ਸੁਨਾਮ ਊਧਮ ਸਿੰਘ ਵਾਲਾ, 18 ਅਕਤੂਬਰ (ਭੁੱਲਰ, ਧਾਲੀਵਾਲ) - ਚੇਅਰਮੈਨ ਰਾਓਵਿੰਦਰ ਸਿੰਘ ਅਤੇ ਵਾਈਸ ਚੇਅਰਮੈਨ ਕੌਰ ਸਿੰਘ ਦੁੱਲਟ ਦੀ ਅਗਵਾਈ ਵਿਚ ਚੱਲ ਰਹੀ ਇਲਾਕੇ ਦੀ ਨਾਮਵਰ ਸੰਸਥਾ ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਵਿਖੇ ਹਰੀ ਦੀਵਾਲੀ ਮਨਾਈ ਗਈ | ਇਸ ਦੌਰਾਨ ਵੱਖੋ-ਵੱਖ ਵਿਭਾਗ ਦੇ ਅਧੀਨ ਵਿਦਿਆਰਥੀਆਂ ਵਲੋਂ ਸਫ਼ਾਈ ਨੂੰ ਮੁੱਖ ਰੱਖਦਿਆਂ ਇੱਕ ਰੋਜ਼ਾ ਐੱਨ.ਐੱਸ ਐੱਸ ਕੈਂਪ ਲਗਾਇਆ ਗਿਆ | ਜਿਸ ਵਿਚ ਬੱਚਿਆਂ ਨੂੰ ਵੱਖੋ-ਵੱਖ ਗਰੁੱਪਾਂ ਵਿਚ ਵੰਡ ਕੇ ਸਫ਼ਾਈ ਮੁਕਾਬਲਾ ਕਰਵਾਇਆ ਗਿਆ | ਵਿਦਿਆਰਥੀਆਂ ਵਲੋਂ ਆਪਣੀ-ਆਪਣੀ ਕਲਾਸ ਦੇ ਕਮਰਿਆਂ ਦੀ ਸਫ਼ਾਈ ਕੀਤੀ ਗਈ | ਉਨ੍ਹਾਂ ਵਲੋਂ ਫ਼ਾਲਤੂ ਪਏ ਸਮਾਨ ਦੀ ਵਰਤੋਂ ਕਰਕੇ ਸਜਾਵਟ ਲਈ ਸਮਾਨ ਤਿਆਰ ਕੀਤਾ ਗਿਆ | ਵਿਦਿਆਰਥੀਆਂ ਵਲੋਂ ਰਚਨਾਤਮਿਕ ਢੰਗ ਨਾਲ ਰੰਗੋਲੀ ਬਣਾਈ ਗਈ | ਪਿ੍ੰਸੀਪਲ ਡਾ. ਕੁਲਵੰਤ ਕੌਰ, ਕਾਲਜ ਅਮਲੇ ਅਤੇ ਵਿਦਿਆਰਥੀਆਂ ਨਾਲ ਮਿਲ ਕੇ ਬੂਟੇ ਵੀ ਲਗਾਏ ਗਏ | ਅੰਤ ਵਿਚ ਪਿ੍ੰਸੀਪਲ ਡਾ. ਕੁਲਵੰਤ ਕੌਰ ਵਲੋਂ ਰੰਗੋਲੀ, ਦੀਵਾ ਬਣਾਉਣ ਅਤੇ ਚਾਰਟ ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਦੀ ਹੌਸਲਾ ਅਫਜਾਈ ਲਈ ਇਨਾਮ ਵੰਡੇ ਗਏ ਅਤੇ ਦੀਵਾਲੀ ਦੀਆਂ ਸ਼ੁੱਭ ਕਾਮਨਾਵਾਂ ਦਿੱਤੀਆਂ ਗਈਆਂ |