20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2025

ਮੁੱਖ ਮੰਤਰੀ ਮਾਨ ਅÏਰਤਾਂ ਨਾਲ ਕੀਤਾ ਵਾਦਾ ਪੂਰਾ ਕਰੇ : ਨਵੀਨ ਸ਼ਰਮਾ ਬਨਾਰਸੀ <br/>

Ad Position 21
No active advertisement
ਅਜੀਤ ਡੈਸਕ 28-09-2025

ਧੂਰੀ, 27 ਸਤੰਬਰ (ਲਖਵੀਰ ਸਿੰਘ ਧਾਂਦਰਾ) - ਸ਼ੋ੍ਰਮਣੀ ਅਕਾਲੀ ਦਲ ਦੇ ਯੂਥ ਆਗੂ ਨਵੀਨ ਸ਼ਰਮਾ ਬਨਾਰਸੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੇ ਨਾਲ ਲਗਦੇ ਹਰਿਆਣਾ ਸੂਬਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਹਰਿਆਣਾ ਦੀਆ ਅÏਰਤਾਂ ਨੂੰ ਲਾਡੋ ਲਕਸ਼ਮੀ ਯੋਜਨਾ ਦੇ ਤਹਿਤ 2100 ਰੁਪਏ ਦੇਣ ਦਾ ਐਲਾਨ ਕੀਤਾ ਹੈ ਪਰ ਇਕ ਪਾਸੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹਨ ਜਿਨ੍ਹਾਂ ਦੀ ਸਰਕਾਰ ਬਣੀ ਨੂੰ 4 ਸਾਲ ਪੂਰੇ ਹੋਣ ਤੇ ਹਨ ਉਨ੍ਹਾਂ ਨੇ ਆਪਣੇ ਕੀਤੇ ਵਾਅਦੇ ਅਨੁਸਾਰ ਇਕ ਵੀ ਵਾਅਦਾ ਪੂਰਾ ਨਹੀ ਕੀਤਾ | ਆਮ ਆਦਮੀ ਪਾਰਟੀ ਦੀ ਇਹ ਪਹਿਲੀ ਸਰਕਾਰ ਹੈ ਜੋ ਕਿ ਲਾਗੂ ਕੀਤੀ ਸਕੀਮਾਂ ਨੂੰ ਵੀ ਜਾਂ ਤਾ ਰੱਦ ਕਰਦੀ ਜਾ ਫਿਰ ਉਸ ਦਾ ਸਮਾਂ ਵਧਾ ਦਿਤਾ ਜਾਦਾ ਹੈ | ਜਿਵੇਂ ਸਰਬਤ ਸਿਹਤ ਯੋਜਨਾ 10 ਲੱਖ ਦਾ ਬੀਮਾ ਜੋ ਕਿ ਹੁਣ ਤਿੰਨ ਮਹੀਨਾ ਅੱਗੇ ਵਧਾ ਦਿਤੀ ਗਈ ਹੈ | ਉਨ੍ਹਾਂ ਨੇ ਕਿਹਾ ਕਿ ਇਹ ਸਰਕਾਰ ਹਰ ਫ਼ਰੰਟ 'ਤੇ ਫ਼ੇਲ੍ਹ ਹੈ ਪਰ ਮੁੱਖ ਮੰਤਰੀ ਸਾਹਿਬ ਨੂੰ ਹੁਣ ਆਪਣੇ ਕੀਤੇ ਵਾਅਦੇ ਪੂਰੇ ਕਰਨੇ ਚਾਹੀਦੇ ਹਨ | ਜਿਸ ਵਿਚ ਇਕ ਹਜ਼ਾਰ ਰੁਪਏ ਮਹੀਨਾ ਮਹਿਲਾਵਾਂ ਲਈ ਵੱਡਾ ਵਾਅਦਾ ਸੀ | ਹੁਣ ਪੰਜਾਬ ਦੇ ਲੋਕ ਸਿਆਣੇ ਹੋ ਚੁੱਕੇ ਹਨ ਹੁਣ ਉਹ ਤੁਹਾਡੇ ਚੁਟਕਲਿਆਂ ਤੋ ਖ਼ੁਸ਼ ਨਹੀ ਹੋਣਗੇ |

Ad Position 22
No active advertisement
ਪਿਛਲੀ ਖ਼ਬਰ ਜੰਗਲਾਤ ਵਰਕਰਜ਼ ਯੂਨੀਅਨ ਵਲੋਂ 4 ਨੂੰ ਦਿੜ੍ਹਬਾ 'ਚ ਰੋਸ ਰੈਲੀ ਅਗਲੀ ਖ਼ਬਰ ਸਾਲਾਨਾ ਸੰਤ ਸਮਾਗਮ 30 ਤੋਂ
Ad Position 24