17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਝੋਨੇ ਦੀ ਰਹਿੰਦ ਖੰੂਹਦ ਨੂੰ ਅੱਗ ਲਗਾਉਣਾ ਬਣਿਆ ਮੁਸੀਬਤ

Ad Position 21
No active advertisement
ਅਜੀਤ ਡੈਸਕ 03-11-2025

ਅਮਰਗੜ੍ਹ, 2 ਨਵੰਬਰ (ਜਤਿੰਦਰ ਮੰਨਵੀ)-ਵਾਤਾਵਰਣ ਪ੍ਰਦੂਸ਼ਣ ਨੂੰ ਰੋਕਣ ਲਈ ਪੰਜਾਬ ਭਰ ਚੱਲ ਰਹੀ ਕਾਰਵਾਈ ਦੇ ਤਹਿਤ ਅਮਰਗੜ੍ਹ ਪੁਲਿਸ ਨੇ ਪਰਾਲੀ ਸਾੜਨ ਵਾਲੇ ਕਿਸਾਨਾਂ ਵਿਰੁੱਧ ਕਠੋਰ ਰੁਖ ਅਪਣਾਇਆ ਹੈ | ਅਮਰਗੜ੍ਹ ਪੁਲਿਸ ਵਲੋਂ ਅੱਧੀ ਦਰਜਨ ਕਿਸਾਨਾਂ ਤੇ ਝੋਨੇ ਦੀ ਰਹਿੰਦ-ਖੰੂਹਦ ਨੂੰ ਅੱਗ ਲਾਉਣ ਦੇ ਦੋਸ਼ਾਂ ਹੇਠ ਮੁਕੱਦਮੇ ਦਰਜ ਕੀਤੇ ਗਏ ਹਨ | ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਿਸਾਨਾਂ ਨੂੰ ਵਾਰ-ਵਾਰ ਚੇਤਾਵਨੀਆਂ ਦੇ ਬਾਵਜੂਦ ਪਰਾਲੀ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ, ਜਿਸ ਨਾਲ ਹਵਾ ਪ੍ਰਦੂਸ਼ਣ 'ਚ ਵਾਧਾ ਹੋ ਰਿਹਾ ਹੈ ਅਤੇ ਲੋਕ ਸਿਹਤ ਤੇ ਗੰਭੀਰ ਅਸਰ ਪੈ ਰਹੇ ਹਨ | ਦਰਜ ਕੀਤੇ ਮਾਮਲਿਆਂ 'ਚ ਸ਼ਾਮਿਲ ਕਿਸਾਨਾਂ ਵਿਚ ਮਨਜੀਤ ਸਿੰਘ ਵਾਸੀ ਬਾਠਾਂ, ਮਨਜੀਤ ਸਿੰਘ ਵਾਸੀ ਮੰਨਵੀ, ਦਰਸ਼ਨ ਸਿੰਘ ਵਾਸੀ ਮਾਹੋਰਾਣਾ, ਜੰਗੀਰ ਸਿੰਘ ਵਾਸੀ ਮਾਹੋਰਾਣਾ, ਹਰਜਿੰਦਰ ਸਿੰਘ ਵਾਸੀ ਨੰਗਲ ਅਤੇ ਸੰਕਰ ਸਿੰਘ ਵਾਸੀ ਬਾਗੜੀਆਂ ਦੇ ਨਾਮ ਸਾਹਮਣੇ ਆਏ ਹਨ | ਪੁਲਿਸ ਨੇ ਸਪਸ਼ਟ ਕੀਤਾ ਹੈ ਕਿ ਜਿਨ੍ਹਾਂ ਕਿਸਾਨਾਂ ਨੇ ਨਿਯਮਾਂ ਦੀ ਉਲੰਘਣਾ ਕੀਤੀ ਹੈ ਉਨ੍ਹਾਂ ਵਿਰੁੱਧ ਕਾਨੂੰਨੀ ਕਾਰਵਾਈ ਜਾਰੀ ਰਹੇਗੀ | ਉੱਧਰ ਦੂਜੇ ਪਾਸੇ, ਕਿਸਾਨ ਯੂਨੀਅਨਾਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਵਾਧੂ ਖਰਚੇ ਦੀ ਭਰਪਾਈ ਅਤੇ ਪੂਰੀਆਂ ਸਹੂਲਤਾਂ ਦੀ ਉਪਲਬਧਤਾ ਨਾ ਹੋਣ ਕਾਰਨ ਕਿਸਾਨ ਪਰਾਲੀ ਸਾੜਣ ਲਈ ਮਜਬੂਰ ਹਨ | ਉਹ ਸਰਕਾਰ ਨੂੰ ਬਿਹਤਰ ਹੱਲ ਲੱਭਣ ਲਈ ਵਾਰ-ਵਾਰ ਅਪੀਲ ਕਰ ਰਹੇ ਹਨ | ਪੁਲਿਸ ਦੀ ਕਾਰਵਾਈ ਨਾਲ ਇਲਾਕੇ 'ਚ ਚਰਚਾ ਦਾ ਮਾਹੌਲ ਬਣਿਆ ਹੋਇਆ ਹੈ ਤੇ ਹੁਣ ਦੇਖਣਾ ਇਹ ਹੈ ਕਿ ਆਉਣ ਵਾਲੇ ਦਿਨਾਂ ਵਿਚ ਇਹ ਮੁੱਦਾ ਕਿਹੜਾ ਰੁਖ ਲੈਂਦਾ ਹੈ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਯੂਨੀਵਰਸਿਟੀ ਸੈਨੇਟ ਭੰਗ ਕਰ ਕੇ ਕੇਂਦਰ ਨੇ ਪੰਜਾਬ ਦੇ ਹੱਕਾਂ 'ਤੇ ਡਾਕਾ ਮਾਰਿਆ-ਕਮਲਪ੍ਰੀਤ ਧਾਲੀਵਾਲ ਅਗਲੀ ਖ਼ਬਰ ਰੋਸ਼ਨ ਲਾਲ ਸ਼ਰਮਾ ਸ੍ਰੀ ਬ੍ਰਾਹਮਣ ਸਭਾ ਦੇ ਪ੍ਰਧਾਨ ਬਣੇ
Ad Position 24