17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਸਿਆਸੀ ਪਾਰਟੀਆਂ ਵਿੱਤ ਮੰਤਰੀ ਅਤੇ ‘ਆਪ’ ਦੀ ਸਰਕਾਰ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀਆਂ- ਸ਼ੇਰਗਿੱਲ ਸਕੂਲ ਵੈਨ ਤੇ ਮੋਟਰਸਾਈਕਲ ਦੀ ਟੱਕਰ ’ਚ ਸਾਬਕਾ ਫੌਜੀ ਦੀ ਮੌਤ, ਦੋ ਔਰਤਾਂ ਗੰਭੀਰ ਜ਼ਖ਼ਮੀ

ਲਹਿਰਾਗਾਗਾ, 17 ਸਤੰਬਰ (ਅਸ਼ੋਕ ਗਰਗ)- ਸਵੇਰੇ ਲਹਿਰਾਗਾਗਾ–ਸੁਨਾਮ ਮੁਖ ਰੋਡ ‘ਤੇ ਇੱਕ ਨਿੱਜੀ ਸਕੂਲ ਦੀ ਵੈਨ ਅਤੇ ਮੋਟਰਸਾਈਕਲ ਵਿਚਾਕਾਰ ਹੋਈ ਟੱਕਰ ਵਿੱਚ ਸਾਬਕਾ ਫੌਜੀ ਦੀ ਮੌਤ ਹੋ ਗਈ, ਜਦਕਿ ਦੋ ਔਰਤਾਂ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈਆਂ। ਜ਼ਖ਼ਮੀ ਔਰਤਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਸੰਗਰੂਰ ਭੇਜਿਆ ਗਿਆ ।

Ad Position 21
No active advertisement
ਮ੍ਰਿਤਕ ਸਾਬਕਾ ਫੌਜੀ ਰਣਧੀਰ ਸਿੰਘ ਦੀ ਤਸਵੀਰ। 18-09-2026
ਲਹਿਰਾਗਾਗਾ, 17 ਸਤੰਬਰ (ਅਸ਼ੋਕ ਗਰਗ)- ਸਵੇਰੇ ਲਹਿਰਾਗਾਗਾ–ਸੁਨਾਮ ਮੁਖ ਰੋਡ ‘ਤੇ ਇੱਕ ਨਿੱਜੀ ਸਕੂਲ ਦੀ ਵੈਨ ਅਤੇ ਮੋਟਰਸਾਈਕਲ ਵਿਚਾਕਾਰ ਹੋਈ ਟੱਕਰ ਵਿੱਚ ਸਾਬਕਾ ਫੌਜੀ ਦੀ ਮੌਤ ਹੋ ਗਈ, ਜਦਕਿ ਦੋ ਔਰਤਾਂ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈਆਂ। ਜ਼ਖ਼ਮੀ ਔਰਤਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਸੰਗਰੂਰ ਭੇਜਿਆ ਗਿਆ । ਇਸ ਸਬੰਧੀ ਪਿੰਡ ਖੋਖਰ ਖੁਰਦ ਦੇ ਸਰਪੰਚ ਬਲਜੀਤ ਸਿੰਘ ਵਲੋਂ ਦਿੱਤੀ ਜਾਣਕਾਰੀ ਮੁਤਾਬਿਕ ਰਣਧੀਰ ਸਿੰਘ ਫੌਜੀ ਮੋਟਰਸਾਈਕਲ ’ਤੇ ਦੋ ਔਰਤਾਂ ਨੂੰ ਨਾਲ ਲਹਿਰਾਗਾਗਾ ਵੱਲ ਜਾ ਰਹੇ ਸਨ। ਇਹ ਦੋਵੇਂ ਔਰਤਾਂ ਮਨਰੇਗਾ ਤਹਿਤ ਲਹਿਰਾਗਾਗਾ ਵਿਖੇ ਕੰਮ ਕਰਦੀਆਂ ਦੱਸੀਆਂ ਜਾ ਰਹੀਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਨਿੱਜੀ ਸਕੂਲ ਦੀ ਵੈਨ ਨਾਲ ਹੋਏ ਹਾਦਸੇ ਵਿੱਚ ਰਣਧੀਰ ਸਿੰਘ ਫੌਜੀ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਦੋਵੇਂ ਔਰਤਾਂ ਗੰਭੀਰ ਜ਼ਖ਼ਮੀ ਹੋ ਗਈਆਂ। ਸਹਾਇਕ ਥਾਣੇਦਾਰ ਸੱਤਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਹਾਦਸੇ ਨਾਲ ਸੰਬੰਧਿਤ ਵਾਹਨ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਹੈ। ਪੁਲਿਸ ਨੇ ਮ੍ਰਿਤਕ ਦੇ ਪੁੱਤਰ ਮਨਿੰਦਰ ਸਿੰਘ ਦੇ ਬਿਆਨਾਂ ਮੁਤਾਬਕ ਡਰਾਈਵਰ ਸੋਨੀ ਸਿੰਘ ਵਾਸੀ ਗੋਬਿੰਦਗੜ ਜੇਜੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ।
Ad Position 22
No active advertisement
ਪਿਛਲੀ ਖ਼ਬਰ ਮੇਲਾ ਛਪਾਰ ’ਚ ਚਿਰਾਂ ਬਾਅਦ ਮੁੜ ਜੰਮੇਗਾ ਸਿਆਸੀ ਕਾਨਫ਼ਰੰਸਾਂ ਦਾ ਅਖਾੜਾ ਅਗਲੀ ਖ਼ਬਰ ਪਿੰਡ ਝਾੜੋਂ ਦੀ ਘਟਨਾ ਨੂੰ ਲੈ ਕੇ ਵੱਖ-ਵੱਖ ਪਾਰਟੀ ਦੇ ਆਗੂਆਂ ਨੇ ਪ੍ਰਗਟਾਇਆ ਅਫ਼ਸੋਸ
Ad Position 24