ਮੂਨਕ, 19 ਅਕਤੂਬਰ (ਪ੍ਰਵੀਨ ਮਦਾਨ) - ਜਸਵਿੰਦਰ ਯੋਗਾ ਐਂਡ ਨੈਚੁਰੋਪੈਥੀ ਸੈਂਟਰ ਮੂਨਕ ਦੇ ਬੱਚਿਆਂ ਨੇ ਹਾਲ ਹੀ ਵਿਚ ਹੋਈਆਂ ਸੂਬਾ ਪੱਧਰੀ ਖੇਡਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਸੈਂਟਰ ਦਾ ਨਾਮ ਰੌਸ਼ਨ ਕੀਤਾ ਹੈ | ਸੂਬਾ ਪੱਧਰੀ ਯੋਗਾ ਮੁਕਾਬਲਿਆਂ ਵਿਚ ਗੁਰਲੀਨ ਸੈਣੀ ਅਤੇ ਚਰਨਜੀਤ ਸਿੰਘ ਨੇ ਅੰਡਰ -17 ਵਿਚ ਸਿਲਵਰ ਮੈਡਲ ਜਿੱਤੇ ਅਤੇ ਸਰਵਸ਼੍ਰੇਠ ਟੀਮU ਦੇ ਖ਼ਿਤਾਬ ਵੀ ਪ੍ਰਾਪਤ ਕੀਤਾ | ਖੇਡਾਂ ਵਿਚ ਭਾਗ ਲੈਣ ਵਾਲੇ ਬੱਚਿਆਂ ਨੇ ਯੋਗ ਆਸਣਾਂ, ਅਤੇ ਹੋਰ ਪ੍ਰਦਰਸ਼ਨਾਂ ਰਾਹੀਂ ਨਾਂ ਸਿਰਫ਼ ਜੱਜਾਂ ਦਾ ਦਿਲ ਜਿੱਤਿਆ ਸਗੋਂ ਕਈ ਹੋਰ ਮੈਡਲ ਵੀ ਆਪਣੇ ਨਾਮ ਕੀਤੇ | ਯੋਗਾ ਕੋਚ ਜਸਵਿੰਦਰ ਸਿੰਘ ਨੇ ਦੱਸਿਆ ਕਿ ਇਸ ਸਫਲਤਾ ਦਾ ਸਿਹਰਾ ਬੱਚਿਆਂ ਦੀ ਮਿਹਨਤ , ਅਤੇ ਮਾਪਿਆਂ ਦੇ ਸਹਿਯੋਗ ਨੂੰ ਜਾਂਦਾ ਹੈ | ਉਨ੍ਹਾਂ ਕਿਹਾ, ਸਾਡੇ ਬੱਚਿਆਂ ਨੇ ਜੋ ਲਗਨ ਅਤੇ ਸ਼ਿਸ਼ਟਾਚਾਰ ਦਿਖਾਇਆ ਹੈ, ਉਹ ਬਿਲਕੁਲ ਕਾਬਿਲ-ਏ-ਤਾਰੀਫ਼ ਹੈ | ਇਸ ਦੇ ਨਾਲ ਹੀ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਗੁਲਜ਼ਾਰੀ ਮੂਨਕ, ਐਮਸੀ ਬਲਬੀਰ ਸੈਣੀ, ਸਾਬਕਾ ਐੱਮਸੀ ਰਘਵੀਰ ਸੈਣੀ ਅਤੇ ਮੁਕੰਦ ਸੈਣੀ ਨਰੇਸ਼ ਸੈਣੀ ਸਾਬਕਾ ਫ਼ੌਜੀ ਨੇ ਬੱਚਿਆਂ ਦਾ ਹੌਸਲਾਂ ਅਫਜਾਈ ਕੀਤੀ ਅਤੇ ਕਿਹਾ ਕੀ ਮਾਨਸਿਕ ਅਤੇ ਸਰੀਰਕ ਤੰਦਰੁਸਤੀ ਦੇ ਲਈ ਯੋਗਾ ਅਤੇ ਨੈਚਰੋਪੈਥੀ ਦਾ ਅਹਿਮ ਯੋਗਦਾਨ ਹੈ | ਇਸ ਸਮੇਂ ਸਮਾਜ ਸੇਵੀ ਅਧਿਆਪਕ ਕਰਨੈਲ ਸੈਣੀ, ਅਧਿਆਪਕ ਸਚਿਨ, ਪ੍ਰੋਫੈਸਰ ਰਾਜਵਿੰਦਰ ਸਿੰਘ ਹਾਜ਼ਰ ਸਨ |