11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਗਰੀਨ ਦੀਵਾਲੀ ਮਨਾਉਣ ਦਾ ਦਿੱਤਾ ਸੱਦਾ

Ad Position 21
No active advertisement
ਅਜੀਤ ਡੈਸਕ 20-10-2025
ਅਹਿਮਦਗੜ੍ਹ, 19 ਅਕਤੂਬਰ (ਸੁਖਜੀਤ ਸਿੰਘ ਖੇੜਾ) - ਗਰੀਨ ਵੈਲੀ ਸਕੂਲ ਵਿਚ ਦੀਵਾਲੀ ਦਾ ਤਿਉਹਾਰ ਗਰੀਨ ਐਂਡ ਕਲੀਨ ਦੀਵਾਲ਼ੀ ਦੇ ਸੱਦੇ ਤਹਿਤ ਬੜੇ ਹੀ ਧੂਮ ਧਾਮ ਨਾਲ ਮਨਾਇਆ ਗਿਆ | ਸਕੂਲ ਵਲੋਂ ਦੀਵਾਲੀ ਮਨਾਉਣ ਲਈ ਵੱਖ-ਵੱਖ ਗਤੀਵਿਧੀਆਂ ਅਤੇ ਸਮਾਗਮਾਂ ਦਾ ਆਯੋਜਨ ਕੀਤਾ ਗਿਆ, ਸਵੇਰ ਦੀ ਸਭਾ ਵਿਚ ਲਕਸ਼ਮੀ ਮਾਤਾ ਦੀ ਵੰਦਨਾ ਦਾ ਗਾਇਨ ਵੀ ਕੀਤਾ ਗਿਆ ਨਾਲ ਹੀ ਵਿਦਿਆਰਥੀਆਂ ਵਲੋਂ ਦੀਵੇ ਬਣਾਉਣ ਦੀ ਗਤੀਵਿਧੀ ਕੀਤੀ ਗਈ ਜਿੱਥੇ ਉਹ ਮਿੱਟੀ ਅਤੇ ਪੇਂਟ ਦੀ ਵਰਤੋਂ ਕਰਕੇ ਸੁੰਦਰ ਅਤੇ ਨਵੀਨਤਾਕਾਰੀ ਡਿਜ਼ਾਈਨ ਬਣਾਉਂਦੇ ਹੋਏ ਆਰਟ-ਕਰਾਫ਼ਟ ਵਿਚ ਮੁਹਾਰਤ ਦੀ ਮਿਸਾਲ ਪੇਸ਼ ਕੀਤੀ | ਵਿਦਿਆਰਥੀ ਨੇ ਸਕੂਲ ਦੇ ਗਲਿਆਰਿਆਂ ਅਤੇ ਵਿਹੜਿਆਂ ਨੂੰ ਸਜਾਉਣ ਲਈ ਪਾਊਡਰ ਅਤੇ ਫੁੱਲਾਂ ਦੀਆਂ ਪੱਤੀਆਂ ਦੀ ਵਰਤੋਂ ਕਰਕੇ ਰੰਗੋਲੀਆਂ ਬਣਾਈਆਂ ਤੇ ਪੋਸਟਰ ਮੇਕਿੰਗ ਕੀਤੀ ਗਈ | ਸਕੂਲ ਵਿਚ ਸਭਿਆਚਾਰਕ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਭਾਰਤ ਦੀ ਅਮੀਰ ਸਭਿਆਚਾਰਕ ਵਿਰਾਸਤ ਨੂੰ ਦਰਸਾਉਂਦੇ ਹੋਏ ਡਾਂਸ ਪ੍ਰਦਰਸ਼ਨ, ਕਹਾਣੀ ਸੁਣਾਉਣ ਦੇ ਸੈਸ਼ਨ ਅਤੇ ਸੰਗੀਤ ਸ਼ਾਮਲ ਸਨ | ਅਧਿਆਪਕਾਂ ਵਲੋਂ ਦੀਵਾਲੀ ਦੇ ਇਤਿਹਾਸ ਬਾਰੇ ਦੱਸਿਆ ਗਿਆ | ਸਕੂਲ ਦੇ ਮੈਨੇਜਿੰਗ ਡਾਇਰੈਕਟਰ ਯਸ਼ ਭੂਸ਼ਣ ਗੁਪਤਾ ਨੇ ਸੰਬੋਧਨ ਵਿਚ ਕਿਹਾ ਕਿ ਜਿਵੇਂ ਕਿ ਰੋਸ਼ਨੀ ਦਾ ਤਿਉਹਾਰ ਦੀਵਾਲੀ ਹਰ ਪਾਸੇ ਨੂੰ ਰੌਸ਼ਨ ਕਰਦਾ ਹੈ, ਇਹ ਹਰ ਕਿਸੇ ਦੇ ਮਨਾਂ ਅਤੇ ਦਿਲਾਂ ਨੂੰ ਵੀ ਰੌਸ਼ਨ ਕਰਦਾ ਹੈ | ਉਨ੍ਹਾਂ ਨੇ ਨਾਲ ਹੀ ਬੰਦੀ ਛੋੜ ਦਿਵਸ, ਵਿਸ਼ਵਕਰਮਾ ਲਈ ਵੀ ਸ਼ੁਭਕਾਮਨਾਵਾ ਦਿੱਤੀਆਂ | ਇਸ ਮੌਕੇ ਸਕੂਲ ਦੇ ਡਾਇਰੈਕਟਰ ਸ਼ੁਭਮ ਗੁਪਤਾ, ਮੈਨੇਜਰ ਸ਼੍ਰੀਮਤੀ ਸੋਨੀਆ ਗੁਪਤਾ, ਪਿ੍ੰਸੀਪਲ ਸ਼੍ਰੀਮਤੀ ਕਵਿਤਾ ਕਪੂਰ, ਵਾਈਸ - ਪਿ੍ੰਸੀਪਲ ਸ਼੍ਰੀਮਤੀ ਇਨੂੰ ਭੱਲਾ ਨੇ ਸਮੁੱਚੇ ਹੀ ਜਗਤ ਨੂੰ ਦੀਵਾਲੀ ਅਤੇ ਬੰਦੀ ਛੋੜ ਦਿਵਸ ਅਤੇ ਵਿਸ਼ਵਕਰਮਾ ਦੀਆ ਸ਼ੁੱਭਕਾਮਨਾਵਾਂ ਦਿੱਤੀਆਂ |
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ ਸੰਗਤਾਂ ਵਿਚ ਭਾਰੀ ਉਤਸ਼ਾਹ ਗੁਰਦੁਆਰਾ ਸਾਹਿਬ ਖਨੌਰੀ ਤੋਂ ਰੋ... ਅਗਲੀ ਖ਼ਬਰ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਹੜ੍ਹ ਪੀੜਤਾਂ ਦੀ ਸਹਾਇਤਾ
Ad Position 24