਅਭਿਨਵ ਗੋਇਲ, ਪ੍ਰਧਾਨ ਅਮਨ ਗਰਗ ਅਤੇ ਜਨਰਲ ਸਕੱਤਰ ਹੰਸ ਰਾਜ ਬਜਾਜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਧੂਰੀ ਇੱਕ ਮਹੱਤਵਪੂਰਨ ਰੇਲਵੇ ਜੰਕਸ਼ਨ ਹੈ ਜਿੱਥੋਂ ਦਿੱਲੀ-ਬਠਿੰਡਾ ਅਤੇ ਦਿੱਲੀ-ਅੰਮਿ੍ਤਸਰ ਵਾਲੀਆਂ ਟ੍ਰੇਨਾ ਲੰਘਦੀਆਂ ਹਨ | ਇੱਥੇ ਸਟੇਟ ਹਾਈਵੇ ਵੀ ਸ਼ਹਿਰ ਰਾਹੀਂ ਗੁਜ਼ਰਦਾ ਹੈ | ਪਹਿਲਾਂ ਧੂਰੀ-ਲੁਧਿਆਣਾ ਅਤੇ ਧੂਰੀ-ਬਠਿੰਡਾ ਰੂਟ 'ਤੇ ਦੋ ਵੱਡੇ ਰੇਲਵੇ ਫਾਟਕ ਸਨ, ਪਰ 2006-07 ਵਿਚ ਲਗਭਗ 1.5 ਕਿੱਲੋਮੀਟਰ ਲੰਬਾ ਰੇਲਵੇ ਓਵਰ ਬਿ੍ਜ ਬਣਾਉਣ ਦੌਰਾਨ ਇਹ ਦੋਵੇਂ ਫਾਟਕ ਅਸਥਾਈ ਤੌਰ ਤੇ ਬੰਦ ਕੀਤੇ ਗਏ ਸਨ | ਬਾਅਦ ਵਿਚ ਰੇਲਵੇ ਅਧਿਕਾਰੀਆਂ ਨੇ ਇਹਨਾਂ ਨੂੰ ਸਥਾਈ ਤੌਰ 'ਤੇ ਬੰਦ ਕਰ ਦਿੱਤਾ | ਲੋਕਾਂ ਨੂੰ ਹੁਣ ਮੁੱਖ ਮਾਰਕੀਟ, ਸਿਵਲ ਹਸਪਤਾਲ ਜਾਂ ਬੈਂਕਾਂ, ਅਦਾਲਤੀ ਕੰਪਲੈਕਸ, ਤਹਿਸੀਲ ਕੰਪਲੈਕਸ ਵੱਲ ਜਾਣ ਲਈ ਲੰਮਾ ਚੱਕਰ ਲਗਾ ਕੇ ਓਵਰ ਬਰਿੱਜ ਤੋਂ ਗੁਜ਼ਰਨਾ ਪੈਂਦਾ ਹੈ | ਇਸ ਨਾਲ ਨਾ ਸਿਰਫ਼ ਸਮਾਂ ਬਰਬਾਦ ਹੁੰਦਾ ਹੈ, ਸਗੋਂ ਵੱਧ ਫ਼ਿਊਲ ਖ਼ਰਚ ਹੋਣ ਕਾਰਨ ਆਰਥਿਕ ਬੋਝ ਵੀ ਪੈਂਦਾ ਹੈ | ਬਰਿੱਜ 'ਤੇ ਹਰ ਵੇਲੇ ਵੱਡੀ ਤੇ ਹੈਵੀ ਟ੍ਰੈਫ਼ਿਕ ਇਕੱਠੀ ਹੋਣ ਨਾਲ ਜਾਮ ਅਤੇ ਹਾਦਸਿਆਂ ਦੀ ਸੰਭਾਵਨਾ ਵਧ ਗਈ ਹੈ | ਉਨ੍ਹਾਂ ਦੱਸਿਆ ਕਿ ਸਮਾਜਕ ਪੱਖੋਂ ਵੀ ਇਹ ਬੰਦਸ਼ਾਂ ਗੰਭੀਰ ਸਮੱਸਿਆਵਾਂ ਪੈਦਾ ਕਰ ਰਹੀਆਂ ਹਨ | ਸ਼ਮਸ਼ਾਨਘਾਟ ਤੱਕ ਜਾਣ ਲਈ ਪਰਿਵਾਰਾਂ ਨੂੰ ਅੰਤਿਮ ਸੰਸਕਾਰ ਵੇਲੇ ਵੱਡੀ ਪਰੇਸ਼ਾਨੀ ਆਉਂਦੀ ਹੈ | ਇਸੇ ਤਰ੍ਹਾਂ, ਛੋਟੇ ਵਪਾਰੀਆਂ ਦਾ ਕਾਰੋਬਾਰ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ ਕਿਉਂਕਿ ਲੋਕਾਂ ਦੀ ਆਵਾਜਾਈ ਮੁੱਖ ਤੌਰ 'ਤੇ ਬਰਿੱਜ ਵੱਲ ਹੀ ਰਹਿ ਗਈ ਹੈ | ਧੂਰੀ ਵਿਕਾਸ ਮੰਚ ਨੇ ਅਪੀਲ ਕੀਤੀ ਹੈ ਕਿ ਲੋਕਾਂ ਦੀਆਂ ਜਾਇਜ਼ ਮੰਗਾਂ ਨੂੰ ਧਿਆਨ ਵਿਚ ਰੱਖਦਿਆਂ ਜਾਂ ਤਾਂ ਦੋਵੇਂ ਬੰਦ ਫਾਟਕਾਂ ਨੂੰ ਮੁੜ ਖੋਲਿ੍ਹਆ ਜਾਵੇ ਜਾਂ ਉਨ੍ਹਾਂ ਹੇਠਾਂ ਅੰਡਰਪਾਸ ਬਣਾਏ ਜਾਣ | ਇਸ ਮੌਕੇ ਖ਼ਜ਼ਾਨਚੀ ਸੁਰਿੰਦਰਪਾਲ ਸਿੰਘ ਨੀਟਾ, ਸੀਨੀਅਰ ਮੀਤ ਪ੍ਰਧਾਨ ਸੰਦੀਪ ਬਾਂਸਲ, ਮੀਡੀਆ ਸਕੱਤਰ ਮਨੋਹਰ ਸਿੰਘ ਸੱਗੂ, ਜੁਆਇੰਟ ਖ਼ਜ਼ਾਨਚੀ ਮੋਹਿਤ ਜਿੰਦਲ, ਜੁਆਇੰਟ ਸਕੱਤਰ ਸੰਜੀਵ ਜੋਨੀ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਦੀ ਤਰੱਕੀ ਲਈ ਅਕਾਲੀ-ਭਾਜਪਾ ਗੱਠਜੋੜ ਜ਼ਰੂਰੀ -ਅਰਵਿੰਦ ਖੰਨਾ <br/> ਅਗਲੀ ਖ਼ਬਰ ਨੌਜਵਾਨ ਪੀੜ੍ਹੀ ਨੂੰ ਪੰਜਾਬੀ ਸਾਹਿਤ ਨਾਲ ਜੋੜਨ ਲਈ ਵਿੱਦਿਅਕ ਸੰਸਥਾਵਾਂ ਅੰਦਰ ਸੈਮੀਨਾਰ ਕਰਵਾਏ ਜਾਣ - ਪ੍ਰੋ. ਗੀਤਾ ਰਾਣ...
Ad Position 24
No active advertisement