19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2026

ਜ਼ਿਲ੍ਹਾ ਮਲੇਰਕੋਟਲਾ ਦੇ ਅੰਦਰ ਅਕਾਲੀ ਦਲ (ਬ) ਆਪਣਾ ‘ਸਿਆਸੀ ਗਣਿਤ ਗੁਣੀਏ’ ’ਚ ਕਰਨ ਲਈ ‘ਪੱਬਾਂ ਭਾਰ’

ਮਾਲੇਰਕੋਟਲਾ, 19 ਨਵੰਬਰ (ਮਨਜਿੰਦਰ ਸਿੰਘ ਸਰੌਦ)-ਵਿਧਾਨ ਸਭਾ ਚੋਣਾਂ ਦੀ ਆਹਟ ਨੂੰ ਭਾਂਪਦਿਆਂ ਜ਼ਿਲ੍ਹਾ ਮਲੇਰਕੋਟਲਾ ਦੇ ਅੰਦਰ ਸ਼੍ਰੋਮਣੀ ਅਕਾਲੀ ਦਲ (ਬ) ਹੁਣ ਅਪਣੇ ‘ਸਿਆਸੀ ਗਣਿਤ’ ਨੂੰ ‘ਭੂਤਕਾਲ’ ਦੇ ਮੁਕਾਬਲੇ ‘ਗੁਣੀਏ’ ‘ਚ ਕਰਨ ਲਈ ਪੱਬਾਂ ਭਾਰ ਨਜ਼ਰੀ ਪੈਂਦਾ ਹੈ । ਪਿਛਲੇ ਲੰਬੇ ਸਮੇਂ ਤੋਂ ਬੁਰੀ ਤਰ੍ਹਾਂ ਧਾਰਮਿਕ ਮਸਲਿਆਂ ਨੂੰ ਲੈ ਕੇ ਘਿਰੇ ਰਹੇ ਅਕਾਲੀ ਦਲ ਨੂੰ ਕੋਈ ਵੀ ਰਾਹ ਨਜ਼ਰ ਨਹੀਂ ਸੀ ਆਉਂਦਾ ਪਰ ਜਿਉਂ-ਜਿਉਂ ਸਮਾਂ ਬੀਤ ਰਿਹਾ ਹੈ, ਤਿਉਂ ਤਿਉਂ ਅਕਾਲੀ ਦਲ ਦਾ ਗ੍ਰਾਫ ਕਦਮ ਦਰ ਕਦਮ ਉੱਚਾ ਉੱਠਦਾ ਹੋਇਆ ਨਵੀਂ ਬਿਉਂਤਬੰਦੀ ਦੇ ਤਹਿਤ ਘੇਰਾ ਵਿਸ਼ਾਲ ਕਰ ਰਿਹਾ ਹੈ ।

Ad Position 21
No active advertisement
ਅਜੀਤ ਡੈਸਕ 20-11-2026
ਮਾਲੇਰਕੋਟਲਾ, 19 ਨਵੰਬਰ (ਮਨਜਿੰਦਰ ਸਿੰਘ ਸਰੌਦ)-ਵਿਧਾਨ ਸਭਾ ਚੋਣਾਂ ਦੀ ਆਹਟ ਨੂੰ ਭਾਂਪਦਿਆਂ ਜ਼ਿਲ੍ਹਾ ਮਲੇਰਕੋਟਲਾ ਦੇ ਅੰਦਰ ਸ਼੍ਰੋਮਣੀ ਅਕਾਲੀ ਦਲ (ਬ) ਹੁਣ ਅਪਣੇ ‘ਸਿਆਸੀ ਗਣਿਤ’ ਨੂੰ ‘ਭੂਤਕਾਲ’ ਦੇ ਮੁਕਾਬਲੇ ‘ਗੁਣੀਏ’ ‘ਚ ਕਰਨ ਲਈ ਪੱਬਾਂ ਭਾਰ ਨਜ਼ਰੀ ਪੈਂਦਾ ਹੈ । ਪਿਛਲੇ ਲੰਬੇ ਸਮੇਂ ਤੋਂ ਬੁਰੀ ਤਰ੍ਹਾਂ ਧਾਰਮਿਕ ਮਸਲਿਆਂ ਨੂੰ ਲੈ ਕੇ ਘਿਰੇ ਰਹੇ ਅਕਾਲੀ ਦਲ ਨੂੰ ਕੋਈ ਵੀ ਰਾਹ ਨਜ਼ਰ ਨਹੀਂ ਸੀ ਆਉਂਦਾ ਪਰ ਜਿਉਂ-ਜਿਉਂ ਸਮਾਂ ਬੀਤ ਰਿਹਾ ਹੈ, ਤਿਉਂ ਤਿਉਂ ਅਕਾਲੀ ਦਲ ਦਾ ਗ੍ਰਾਫ ਕਦਮ ਦਰ ਕਦਮ ਉੱਚਾ ਉੱਠਦਾ ਹੋਇਆ ਨਵੀਂ ਬਿਉਂਤਬੰਦੀ ਦੇ ਤਹਿਤ ਘੇਰਾ ਵਿਸ਼ਾਲ ਕਰ ਰਿਹਾ ਹੈ । ਪਹਿਲਾਂ ਅਕਾਲੀ ਦਲ ਨੇ ਹਲਕਾ ਮਾਲੇਰਕੋਟਲਾ ਤੋਂ ਕਰੀਬ 11 ਹਜ਼ਾਰ ਵੋਟ ਲੈਕੇ ਬਲਾਕ ਸੰਮਤੀ ਦੇ 6 ਜੋਨਾਂ ਤੇ ਜਿੱਤ ਪ੍ਰਾਪਤ ਕੀਤੀ ਸੀ । ਜਦ ਕਿ ‘ਆਪ’ ਨੇ 5 ਤੇ ਕਾਂਗਰਸ ਦੇ ਹਿੱਸੇ 4 ਜੋਨ ਆਏ ਸਨ । ਜ਼ਿਲ੍ਹਾ ਮਾਲੇਰਕੋਟਲਾ ਦੇ ਅੰਦਰ ਪਾਰਟੀ ਦੀ ਚੜ੍ਹਦੀ ਕਲਾ ਤੋਂ ਪੂਰੀ ਤਰ੍ਹਾਂ ਬਾਗੋ-ਬਾਗ ਨਜ਼ਰ ਆ ਰਹੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਹਲਕਾ ਮਲੇਰਕੋਟਲਾ ਦੇ ਇੰਚਾਰਜ ਬੀਬਾ ਜ਼ਾਹਿਦਾ ਸੁਲੇਮਾਨ ਨੂੰ ਦਿੱਤੀ ਜਾ ਰਹੀ ਰਾਜਨੀਤਿਕ ਅਹਿਮੀਅਤ ਅਤੇ ਜ਼ਿਲ੍ਹਾ ਪ੍ਰਧਾਨ ਜਥੇਦਾਰ ਤਿਰਲੋਚਨ ਸਿੰਘ ਧਲੇਰ ਦੀ ਲਿਆਕਤ ਨੂੰ ‘ਸਿਆਸੀ ਅੱਖ’ ਨਾਲ ਵੇਖਦਿਆਂ ਅੱਖੋਂ-ਪਰੋਖੇ ਨਹੀਂ ਕੀਤਾ ਜਾ ਸਕਦਾ । ਉਧਰ ਜ਼ਿਲ੍ਹੇ ਦੇ ਦੂਜੇ ਵਿਧਾਨ ਸਭਾ ਹਲਕੇ ਅਮਰਗੜ੍ਹ ਦੇ ਅੰਦਰ ਵੀ ਅਕਾਲੀ ਦਲ (ਬ) ਦੇ ਹੋ ਰਹੇ ਉਭਾਰ ਨੂੰ ‘ਸਿਆਸੀ ਪੰਡਤ’ ਅਗਲੀਆਂ ਚੋਣਾਂ ਲਈ ਵਰਦਾਨ ਮੰਨ ਕੇ ਚੱਲ ਰਹੇ ਹਨ । ਹਲਕੇ ਦੇ ਪਿੰਡਾਂ ਅੰਦਰ ਤਕੜਾ ਜਨਤਕ ਅਧਾਰ ਰਖਦੇ ਟਕਸਾਲੀ ਅਕਾਲੀ ਪਰਿਵਾਰ ਦੇ ਨਾਲ ਸੰਬੰਧਿਤ ਨੌਜਵਾਨ ਹਲਕਾ ਅਮਰਗੜ੍ਹ ਦੇ ਇੰਚਾਰਜ ਜਸਵੀਰ ਸਿੰਘ ਜੱਸੀ ਮੰਨਵੀਂ ਦੀ ਪਾਰਟੀ ਅਤੇ ਹਲਕੇ ਅੰਦਰ ਪਕੜ ਬੇਹੱਦ ਮਜ਼ਬੂਤ ਹੈ । ਲੰਘੀਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਦੇ ਵਿੱਚ ਲਗਭਗ 9700 ਵੋਟ ਲੈ ਕੇ ਅਕਾਲੀ ਦਲ ਦਾ ਕੀਤਾ ਸ਼ਾਨਦਾਰ ਪ੍ਰਦਰਸ਼ਨ ਪਾਰਟੀ ਨੂੰ ਮੁੜ ਤੋਂ ਪੈਰਾਂ ਸਿਰ ਕਰਨ ਦੇ ਲਈ ‘ਸੰਜੀਵਨੀ ਬੂਟੀ’ ਮੰਨਿਆ ਜਾ ਰਿਹਾ ਹੈ । ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀਆਂ ਜ਼ਿਲ੍ਹਾ ਮਲੇਰਕੋਟਲਾ ਦੇ ਅੰਦਰ ਉਪਰੋਥਲੀ ਪਾਈਆਂ 3 ਫੇਰੀਆਂ ਵੀ ਨਵੇਂ ਸਮੀਕਰਨ ਤਹਿ ਕਰਨ ਦੇ ਸਮਰੱਥ ਹੋਣਗੀਆਂ । ਪਾਰਟੀ ਵੱਲੋਂ ਘਰ ਬੈਠੇ ਟਕਸਾਲੀ ਅਕਾਲੀਆਂ ਨੂੰ ਮਨਾਉਣ ਦੇ ਲਈ ਸਿਰਤੋੜ ਯਤਨਾਂ ਦੀ ਕਵਾਇਦ ਸ਼ੁਰੂ ਹੋ ਚੁੱਕੀ ਹੈ ।
Ad Position 22
No active advertisement
ਪਿਛਲੀ ਖ਼ਬਰ ਜਨਰਲ ਗੁਰਨਾਮ ਸਿੰਘ ਪਬਲਿਕ ਸਕੂਲ ਦੇ ਬੱਚਿਆ ਨੇ ਕੀਤੀ ਸ਼ਾਨਦਾਰ ਪੇਸ਼ਕਾਰੀ ਅਗਲੀ ਖ਼ਬਰ ਜਵਾਨੀ ਸੰਭਾਲ ਯਾਤਰਾ ’ਚ ਵਿਸ਼ਾਲ ਇਕੱਠ ਦੇਖ ਬਾਗੋ ਬਾਗ ਹੋਏ ਚੰਨੀ ਨੇ ਸਮਿਤ ਮਾਨ ਦੀ ਪਿੱਠ ਥਾਪੜੀ ਜੋ ਸਟੇਜ ਨਹੀਂ ਸੰਭਾ...
Ad Position 24