ਲਹਿਰਾਗਾਗਾ, 22 ਸਤੰਬਰ (ਅਸ਼ੋਕ ਗਰਗ) - ਬੇਸਹਾਰਾ ਜੀਵ ਜੰਤੂ ਵੈੱਲਫੇਅਰ ਸੁਸਾਇਟੀ ਅਤੇ ਜੈ ਸ਼੍ਰੀ ਮਹਾਂਕਾਲੀ ਮੰਦਿਰ ਕਮੇਟੀ ਲਹਿਰਾਗਾਗਾ ਵਲੋਂ ਰਾਕੇਸ਼ ਕੁਮਾਰ ਬਾਂਸਲ ਦੀ ਪ੍ਰਧਾਨਗੀ ਵਿਚ ਹਫ਼ਤਾਵਾਰ ਚੈਰੀਟੇਬਲ ਮੈਡੀਕਲ ਕੈਂਪ ਅਤੇ ਦਵਾਈਆਂ ਦਾ ਲੰਗਰ ਲਗਾਇਆ ਗਿਆ | ਅੱਜ ਦੇ ਇਸ ਕੈਂਪ ਵਿਚ ਡਾਕਟਰ ਡਾ. ਰੁਪਿੰਦਰ ਗਰਗ (ਐਮ. ਐਸ. ਸਰਜਰੀ) ਪੇਟ ਦੇ ਰੋਗਾਂ ਦੇ ਮਾਹਿਰ ਅਤੇ ਡਾਕਟਰ ਆਸਥਾ ਸਿੰਗਲਾ (ਅÏਰਤਾਂ ਦੀਆਂ ਬਿਮਾਰੀਆਂ ਦੇ ਮਾਹਿਰ) ਦੁਆਰਾ ਲਗਭਗ 110 ਲੋੜਵੰਦ ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ ਅਤੇ ਮੁਫ਼ਤ ਦਵਾਈ ਵੀ ਦਿੱਤੀ ਗਈ | ਇਸ ਕੈਂਪ ਵਿਚ ਲਾਈਫ਼ ਕੇਅਰ ਲੈਬੋਰੇਟਰੀ ਦੁਆਰਾ ਗੁਰਦਿਆਂ ਦੇ ਪੰਜ ਟੈੱਸਟ, ਯੂਰਿਕ ਐਸਿਡ ਅਤੇ ਸ਼ੂਗਰ ਦੇ ਟੈੱਸਟ ਵੀ ਬਿਲਕੁਲ ਮੁਫ਼ਤ ਕਿਤੇ ਗਏ | ਇਸ ਮੌਕੇ ਸੰਸਥਾ ਦੇ ਕੁਲਭੂਸ਼ਣ, ਸੁਨੀਲ ਕੁਮਾਰ, ਕਪਿਲ ਸਿੰਗਲਾ, ਅਸ਼ੋਕ ਜਿੰਦਲ,ਅਮਿਤ ਬਾਂਸਲ, ਸ਼ਿਵ ਕਾਂਤ, ਜਤਿੰਦਰ ਗਰਗ, ਅਮਨ ਗਰਗ ਜੈਕੀ, ਆਸ਼ੂ ਗੋਇਲ, ਰਿਸ਼ਵ ਸਿੰਗਲਾ, ਸ਼ੈਂਕੀ ਸਿੰਗਲਾ, ਮਹੇਸ਼ ਮੇਸ਼ੀ, ਮਾਸਟਰ ਸੁਭਾਸ਼ ਜਿੰਦਲ, ਮਨੀਸ਼ ਸੁਪਰੀਡੈਂਟ, ਰੋਹਿਤ ਸਿੰਗਲਾ, ਡਾ. ਜਤਿੰਦਰ ਪਾਲ ਬਾਠ, ਗਗਨਦੀਪ, ਗੁਰਸੰਤ ਸਿੰਘ, ਭੁਪਿੰਦਰ ਸਿੰਘ, ਸ਼ਿਵ ਕਾਂਤ, ਮਨਮੋਹਨ ਸ਼ਰਮਾ, ਰਿੰਕੂ ਨੰਬਰਦਾਰ ਮੌਜੂਦ ਸਨ |