ਅਮਰਗੜ੍ਹ, 18 ਅਕਤੂਬਰ (ਜਤਿੰਦਰ ਮੰਨਵੀ) - ਇਲਾਕੇ ਦੀ ਨਾਮਵਰ ਵਿਦਿਅਕ ਸੰਸਥਾ ਪਾਇਨੀਅਰ ਕਾਨਵੈਂਟ ਸਕੂਲ ਗੱਜਣਮਾਜਰਾ ਦੇ ਖਿਡਾਰੀਆਂ ਨੇ ਕਬੱਡੀ, ਸ਼ਤਰੰਜ, ਕਰਾਟੇ, ਹਾਕੀ ਅਤੇ ਅਥਲੈਟਿਕਸ ਮੁਕਾਬਲਿਆਂ 'ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੰਸਥਾ ਅਤੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ | ਬਲਾਕ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਵਿਚ ਸ਼ਤਰੰਜ ਅੰਡਰ-11 ਵਿਭਾਗ ਵਿਚ ਦਮਨਪ੍ਰੀਤ ਸਿੰਘ ਗਿੱਲ ਅਤੇ ਗੁਰਦਾਸ ਸਿੰਘ ਨੇ ਪਹਿਲਾ ਸਥਾਨ ਹਾਸਲ ਕੀਤਾ | ਕਬੱਡੀ ਲੜਕਿਆਂ ਵਿਚ ਰਣਫਤਿਹ ਸਿੰਘ ਅਤੇ ਸਰਫਰਾਜ ਖਾਂ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਜਦਕਿ ਹਾਕੀ 'ਚ ਸਹਿਜਪ੍ਰੀਤ ਕੌਰ ਨੇ ਦੂਜਾ ਸਥਾਨ ਹਾਸਲ ਕੀਤਾ | 400 ਮੀਟਰ ਦੌੜ ਵਿਚ ਰਣਫਤਿਹ ਸਿੰਘ ਨੇ ਪਹਿਲਾ ਸਥਾਨ ਜਿੱਤਿਆ | ਇਸ ਤੋਂ ਇਲਾਵਾ ਕਰਾਟੇ ਮੁਕਾਬਲਿਆਂ ਵਿਚ ਕਰਮਨਪ੍ਰੀਤ ਸਿੰਘ, ਜਪਜੋਤ ਸਿੰਘ, ਜਸਨੂਰ ਸਿੰਘ ਅਤੇ ਦਮਨਵੀਰ ਸਿੰਘ ਨੇ ਪਹਿਲਾ ਸਥਾਨ ਹਾਸਲ ਕਰਕੇ ਸਕੂਲ ਦਾ ਮਾਣ ਵਧਾਇਆ | ਜੇਤੂ ਵਿਦਿਆਰਥੀਆਂ ਨੂੰ ਪਿ੍ੰਸੀਪਲ ਡਾ. ਪਰਮਿੰਦਰ ਕੌਰ ਮੰਡੇਰ ਵਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸੀ.ਐਚ.ਟੀ.ਰਾਜਬਵਿੰਦਰ ਸਿੰਘ, ਈ.ਟੀ.ਟੀ. ਅਧਿਆਪਕ ਪਰਮਜੀਤ ਸਿੰਘ, ਵਾਈਸ ਪਿ੍ੰਸੀਪਲ ਰਤਨਪਾਲ ਸਿੰਘ, ਜਗਤਾਰ ਸਿੰਘ ਡੀ.ਪੀ ਅਤੇ ਸਿਮਰਨਜੀਤ ਕੌਰ ਡੀ.ਪੀ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੀਆਂ ਸ਼ਾਨਦਾਰ ਪ੍ਰਾਪਤੀਆਂ ਲਈ ਵਧਾਈ ਦਿੱਤੀ |