11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

'ਵੋਟ ਚੋਰ ਗੱਦੀ ਛੋੜ' ਮੁਹਿੰਮ ਤਹਿਤ ਢੀਂਡਸਾ ਨੇ 13320 ਫਾਰਮ ਕਾਂਗਰਸ ਦੇ ਦਫ਼ਤਰ ਜਮ੍ਹਾ ਕਰਵਾਏ

Ad Position 21
No active advertisement
ਅਜੀਤ ਡੈਸਕ 20-10-2025
ਅਮਰਗੜ, 19 ਅਕਤੂਬਰ (ਪਵਿੱਤਰ ਸਿੰਘ, ਜਤਿੰਦਰ ਮੰਨਵੀ) - ਸ੍ਰੀ ਰਾਹੁਲ ਗਾਂਧੀ ਵਲੋਂ ਵੋਟ ਚੋਰੀ ਖਿਲਾਫ ਚਲਾਈ ਗਈ 'ਵੋਟ ਚੋਰ ਗੱਦੀ ਛੋੜ' ਦਸਤਖਤ ਮੁਹਿੰਮ ਤਹਿਤ ਵਿਧਾਨ ਸਭਾ ਹਲਕਾ ਅਮਰਗੜ੍ਹ ਦੇ ਸੀਨੀਅਰ ਕਾਂਗਰਸੀ ਆਗੂ ਗੁਰਜੋਤ ਸਿੰਘ ਢੀਂਡਸਾ ਵਲੋਂ ਹਲਕੇ ਦੇ ਲੋਕਾਂ ਦੁਆਰਾ ਦਸਤਕ ਕੀਤੇ ਗਏ 13320 ਫਾਰਮ ਚੰਡੀਗੜ੍ਹ ਵਿਖੇ ਕਾਂਗਰਸ ਦੇ ਮੁੱਖ ਦਫਤਰ 'ਚ ਜਮ੍ਹਾ ਕਰਵਾਏ ਗਏ | ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੁਰਜੋਤ ਸਿੰਘ ਢੀਂਡਸਾ ਨੇ ਕਿਹਾ ਕਿ ਸ੍ਰੀ ਰਾਹੁਲ ਗਾਂਧੀ, ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਮੈਂਬਰ ਪਾਰਲੀਮੈਂਟ ਡਾਕਟਰ ਅਮਰ ਸਿੰਘ ਦੇ ਨਿਰਦੇਸ਼ਾਂ ਅਨੁਸਾਰ ਹਲਕਾ ਅਮਰਗੜ੍ਹ ਦੇ ਲੋਕਾਂ ਨੂੰ ਭਾਜਪਾ ਵਲੋਂ ਵੱਖ-ਵੱਖ ਹੱਥਕੰਡੇ ਅਪਣਾ ਕੇ ਵੋਟਾਂ ਚੋਰੀ ਕਰਨ ਅਤੇ ਦੇਸ਼ ਦੀ ਸੱਤਾ ਹਥਿਆਉਣ ਸਬੰਧੀ ਜਾਣਕਾਰੀ ਦੇ ਕੇ ਉਨ੍ਹਾਂ ਤੋਂ ਫਾਰਮ ਭਰਵਾਏ ਗਏ ਹਨ ਤਾਂ ਜੋ ਇਹ ਫਾਰਮ ਇਲੈਕਸ਼ਨ ਕਮਿਸ਼ਨਰ ਨੂੰ ਸੌਂਪ ਕੇ ਭਾਜਪਾ ਦਾ ਭਾਂਡਾ ਲੋਕਾਂ ਸਾਹਮਣੇ ਭੰਨਿਆ ਜਾ ਸਕੇ | ਉਨ੍ਹਾਂ ਕਿਹਾ ਕਿ ਸ੍ਰੀ ਰਾਹੁਲ ਗਾਂਧੀ ਵਲੋਂ ਭਾਜਪਾ ਖਿਲਾਫ ਪੂਰੇ ਦੇਸ਼ ਭਰ ਵਿਚ ਚਲਾਈ ਗਈ ਇਹ ਮੁਹਿੰਮ ਹੁਣ ਵੋਟ ਚੋਰਾਂ ਨੂੰ ਸਬਕ ਸਿਖਾ ਕੇ ਸੰਪੂਰਨ ਹੋਵੇਗੀ | ਉਨ੍ਹਾਂ ਕਿਹਾ ਕਿ ਵੋਟ ਚੋਰ ਗੱਦੀ ਛੋੜ ਮੁਹਿੰਮ ਹੀ ਭਾਜਪਾ ਦੇ ਪਤਨ ਦਾ ਕਾਰਨ ਬਣੇਗੀ ਇਸ ਮੌਕੇ ਉਨ੍ਹਾਂ ਦੇ ਨਾਲ ਬਲਾਕ ਪ੍ਰਧਾਨ ਲਾਲ ਸਿੰਘ ਤੋਲੇਵਾਲ, ਜਗਰੂਪ ਸਿੰਘ ਬਿੱਟੂ ਜ਼ਿਲ੍ਹਾ ਪ੍ਰਧਾਨ ਰਜੀਵ ਗਾਂਧੀ ਪੰਚਾਇਤੀ ਰਾਜ ਮਲੇਰਕੋਟਲਾ, ਅਸ਼ਵਨੀ ਕੁਮਾਰ ਬਿੱਟੂ ਅਤੇ ਦੀਪਾਂਸ਼ ਕੌਂਸਲ ਚੀਨੂੰ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਫੱਲੇਵਾਲ ਸਕੂਲ ਵਿਚ ਦੀਵਾਲੀ ਮੇਲੇ ਦਾ ਆਯੋਜਨ ਅਗਲੀ ਖ਼ਬਰ ਅਮਰਗੜ੍ਹ ਬਾਜ਼ਾਰ 'ਚ ਪ੍ਰਸ਼ਾਸਨ ਦੀ ਨੱਕ ਹੇਠ ਖੁੱਲ੍ਹੇਆਮ ਨਾਜਾਇਜ਼ ਪਟਾਕਿਆਂ ਦੀ ਹੋਈ ਵਿਕਰੀ
Ad Position 24