20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2025

ਪਿੰਡ ਭੱਦਲਵੜ ਵਿੱਚ ਲਾਲ ਟੀ-ਸ਼ਰਟ ਵਾਲੀ ਮਹਿਲਾ ਰਾਤ ਵੇਲੇ ਡੋਰ ਬੈੱਲ ਕੈਮਰੇ 'ਚ ਕੈਦ

Ad Position 21
No active advertisement
ਅਜੀਤ ਡੈਸਕ 28-09-2025
ਧੂਰੀ, 27 ਸਤੰਬਰ (ਲਖਵੀਰ ਸਿੰਘ ਧਾਂਦਰਾ) - ਨੇੜਲੇ ਪਿੰਡ ਭੱਦਲਵੜ ਵਿਚ ਇਨ੍ਹਾਂ ਦਿਨੀਂ ਇੱਕ ਅਜੀਬੋ-ਗਰੀਬ ਘਟਨਾ ਨੇ ਪੂਰੇ ਇਲਾਕੇ ਵਿੱਚ ਚਰਚਾ ਦਾ ਵਿਸ਼ਾ ਬਣਾਇਆ ਹੋਇਆ ਹੈ | ਪਿੰਡ ਦੇ ਹੀ ਇੱਕ ਨਿਵਾਸੀ ਦੇ ਘਰ ਦੇ ਸੀਸੀਟੀਵੀ ਵਿਚ ਇੱਕ ਲਾਲ ਟੀ-ਸ਼ਰਟ ਪਹਿਨੀ ਮਹਿਲਾ ਰਾਤ ਦੇ ਸਮੇਂ ਡੋਰ ਬੈੱਲ ਵਜਾਉਂਦੀ ਕੈਦ ਹੋਈ ਹੈ | ਵੀਡਿਓ ਵਿਚ ਸਪੱਸ਼ਟ ਤੌਰ 'ਤੇ ਨਜ਼ਰ ਆ ਰਿਹਾ ਹੈ ਕਿ ਮਹਿਲਾ ਦੇ ਨਾਲ ਇੱਕ ਟੈਂਪੂ ਵੀ ਖੜ੍ਹਾ ਸੀ, ਜੋ ਕੁਝ ਸਮੇਂ ਬਾਅਦ ਉਸ ਨੰੂ ਬਿਠਾ ਕੇ ਲੈ ਗਿਆ | ਇਸ ਘਟਨਾ ਤੋਂ ਬਾਅਦ ਪਿੰਡ ਅਤੇ ਆਸਪਾਸ ਦੇ ਇਲਾਕੇ ਦੇ ਲੋਕਾਂ ਵਿਚ ਖ਼ੌਫ਼ ਦਾ ਮਾਹੌਲ ਹੈ | ਪਿੰਡ ਭੱਦਲਵੜ ਦੇ ਨਿਵਾਸੀ ਨਵਦੀਪ ਸਿੰਘ ਨਵੀਂ ਨੇ ਦੱਸਿਆ ਕਿ ਰਾਤ ਕਰੀਬ 11:30 ਵਜੇ ਉਨ੍ਹਾਂ ਦੇ ਘਰ ਦੀ ਡੋਰ ਬੈੱਲ ਵੱਜੀ | ਜਦ ਉਨ੍ਹਾਂ ਨੇ ਸੀਸੀਟੀਵੀ ਚੈੱਕ ਕੀਤਾ ਤਾਂ ਪਹਿਲਾਂ ਇੱਕ ਛੋਟਾ ਹਾਥੀ ਟੈਂਪੂ ਲੰਘਦਾ ਦੇਖਿਆ ਅਤੇ ਫਿਰ ਇੱਕ ਲਾਲ ਟੀ-ਸ਼ਰਟ ਵਾਲੀ ਮਹਿਲਾ ਉਨ੍ਹਾਂ ਦੇ ਗੇਟ 'ਤੇ ਖੜ੍ਹੀ ਬੈੱਲ ਵਜਾ ਰਹੀ ਸੀ | ਨਵੀਂ ਨੇ ਦੱਸਿਆ ਕਿ ਉਨ੍ਹਾਂ ਨੇ ਘਰ ਦਾ ਗੇਟ ਨਹੀਂ ਖੋਲਿ੍ਹਆ | ਕਰੀਬ ਦੋ-ਢਾਈ ਮਿੰਟ ਉਡੀਕ ਕਰਨ ਤੋਂ ਬਾਅਦ ਉਹ ਮਹਿਲਾ ਵਾਪਸ ਟੈਂਪੂ ਵਿੱਚ ਬੈਠ ਕੇ ਚਲੀ ਗਈ | ਨਵਦੀਪ ਸਿੰਘ ਨਵੀਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਤੁਰੰਤ ਇਸ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਹੈ, ਕਿਉਂਕਿ ਰਾਤ ਦੇ ਸਮੇਂ ਇਸ ਤਰ੍ਹਾਂ ਦੀ ਹਰਕਤਾਂ ਕਰਕੇ ਲੋਕਾਂ ਦੇ ਘਰਾਂ ਦੇ ਦਰਵਾਜ਼ੇ ਖੋਲ੍ਹਣ ਲਈ ਮਜਬੂਰ ਕਰਦਾ ਹੋਵੇ ਅਤੇ ਫਿਰ ਲੁੱਟ-ਖੋਹ ਜਾਂ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦਾ ਹੋਵੇ | ਪਿੰਡ ਦੇ ਕਈ ਲੋਕਾਂ ਨੇ ਕਿਹਾ ਕਿ ਅਜਿਹੀਆਂ ਘਟਨਾਵਾਂ ਨੇ ਲੋਕਾਂ ਦੇ ਦਿਲਾਂ ਵਿੱਚ ਡਰ ਪੈਦਾ ਕਰ ਦਿੱਤਾ ਹੈ ਅਤੇ ਹੁਣ ਰਾਤ ਸਮੇਂ ਘਰਾਂ ਦੀਆਂ ਬੈੱਲਾਂ ਵੱਜਣ ਤੇ ਲੋਕ ਚਿੰਤਤ ਹੋ ਜਾਂਦੇ ਹਨ | ਇਸ ਸਬੰਧੀ ਜਦ ਥਾਣਾ ਸਦਰ ਧੂਰੀ ਦੇ ਮੁਖੀ ਇੰਸਪੈਕਟਰ ਕਰਨਵੀਰ ਸਿੰਘ ਸੰਧੂ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਪੁਸ਼ਟੀ ਕੀਤੀ ਕਿ ਪੁਲਿਸ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈ ਰਹੀ ਹੈ | ਉਨ੍ਹਾਂ ਕਿਹਾ ਕਿ ਪਿੰਡ ਵਾਸੀਆਂ ਤੋਂ ਵੀ ਸਹਿਯੋਗ ਲਿਆ ਜਾ ਰਿਹਾ ਹੈ ਅਤੇ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ | ਇੰਸਪੈਕਟਰ ਸੰਧੂ ਨੇ ਕਿਹਾ ਕਿ ਲੋਕਾਂ ਨੂੰ ਕਿਸੇ ਵੀ ਸ਼ੱਕੀ ਹਲਚਲ ਬਾਰੇ ਤੁਰੰਤ ਪੁਲਿਸ ਨੂੰ ਸੂਚਿਤ ਕਰਨਾ ਚਾਹੀਦਾ ਹੈ ਤਾਂ ਜੋ ਅਜਿਹੇ ਗਰੋਹਾਂ ਨੂੰ ਕਾਬੂ ਕੀਤਾ ਜਾ ਸਕੇ |
Ad Position 22
No active advertisement
ਪਿਛਲੀ ਖ਼ਬਰ ਹੈਰੋਇਨ ਸਮੇਤ ਦੋ ਨੌਜਵਾਨ ਗਿ੍ਫ਼ਤਾਰ ਅਗਲੀ ਖ਼ਬਰ ਜੰਗਲਾਤ ਵਰਕਰਜ਼ ਯੂਨੀਅਨ ਵਲੋਂ 4 ਨੂੰ ਦਿੜ੍ਹਬਾ 'ਚ ਰੋਸ ਰੈਲੀ
Ad Position 24