ਮਾਲੇਰਕੋਟਲਾ, 18 ਅਕਤੂਬਰ (ਮਨਜਿੰਦਰ ਸਿੰਘ ਸਰੌਦ) - ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਅਤੇ ਨਵੀਂ ਸਿੱਖਿਆ ਨੀਤੀ ਦੇ ਤਹਿਤ ਪੀ.ਐਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੋਗੀਵਾਲ ਵਿਖੇ ਦਿਵਾਲੀ ਸਮਾਗਮ ਦੌਰਾਨ ਵਿਦਿਆਰਥੀਆਂ ਨੇ ਵਧ ਚੜ੍ਹ ਕੇ ਭਾਗ ਲਿਆ | ਸਕੂਲ ਪਿ੍ੰਸੀਪਲ ਸ੍ਰੀਮਤੀ ਆਰਤੀ ਗੁਪਤਾ ਅਤੇ ਪ੍ਰਬੰਧਕ ਗੁਰਜੀਵਨ ਸਿੰਘ ਮੰਡੇਰ ਨੇ ਦੱਸਿਆ ਕਿ ਇਸ ਮੇਲੇ ਦਾ ਆਯੋਜਨ ਇਸ ਲਈ ਕੀਤਾ ਗਿਆ ਹੈ ਕਿ ਵਿਦਿਆਰਥੀਆਂ ਨੂੰ ਪੰਜਾਬ ਸਰਕਾਰ ਵਲੋਂ ਲਗਾਏ ਗਏ ਨਵੇਂ ਵਿਸ਼ੇ ਬਿਜ਼ਨਸ ਬਲਾਸਟਰ ਅਧੀਨ ਆਪਣਾ ਕਾਰੋਬਾਰ ਕਰਨ ਦੀ ਸਿਖਲਾਈ ਦਿੱਤੀ ਜਾਵੇ | ਆਰਤੀ ਗੁਪਤਾ ਨੇ ਸਮੂਹ ਸਟਾਫ਼ ਨੂੰ ਮੁਬਾਰਕਬਾਦ ਦਿੱਤੀ | ਮੇਲੇ ਦੇ ਮੁੱਖ ਪ੍ਰਬੰਧਕ ਗੁਰਜੀਵਨ ਸਿੰਘ ਮੰਡੇਰ ਵਲੋਂ ਮੇਲੇ ਦਾ ਬਹੁਤ ਹੀ ਵਧੀਆ ਪ੍ਰਬੰਧ ਕੀਤਾ ਗਿਆ | ਮੇਲੇ ਵਿਚ ਬਣਾਈਆਂ ਮਿਠਾਈਆਂ ਵੀ ਆਕਰਸ਼ਣ ਦਾ ਕੇਂਦਰ ਰਹੀਆਂ | ਸਮਾਗਮ ਦੌਰਾਨ ਵਿਸ਼ੇਸ਼ ਸਹਿਯੋਗ ਪਾਉਣ ਵਾਲਿਆਂ 'ਚ ਸਕੂਲ ਅਧਿਆਪਕ ਮੁਹੰਮਦ ਖਲੀਲ, ਰਾਜੇਸ਼ ਕੁਮਾਰ, ਜਰਨੈਲ ਸਿੰਘ, ਕੈਂਪਸ ਮੈਨੇਜਰ ਮੁਹੰਮਦ ਸਲੀਮ ਅਤੇ ਬਿੱਕਰ ਸਿੰਘ ਸ਼ਾਮਲ ਹਨ | ਇਸ ਮੌਕੇ ਸ੍ਰੀ ਸਰਬਜੀਤ ਸਿੰਘ, ਸ਼੍ਰੀਮਤੀ ਹਰਜੀਤ ਕੌਰ, ਸ੍ਰੀਮਤੀ ਮੋਨਿਕਾ, ਸ੍ਰੀਮਤੀ ਹਰਵਿੰਦਰ ਕੌਰ, ਸ੍ਰੀ ਲਖਵੀਰ ਸਿੰਘ ਢਢੋਗਲ, ਸ੍ਰੀ ਪ੍ਰੇਮ ਸਿੰਘ, ਸ੍ਰੀ ਕੁਲਦੀਪ ਸਿੰਘ, ਸ੍ਰੀ ਮਲਕੀਤ ਸਿੰਘ, ਸ੍ਰੀ ਅਜੀਤ ਪਾਲ ਸਿੰਘ, ਸ਼੍ਰੀਮਤੀ ਜਸਵੀਰ ਕੌਰ, ਸ੍ਰੀਮਤੀ ਨੈਨਸੀ ਗੋਇਲ, ਸ੍ਰੀਮਤੀ ਲਖਵੀਰ ਕੌਰ ਆਦਿ ਅਧਿਆਪਕ ਹਾਜ਼ਰ ਸਨ |