25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2025

ਪਿੰਡਾਂ 'ਚ ਭਾਜਪਾ ਦਾ ਦਿਨੋ-ਦਿਨ ਵੱਧ ਰਿਹਾ ਹੈ ਅਧਾਰ-ਦਾਮਨ ਬਾਜਵਾ <br/>

Ad Position 21
No active advertisement
ਅਜੀਤ ਡੈਸਕ 01-11-2025
ਸੁਨਾਮ ਊਧਮ ਸਿੰਘ ਵਾਲਾ, 31 ਅਕਤੂਬਰ (ਧਾਲੀਵਾਲ, ਭੁੱਲਰ, ਸੱਗੂ) - ਭਾਰਤੀ ਜਨਤਾ ਪਾਰਟੀ ਸੁਨਾਮ ਵਲੋਂ ਪਾਰਟੀ ਦੀ ਸੂਬਾ ਸਕੱਤਰ ਅਤੇ ਜ਼ਿਲ੍ਹਾ ਪ੍ਰਧਾਨ ਸੰਗਰੂਰ ਦਾਮਨ ਥਿੰਦ ਬਾਜਵਾ ਦੀ ਅਗਵਾਈ ਵਿਚ ਵੱਲਭ ਭਾਈ ਪਟੇਲ ਨੂੰ ਉਨ੍ਹਾਂ ਦੀ 150ਵੀਂ ਜਯੰਤੀ ਮੌਕੇ ਨਮਨ ਕੀਤਾ ਗਿਆ | ਇਸ ਸਮੇਂ ਭਾਜਪਾ ਦੇ ਇਕ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਦਾਮਨ ਥਿੰਦ ਬਾਜਵਾ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਭਾਰਤ ਨੂੰ ਅਖੰਡ ਭਾਰਤ ਬਣਾਉਣ ਵਿਚ ਲੋਹ ਪੁਰਸ਼ ਸਰਦਾਰ ਵੱਲਭ ਭਾਈ ਪਟੇਲ ਦਾ ਸਭ ਤੋਂ ਵੱਡਾ ਯੋਗਦਾਨ ਸੀ | ਖਿੰਡੀਆਂ ਹੋਈਆਂ ਰਿਆਸਤਾਂ ਨੂੰ ਇਕ ਲੜੀ ਵਿਚ ਪਰੋ ਕੇ ਅੱਜ ਦਾ ਤਾਕਤਵਰ ਭਾਰਤ ਬਣਾਇਆ | ਇਸ ਸਮੇਂ ਦਾਮਨ ਥਿੰਦ ਬਾਜਵਾ ਨੇ ਕਿਹਾ ਕਿ ਪੰਜਾਬ ਵਿਚ ਭਾਜਪਾ ਦਾ ਅਧਾਰ ਪਹਿਲਾਂ ਨਾਲੋਂ ਖ਼ਾਸ ਕਰ ਕੇ ਪਿੰਡਾਂ ਵਿਚ ਬਹੁਤ ਜ਼ਿਆਦਾ ਵਧ ਗਿਆ ਹੈ ਤੇ ਲੋਕ ਆਪ ਮੁਹਾਰੇ ਭਾਜਪਾ ਨਾਲ ਜੁੜ ਰਹੇ ਹਨ | ਇਸ ਸਮੇਂ ਉਨ੍ਹਾਂ ਨੇ ਰੇਲਵੇ ਦੀ ਨਵੀਂ ਪਾਰਕਿੰਗ ਦਾ ਉਦਘਾਟਨ ਵੀ ਕੀਤਾ ਅਤੇ ਕਿਹਾ ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦੇ ਯਤਨਾਂ ਸਦਕਾ ਸ਼ਹਿਰ ਵਾਸੀਆਂ ਦੀ ਇਹ ਵੱਡੀ ਮੰਗ ਪੂਰੀ ਹੋਈ ਹੈ | ਇਸ ਸਮੇਂ ਭਾਜਪਾ ਵਰਕਰਾਂ ਵਲੋਂ ਏਕਤਾ ਦੌੜ ਦੇ ਤਹਿਤ ਸ਼ਹਿਰ ਵਿਚ ਮਾਰਚ ਵੀ ਕੀਤਾ ਗਿਆ | ਇਸ ਮੌਕੇ ਸੀਨੀਅਰ ਭਾਜਪਾ ਆਗੂ ਹਰਮਨਦੇਵ ਸਿੰਘ ਬਾਜਵਾ, ਸੰਜੇ ਗੋਇਲ ਖਡਿਆਲੀਆ, ਰਾਜੀਵ ਮੱਖਣ, ਅਸ਼ੋਕ ਗੋਇਲ, ਡਾ ਜਗਮਹਿੰਦਰ ਸੈਣੀ, ਜਰਨੈਲ ਸਿੰਘ ਢੋਟ, ਮਾਲਵਿੰਦਰ ਸਿੰਘ ਗੋਲਡੀ, ਸੰਦੀਪ ਜੈਨ ਅਤੇ ਪ੍ਰਵੇਸ਼ ਕਾਂਸਲ ਆਦਿ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਲੁੱਟ-ਖੋਹ ਕਰਨ ਦੇ ਦੋਸ਼ਾਂ ਵਿਚੋਂ ਦੋ ਵਿਅਕਤੀ ਬਰੀ ਅਗਲੀ ਖ਼ਬਰ ਚੋਰੀ ਦੇ ਦੋ ਮੋਟਰਸਾਈਕਲਾਂ ਸਮੇਤ ਦੋ ਵਿਅਕਤੀ ਕਾਬੂ
Ad Position 24