ਭਵਾਨੀਗੜ੍ਹ, 27 ਸਤੰਬਰ (ਰਣਧੀਰ ਸਿੰਘ ਫੱਗੂਵਾਲਾ) - ਸਮਾਜ ਸੇਵੀ ਸੰਸਥਾ 'ਆਂਚਲ' ਵੱਲੋਂ ਇਲਾਕੇ ਦੇ 23 ਸਰਕਾਰੀ ਸਕੂਲਾਂ ਦੇ ਨੌਵੀਂ ਜਮਾਤ ਦੇ ਪਹਿਲੇ ਸਥਾਨ 'ਤੇ ਆਏ ਵਿਦਿਆਰਥੀਆਂ ਨੂੰ ਨਕਦ ਰਾਸ਼ੀ ਨਾਲ ਸਨਮਾਨਿਤ ਕਰਨ ਸਬੰਧੀ ਸਮਾਗਮ ਕਰਵਾਇਆ ਗਿਆ, ਜਿਸ ਵਿਚ ਆਰ.ਟਾੀ.ਓ ਸੰਗਰੂਰ ਨਮਨ ਮੜਕਨ ਮੁੱਖ ਮਹਿਮਾਨ ਦੇ ਤੌਰ 'ਤੇ ਅਤੇ ਪਟਿਆਲਾ ਦੇ ਆਈਕਵੇਸਟ ਇੰਸਟੀਚਿਊਟ ਦੇ ਡਾਇਰੈਕਟਰ ਰੋਹਿਤ ਬਿਸ਼ਨੋਈ ਅਤੇ ਡੀ.ਐਸ.ਪੀ ਰਾਹੁਲ ਕੌਸ਼ਲ ਵਿਸ਼ੇਸ਼ ਮਹਿਮਾਨ ਦਾ ਤੌਰ 'ਤੇ ਪਹੁੰਚੇ | ਇਸ ਮੌਕੇ 'ਤੇ ਆਂਚਲ ਸੰਸਥਾ ਦੇ ਪ੍ਰਬੰਧਕ ਧਰਮਵੀਰ ਗਰਗ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੰਸਥਾ ਵੱਲੋਂ ਹੁਸ਼ਿਆਰ ਅਤੇ ਆਰਥਿਕ ਤੌਰ 'ਤੇ ਕਮਜ਼ੋਰ ਬੱਚਿਆਂ ਦੀ ਮਦਦ ਕਰਨ ਦਾ ਇੱਕ ਉਪਰਾਲਾ ਕੀਤਾ ਜਾ ਰਿਹਾ ਹੈ | ਇਸ ਦੌਰਾਨ ਪਹਿਲੇ ਸਥਾਨ 'ਤੇ ਆਉਣ ਵਾਲੇ ਬੱਚਿਆਂ ਨੂੰ ਉਤਸ਼ਾਹਿਤ ਕਰਨ ਲਈ ਅਤੇ ਭਵਿੱਖ ਵਿਚ ਹੋਰ ਵਧੀਆ ਪੜਾਈ ਕਰਕੇ ਆਪਣਾ ਭਵਿੱਖ ਉਜ਼ਵੱਲ ਕਰਨ ਲਈ ਇਲਾਕੇ ਦੇ 23 ਸਰਕਾਰੀ ਸਕੂਲਾਂ ਦੇ ਵਿਦਿਆਰਥੀ ਜੋ 9 ਵੀਂ ਜਮਾਤ ਵਿਚੋਂ ਪਹਿਲੇ ਸਥਾਨ 'ਤੇ ਆਏ ਸਨ, ਨੂੰ ਸਨਮਾਨਿਤ ਕਰਨ ਦਾ ਉਪਰਾਲਾ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਲੋੜਵੰਦ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਮਦਦ ਕਰਨ ਦੀ ਆਂਚਲ ਸੰਸਥਾ ਪਹਿਲਾਂ ਵਾਂਗ ਹਰ ਸੰਭਵ ਕੋਸ਼ਿਸ਼ ਕਰਦੀ ਰਹੇਗੀ | ਇਸ ਮੌਕੇ 'ਤੇ ਮੁੱਖ ਮਹਿਮਾਨ ਪੀ.ਸੀ.ਐਸ ਨਮਨ ਮੜਕਨ ਆਰ.ਟੀ.ਓ ਸੰਗਰੂਰ ਨੇ ਵਿਦਿਆਰਥੀਆਂ ਨੂੰ ਮਿਹਨਤ ਕਰਕੇ ਅੱਗੇ ਵਧਣ ਲਈ ਆਪਣੇ ਤਜਰਬੇ ਸਾਂਝੇ ਕਰਦਿਆਂ ਆਪਣੇ ਭਵਿੱਖ ਦੇ ਟੀਚੇ ਚੁਣ ਕੇ ਉਨ੍ਹਾਂ ਨੂੰ ਪਾਉਣ ਲਈ ਮਿਹਨਤ ਕਰਨ ਦੀ ਪ੍ਰੇਰਨਾ ਦਿੱਤੀ | ਇਸ ਮੌਕੇ 'ਤੇ ਰੋਹਿਤ ਬਿਸ਼ਨੋਈ ਨੇ ਅੱਗੇ ਵਧ ਦੇ ਮਿਹਨਤ ਕਰਨ ਵਾਲੇ ਬੱਚਿਆਂ ਨੂੰ ਆਪਣੀ ਸੰਸਥਾ ਵਲੋਂ ਮੁਫ਼ਤ ਵਿੱਦਿਆ ਦੇਣ ਦਾ ਵਾਅਦਾ ਕੀਤਾ | ਸਮਾਗਮ ਦੌਰਾਨ ਸਿੱਖਿਆ ਸ਼ਾਸਤਰੀ ਵਿਜੈ ਸ਼ਰਮਾ , ਡਾ. ਰਵੀ ਮੜਕਨ, ਸੰਜੀਵ ਗੋਇਲ ਐਡਵੋਕੇਟ, ਈਸ਼ਵਰ ਬਾਂਸਲ (ਪ੍ਰੈਜ਼ੀਡੈਂਟ ਸੰਸਕਾਰ ਵੈਲੀ ਸਮਾਰਟ ਸਕੂਲ), ਅਮਨ ਨਿੱਜਰ (ਪਿ੍ੰਸੀਪਲ ਸੰਸਕਾਰ ਵੈਲੀ ਸਮਾਰਟ ਸਕੂਲ), ਮਾਸਟਰ ਚਰਨ ਸਿੰਘ, ਡਾ. ਅਮਿਤ ਬਾਂਸਲ, ਡਾਕਟਰ ਯਸ਼ਦੀਪ ਗੋਇਲ, ਯਤਿੰਦਰ ਮਿੱਤਲ, ਦਿਵੇਸ਼ ਗੋਇਲ, ਸੰਜੇ ਗਰਗ ਤੋਂ ਇਲਾਵਾ ਸ਼ਹਿਰ ਅਤੇ ਇਲਾਕੇ ਦੇ ਪਤਵੰਤੇ ਹਾਜ਼ਰ ਸਨ |