20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2025

ਸੰਗਰੂਰ ਨੰੂ ਪੀਣ ਲਈ ਮਿਲੇਗਾ ਨਹਿਰੀ ਪਾਣੀ ਅਤੇ ਲੱਗਣਗੇ ਨਵੇਂ ਟਿਊਬਵੈੱਲ - ਪ੍ਰਧਾਨ ਭੁਪਿੰਦਰ ਸਿੰਘ

Ad Position 21
No active advertisement
ਅਜੀਤ ਡੈਸਕ 28-09-2025
ਸੰਗਰੂਰ, 27 ਸਤੰਬਰ (ਸੁਖਵਿੰਦਰ ਸਿੰਘ ਫੁੱਲ) - ਸੰਗਰੂਰ ਸ਼ਹਿਰ ਵਿਚ ਪੀਣ ਵਾਲੇ ਪਾਣੀ ਦੀ ਘਾਟ ਨੰੂ ਪੂਰਾ ਕਰਨ ਲਈ ਨਹਿਰੀ ਪਾਣੀ ਦੀ ਵਰਤੋਂ ਕੀਤੀ ਜਾਵੇਗੀ | ਨਗਰ ਕੌਂਸਲ ਸੰਗਰੂਰ ਦੇ ਪ੍ਰਧਾਨ ਭੁਪਿੰਦਰ ਸਿੰਘ ਨਹਿਲ ਨੇ ਦੱਸਿਆ ਕਿ ਸੰਗਰੂਰ ਸ਼ਹਿਰ ਧਰਤੀ ਹੇਠਲੇ ਪਾਣੀ ਦੀ ਖ਼ਤਰਨਾਕ ਪਰਤ ਤੱਕ ਪਹੁੰਚ ਚੁੱਕਾ ਹੈ | ਸ਼ਹਿਰ ਵਿਚ ਪੀਣ ਵਾਲੇ ਪਾਣੀ ਦੀ ਸਪਲਾਈ ਲਈ ਬੇਸ਼ੱਕ ਦੋ ਦਰਜਨ ਦੇ ਕਰੀਬ ਟਿਊਬਵੈੱਲ ਚੱਲ ਰਹੇ ਹਨ ਪਰ ਪਾਣੀ ਦੀ ਘਾਟ ਫਿਰ ਵੀ ਪੂਰੀ ਨਹੀਂ ਹੋ ਰਹੀ ਇਸ ਲਈ ਨਗਰ ਕੌਂਸਲ ਨੇ ਨਹਿਰੀ ਪਾਣੀ ਨੰੂ ਪੀਣ ਵਾਲੇ ਪਾਣੀ ਵਜੋਂ ਵਰਤਣ ਲਈ ਪ੍ਰੋਜੈਕਟ ਤਿਆਰ ਕੀਤਾ ਹੈ | ਜੇ ਪੰਜਾਬ ਸਰਕਾਰ ਵਲੋਂ ਪ੍ਰਵਾਨਗੀ ਮਿਲ ਜਾਂਦੀ ਹੈ ਤਾਂ ਇਸ ਨਾਲ ਸੰਗਰੂਰ ਸ਼ਹਿਰ ਵਿਚ ਪੀਣ ਵਾਲੇ ਪਾਣੀ ਦੀ ਕਮੀ ਨਹੀਂ ਰਹੇਗੀ | ਇਸ ਸੂਰਤ ਵਿਚ ਕੁਝ ਨਵੇਂ ਟਿਊਬਵੈੱਲ ਵੀ ਲਗਾਉਣੇ ਪੈਣਗੇ | ਉਨ੍ਹਾਂ ਦੱਸਿਆ ਕਿ ਸੀਵਰੇਜ ਸਿਸਟਮ ਵਿਚ ਆਏ ਨਿਘਾਰ ਕਾਰਨ ਬਹੁਤ ਸ਼ਿਕਾਇਤਾਂ ਮਿਲ ਰਹੀਆਂ ਸਨ ਇਸ ਲਈ ਕੰਪਨੀ ਪਾਸੋਂ ਸੀਵਰੇਜ ਸਿਸਟਮ ਵਾਪਸ ਲੈ ਕੇ ਨਗਰ ਕੌਂਸਲ ਨੇ ਆਪਣੇ ਹੱਥਾਂ ਵਿਚ ਕਰ ਲਿਆ ਹੈ ਅਤੇ ਆਉਂਦੇ ਦਿਨਾਂ ਵਿਚ ਸੁਧਾਰ ਨਜ਼ਰ ਆਵੇਗਾ | ਸਥਾਨਕ ਉੱਭਾਵਾਲ ਰੋਡ ਉੱਤੇ ਸ਼ਮਸ਼ਾਨਘਾਟ ਦੇ ਪਿਛਲੇ ਪਾਸੇ ਨਗਰ ਕੌਂਸਲ ਦੀ ਪਈ ਜ਼ਮੀਨ ਵਿਚ ਵਾਟਰ ਟਰੀਟਮੈਂਟ ਪਲਾਂਟ ਲਗਾਏ ਜਾਣ ਦੀ ਤਜਵੀਜ਼ ਹੈ | ਸ੍ਰੀ ਨਹਿਲ ਨੇ ਦੱਸਿਆ ਕਿ ਉਨ੍ਹਾਂ ਨੰੂ ਪ੍ਰਧਾਨ ਬਣਿਆਂ ਅਜੇ ਸਾਢੇ ਕੁ 4 ਮਹੀਨੇ ਹੋਏ ਹਨ ਅਤੇ ਉਨ੍ਹਾਂ ਦਾ ਯਤਨ ਹੈ ਕਿ ਸ਼ਹਿਰ ਦੀਆਂ ਵੱਖ-ਵੱਖ ਸਮੱਸਿਆਵਾਂ ਹੱਲ ਕੀਤੀਆਂ ਜਾਣ | ਬਰਨਾਲਾ ਰੋਡ ਸਥਿਤ ਰੇਲਵੇ ਫਾਟਕ ਲਾਗੇ ਨਗਰ ਕੌਂਸਲ ਦੀ ਪਈ 2800 ਗਜ਼ ਜਗ੍ਹਾ ਵੇਚ ਕੇ ਨਗਰ ਕੌਂਸਲ ਦਾ ਦਫ਼ਤਰ ਪਟਿਆਲਾ ਗੇਟ ਸਥਿਤ ਪੰਚਾਇਤ ਭਵਨ ਵਿਚ ਉਸਾਰਨ ਦੀ ਤਜਵੀਜ਼ ਭੇਜੀ ਗਈ ਹੈ | ਇਸ ਪੰਚਾਇਤ ਭਵਨ ਦੀ ਇਮਾਰਤ ਢਾਹ ਕੇ ਨਗਰ ਕੌਂਸਲ ਦਫ਼ਤਰ ਦੀ ਇਮਾਰਤ ਉਸਾਰੀ ਜਾਵੇਗੀ | ਇਸ ਸਮੇਂ ਨਗਰ ਕੌਂਸਲ ਕਿਰਾਏ ਦੀ ਇਮਾਰਤ ਵਿਚ ਚੱਲ ਰਹੀ ਹੈ | ਨਗਰ ਕੌਂਸਲ ਦੀ ਪੁਰਾਣੀ ਇਮਾਰਤ ਬਾਰੇ ਪੁੱਛੇ ਜਾਣ ਉੱਤੇ ਉਨ੍ਹਾਂ ਕਿਹਾ ਕਿ ਉੱਥੇ ਸ਼ਾਪਿੰਗ ਕੰਪਲੈਕਸ ਬਣਾਇਆ ਜਾ ਸਕਦਾ ਹੈ ਜਿਸ ਨਾਲ ਨਗਰ ਕੌਂਸਲ ਨੰੂ ਚੰਗੀ ਆਮਦਨ ਹੋ ਸਕਦੀ ਹੈ | ਸ਼ਹਿਰ ਵਿਚੋਂ ਗੰਦਗੀ ਦੇ ਢੇਰਾਂ ਵਾਲੇ ਪੁੱਛੇ ਜਾਣ ਉੱਤੇ ਉਨ੍ਹਾਂ ਦੱਸਿਆ ਕਿ ਦੋ ਟਰੈਕਟਰ ਅਤੇ ਦੋ ਟਰਾਲੀਆਂ ਖ਼ਰੀਦੀਆਂ ਗਈਆਂ ਹਨ | ਕਈ ਵਾਰ ਲੋੜ ਪੈਣ ਉੱਤੇ ਪ੍ਰਾਈਵੇਟ ਲੋਡਰ ਵੀ ਕਿਰਾਏ ਉੱਤੇ ਹਾਸਲ ਕਰ ਲਏ ਜਾਂਦੇ ਹਨ | ਇਸੇ ਤਰ੍ਹਾਂ ਉੱਚੇ ਖੰਭਿਆਂ ਉੱਤੇ ਲੱਗੇ ਬੱਲਬ ਜਾਂ ਟਿਊਬਾਂ ਖ਼ਰਾਬ ਹੋਣ ਦੀ ਸੂਰਤ ਵਿਚ ਬਦਲਣਾ ਔਖਾ ਹੁੰਦਾ ਸੀ ਇਸ ਲਈ ਇਕ ਸਕਾਈ ਲਿਫ਼ਟ ਖ਼ਰੀਦੀ ਗਈ ਹੈ |
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਆਈ.ਟੀ.ਆਈਜ਼ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਵਲੋਂ ਕੈਬਨਿਟ ਮੰਤਰੀ ਅਮਨ ਅਰੋੜਾ ਦੇ ਹਲਕੇ ਸੁਨਾਮ ਵਿਖੇ ਤਿੱਖੇ ਸੰ... ਅਗਲੀ ਖ਼ਬਰ ਮੁੜ ਵਸੇਬਾ ਮੁਹਿੰਮ ਤਹਿਤ ਹੜ੍ਹ ਪੀੜਤਾਂ ਲਈ ਨਵੇਂ ਘਰਾਂ ਦੀ ਉਸਾਰੀ ਲਈ ਕਲਗ਼ੀਧਰ ਟਰੱਸਟ ਬੜੂ ਸਾਹਿਬ ਪਾ ਰਿਹੈ ਅਹਿਮ ਯੋਗ...
Ad Position 24