09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

ਬੱਚਿਆਂ ਨੇ ਗਰੀਨ ਦੀਵਾਲੀ ਦਾ ਦਿੱਤਾ ਸੁਨੇਹਾ

Ad Position 21
No active advertisement
ਅਜੀਤ ਡੈਸਕ 19-10-2025
ਸੁਨਾਮ ਊਧਮ ਸਿੰਘ ਵਾਲਾ, 17 ਅਕਤੂਬਰ (ਰੁਪਿੰਦਰ ਸਿੰਘ ਸੱਗੂ) - ਸਭ ਧਰਮਾਂ ਦਾ ਸਾਂਝਾ ਤਿਉਹਾਰ ਦਿਵਾਲੀ ਇੱਕ ਪਵਿੱਤਰ ਤਿਉਹਾਰ ਵਜੋਂ ਮਨਾਇਆ ਜਾਂਦਾ ਇਸ ਵਿਚ ਲੋਕ ਪਟਾਕੇ ਚਲਾਉਂਦੇ ਹਨ ਜੋ ਕਿ ਪ੍ਰਦੂਸ਼ਣ ਦਾ ਰੂਪ ਵੀ ਧਾਰਨ ਕਰ ਜਾਂਦੇ ਹਨ | ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਐਮ ਡੀ ਪਬਲਿਕ ਸਕੂਲ ਸੁਨਾਮ ਦੇ ਬੱਚਿਆਂ ਅਤੇ ਅਧਿਆਪਕਾਂ ਵਲੋਂ ਸੁਨਾਮ ਦੇ ਵੱਖ ਵੱਖ ਥਾਵਾਂ ਉੱਪਰ ਪਹੁੰਚ ਕੇ ਗਰੀਨ ਦਿਵਾਲੀ ਮਨਾਉਣ ਦਾ ਸੁਨੇਹਾ ਦਿੱਤਾ ਇਸੇ ਤਰ੍ਹਾਂ ਅੱਜ ਸੁਨਾਮ ਅਦਾਲਤ ਵਿਚ ਵੀ ਪਹੁੰਚੇ ਜਿੱਥੇ ਕਿ ਜੱਜ ਸ੍ਰੀ ਦਲੀਪ ਕੁਮਾਰ ਐਡੀਸ਼ਨਲ ਸਿਵਲ ਜੱਜ ਸੀਨੀਅਰ ਡਿਵੀਜ਼ਨ ਸੁਨਾਮ ਸ੍ਰੀ ਐਸ.ਡੀ.ਐਮ. ਪ੍ਰਮੋਦ ਸਿੰਗਲਾ ਸੁਨਾਮ ਨੂੰ ਵੀ ਐਮ.ਡੀ. ਪਬਲਿਕ ਸਕੂਲ ਦੇ ਬੱਚਿਆਂ ਵਲੋਂ ਗਰੀਨ ਦਿਵਾਲੀ ਦਾ ਸੁਨੇਹਾ ਦਿੱਤਾ | ਸੁਨਾਮ ਅਦਾਲਤ ਦੇ ਸੀਨੀਅਰ ਜੱਜ ਸ੍ਰੀ ਦਲੀਪ ਕੁਮਾਰ ਤੋਂ ਇਲਾਵਾ ਅਦਾਲਤਾਂ ਵਿਚ ਜੱਜ ਸ੍ਰੀ ਅਨੰਤ ਦੀਪ ਸਿੰਘ ਜੱਜ ਪੁਨੀਤ ਵਰਮਾ ਜੱਜ ਸ੍ਰੀਮਤੀ ਕੁਲਵਿੰਦਰ ਕੌਰ ਸਾਹਿਬਾਨ ਨੂੰ ਵੀ ਬੱਚਿਆਂ ਵਲੋਂ ਸੁਨੇਹਾ ਦਿੱਤਾ ਗਿਆ ਐਸ.ਡੀ.ਐਮ. ਸ੍ਰੀ ਪ੍ਰਮੋਦ ਸਿੰਗਲਾ ਵਲੋਂ ਅਤੇ ਜੱਜ ਸਾਹਿਬਾਨਾਂ ਵਲੋਂ ਵੀ ਬੱਚਿਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ ਅਤੇ ਚੰਗੇ ਭਵਿੱਖ ਲਈ ਅਸ਼ੀਰਵਾਦ ਵੀ ਦਿੱਤਾ ਗਿਆ | ਇਸ ਸਮੇਂ ਬੱਚਿਆਂ ਨਾਲ ਉਕਤ ਸਕੂਲ ਦੀਆਂ ਅਧਿਆਪਕਾਂ ਵੀ ਮੌਜੂਦ ਸਨ | ਇਸ ਸਮੇਂ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਕਰਨਵੀਰ ਸਿੰਘ ਵਸ਼ਿਸ਼ਟ ਅਤੇ ਸੀਨੀਅਰ ਐਡਵੋਕੇਟ ਰਵਿੰਦਰ ਭਾਰਤਵਾਜ ਨੇ ਵੀ ਬੱਚਿਆਂ ਨਾਲ ਸਹਿਯੋਗ ਕੀਤਾ |
Ad Position 22
No active advertisement
ਪਿਛਲੀ ਖ਼ਬਰ ਇੰਟਰ ਹਾਊਸ ਮੁਕਾਬਲੇ ਕਰਵਾਏ ਅਗਲੀ ਖ਼ਬਰ ਭੋਗੀਵਾਲ ਵਿਖੇ ਧਾਰਮਿਕ ਸਮਾਗਮ ਕਰਵਾਇਆ
Ad Position 24