19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2026

ਆਖਿਰ ਕਦੋਂ ਨਿਜ਼ਾਤ ਮਿਲੇਗੀ ? ਬਦਲਵੇਂ ਰਸਤਿਆਂ ਰਾਹੀਂ ਲਹਿਰੇ ਤੋਂ ਸੁਨਾਮ ਆਉਣਾ ਜਾਣਾ ਹੋਇਆ ਪਹਾੜ ਜਿੱਡਾ ਕੰਮ

ਲਹਿਰਾਗਾਗਾ, 19 ਨਵੰਬਰ (ਪ੍ਰਵੀਨ ਖੋਖਰ)–ਜ਼ਿਲ੍ਹਾ ਸੰਗਰੂਰ ਦੀ ਮੰਡੀ ਲਹਿਰਾਗਾਗਾ ਦੇ ਵਸ਼ਿੰਦੇ ਇੰਨੇ ਦਿਨੀਂ ਸੜਕੀ ਆਵਾਜ਼ਾਈ ਪੱਖੋਂ ਕਾਫ਼ੀ ਮੁਸ਼ਕਿਲਾਂ ਵਿੱਚ ਘਿਰੇ ਨਜ਼ਰ ਆ ਰਹੇ ਹਨ । ਇਸਦਾ ਵੱਡਾ ਕਾਰਨ ਕਿ ਤਕਰੀਬਨ ਇੱਕ ਸਾਲ ਦੇ ਅਰਸੇ ਤੋਂ ਲਹਿਰਾ-ਸੁਨਾਮ ਸੜਕੀ ਆਵਾਜ਼ਾਈ ਦਾ ਸਿੱਧਾ ਸੰਪਰਕ ਟੁੱਟਿਆ ਹੋਇਆ ਹੈ, ਇਸਦੀ ਵਜਾ ਐੱਨ.

Ad Position 21
No active advertisement
ਲਹਿਰਾ ਦੇ ਨਜ਼ਦੀਕੀ ਪਿੰਡ ਗੋਬਿੰਦਗੜ੍ਹ ਦਾ ਰੇਲਵੇ ਫਾਟਕ ਜੋ ਅਕਸਰ ਬੰਦ ਰਹਿੰਦਾ ਹੈ । ਤਸਵੀਰ- ਖੋਖਰ 20-11-2026
ਲਹਿਰਾਗਾਗਾ, 19 ਨਵੰਬਰ (ਪ੍ਰਵੀਨ ਖੋਖਰ)–ਜ਼ਿਲ੍ਹਾ ਸੰਗਰੂਰ ਦੀ ਮੰਡੀ ਲਹਿਰਾਗਾਗਾ ਦੇ ਵਸ਼ਿੰਦੇ ਇੰਨੇ ਦਿਨੀਂ ਸੜਕੀ ਆਵਾਜ਼ਾਈ ਪੱਖੋਂ ਕਾਫ਼ੀ ਮੁਸ਼ਕਿਲਾਂ ਵਿੱਚ ਘਿਰੇ ਨਜ਼ਰ ਆ ਰਹੇ ਹਨ । ਇਸਦਾ ਵੱਡਾ ਕਾਰਨ ਕਿ ਤਕਰੀਬਨ ਇੱਕ ਸਾਲ ਦੇ ਅਰਸੇ ਤੋਂ ਲਹਿਰਾ-ਸੁਨਾਮ ਸੜਕੀ ਆਵਾਜ਼ਾਈ ਦਾ ਸਿੱਧਾ ਸੰਪਰਕ ਟੁੱਟਿਆ ਹੋਇਆ ਹੈ, ਇਸਦੀ ਵਜਾ ਐੱਨ.ਐੱਚ. 148 ਬੀ.ਬੀ. ‘ਤੇ ਛਾਜ਼ਲੀ ਦੇ ਓਵਰ ਬਰਿੱਜ਼ ਦਾ ਕੰਮ ਚੱਲਣ ਕਰਕੇ ਬੰਦ ਕੀਤਾ ਹੋਇਆ ਜਿਸ ਕਰਕੇ ਰੇਲ ਵਿਭਾਗ ਜਾਂ ਲੋਕ ਨਿਰਮਾਣ ਵਿਭਾਗ ਵੱਲੋਂ ਜੋ ਬਦਲਵਾਂ ਰਸਤਾ (ਛਾਜ਼ਲੀ ਤੋਂ ਗੋਬਿੰਦਗੜ੍ਹ) ਦਿੱਤਾ ਹੋਇਆ ਹੈ ਇਹ ਰਸਤਾ ਛਾਜ਼ਲੀ ਤੋਂ ਗੋਬਿੰਦਗੜ੍ਹ ਤੱਕ ਬੂਰੀ ਤਰਾਂ ਟੁੱਟਿਆ ਹੋਇਆ ਹੈ, ਜਾਖਲ-ਲੁਧਿਆਣਾ ਰੇਲਵੇ ਸੈਕਸ਼ਨ ‘ਤੇ ਗੋਬਿੰਦਗੜ੍ਹ ਦਾ ਫਾਟਕ ਜਾਂ ਤਾਂ ਲੰਮੇ ਸਮੇਂ ਤੱਕ ਬੰਦ ਰਹਿੰਦਾ ਹੈ ਜਾਂ ਫਿਰ ਮੁਰੰਮਤ ਕਰਕੇ ਕਈ-ਕਈ ਦਿਨ ਬਿਲਕੁਲ ਬੰਦ ਰੱਖਿਆ ਜਾਂਦਾ ਹੈ ਜਿਸ ਕਰਕੇ ਲੋਕਾਂ ਨੂੰ ਕੁੱਝ ਵੀ ਨਹੀਂ ਪਤਾ ਚੱਲਦਾ ਕਿ ਉਹ ਆਖਿਰ ਕਿਹੜਾ ਰਸਤਾ ਅਖਤਿਆਰ ਕਰਨ? ਦੂਸਰਾ ਰਸਤਾ ਲ਼ਹਿਰੇ ਤੋਂ ਅੜਕਵਾਸ ਤੱਕ ਦਾ ਰਸਤਾ ਪ੍ਰੀ-ਮਿਕਸ ਨਾ ਪੈਣ ਕਰਕੇ ਰਸਤਾ ਬੰਦ ਕੀਤਾ ਹੋਇਆ ਹੈ । ਤੀਸਰਾ ਰਸਤਾ ਛਾਜ਼ਲਾ ਤੋਂ ਨੀਲੋਵਾਲ ਹੋ ਕੇ ਜੋ ਰਸਤਾ ਹੈ ਉਹ ਬਿਲਕੁਲ ਸੁੰਨਸਾਨ ਰਸਤਾ ਹੋਣ ਕਰਕੇ ਲੋਕ ਆਉਣ-ਜਾਣ ਤੋਂ ਅਸੁਰੱਖਿਅਤ ਮਹਿਸੂਸ ਕਰਦੇ ਹਨ । ਜਿਸ ਕਰਕੇ ਲੋਕ ਘੁੰਮਣ-ਘੇਰੀ ਵਿੱਚ ਪਏ ਹੋਏ ਹਨ । ਇੱਥੋਂ ਤੱਕ ਕਿ ਹਾਲਾਤ ਇਹ ਬਣੇ ਹੋਏ ਹਨ ਕਿ ਜਿੱਥੇ ਲਹਿਰੇ ਵਿੱਚ ਨਵੀਆਂ ਰਿਸ਼ਤੇਦਾਰੀਆਂ ਪਾਉਣ ਤੋਂ ਗੁਰੇਜ਼ ਕਰ ਰਹੇ ਹਨ ਉੱਥੇ ਸਿੱਖਿਆ, ਉਦਯੋਗਿਕ, ਸਿਹਤ ਸੇਵਾਵਾਂ ਅਤੇ ਹੋਰ ਕੰਮਾਂ-ਕਾਰਾਂ ਲਈ ਵੀ ਲੋਕਾਂ ਨੂੰ ਆਉਣ-ਜਾਣ ਵਿੱਚ ਮੁਸ਼ਕਿਲਾਂ ਪੇਸ਼ ਆ ਰਹੀਆਂ ਹਨ । ਜ਼ਿਕਰਯੋਗ ਗੱਲ ਇਹ ਹੈ ਕਿ ਇਹ ਨੈਸ਼ਨਲ ਹਾਈ-ਵੇ (ਜਾਖਲ-ਲੁਧਿਆਣਾ) ‘ਤੇ ਮੁੱਖ ਮੰਤਰੀ ਸ੍ਰ. ਭਗਵੰਤ ਮਾਨ ਦਾ ਹਲਕਾ ਧੂਰੀ, ਕੈਬਨਿਟ ਮੰਤਰੀ ਅਮਨ ਅਰੋੜ੍ਹਾ ਦਾ ਹਲਕਾ ਸੁਨਾਮ, ਵਿੱਤ ਮੰਤਰੀ ਸ੍ਰ. ਹਰਪਾਲ ਸਿੰਘ ਚੀਮਾਂ ਦਾ ਹਲਕਾ ਦਿੜ੍ਹਬਾ ਅਤੇ ਕੈਬਨਿਟ ਮੰਤਰੀ ਬਰਿੰਦਰ ਗੋਇਲ ਦਾ ਹਲਕਾ ਲਹਿਰਾ ਪੈਂਦਾ ਹੈ, ਫਿਰ ਵੀ ਇਹ ਸੜ੍ਹਕ ਬਹੁਤ ਹੀ ਤੰਗ ਹੋਣ ਕਰਕੇ ਆਵਾਜ਼ਾਈ ਦੇ ਸਾਧਨਾਂ ਨੂੰ ਅਨੇਕਾਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ । ਹਾਲਾਂਕਿ ਹੁਣ ਜਦੋਂ ਇਸ ਹਾਈ-ਵੇ ‘ਤੇ ਪ੍ਰੀ-ਮਿਕਸ ਵਗੈਰਾ ਦਾ ਕੰਮ ਸ਼ੁਰੂ ਹੋਇਆ ਸੀ ਤਾਂ ਲੋਕਾਂ ਨੂੰ ਇਸ ਸੜ੍ਹਕ ਦੀ ਚੌੜ੍ਹਾਈ ਵਿੱਚ ਵਾਧਾ ਕਰਨ ਦੀ ਉਮੀਦ ਸੀ ਪ੍ਰੰਤੂ ਉਮੀਦਾਂ ‘ਤੇ ਪਾਣੀ ਉਦੋਂ ਫਿਰਿਆ ਜਦੋਂ ਇਸਦੀ ਚੌੜ੍ਹਾਈ ਪਹਿਲਾਂ ਵਾਲੀ ਹੀ ਰੱਖ ਦਿੱਤੀ। ਲੋਕਾਂ ਨੇ ਮੁੱਖ ਮੰਤਰੀ ਸਮੇਤ ਇੰਨਾਂ ਸਾਰੇ ਕੈਬਨਿਟ ਮੰਤਰੀਆਂ ਤੋਂ ਕੋਈ ਬਦਲਵਾਂ ਵਧੀਆ ਪ੍ਰਬੰਧ (ਰਸਤਾ) ਦੇਣ ਦੀ ਮੰਗ ਕੀਤੀ ਹੈ ਤਾਂ ਜੋ ਲਹਿਰੇ ਦੇ ਲੋਕਾਂ ਨੂੰ ਇਨ੍ਹਾਂ ਸਮੱਸਿਆਵਾਂ ਤੋਂ ਨਿਜ਼ਾਤ ਮਿਲ ਸਕੇ ।
Ad Position 22
No active advertisement
ਪਿਛਲੀ ਖ਼ਬਰ ਸਰ੍ਹੋਂ ਦੀਆਂ ਬਿਮਾਰੀਆਂ ਸੰਬੰਧੀ ਲਗਾਇਆ ਸਿਖਲਾਈ ਕੈਂਪ ਅਗਲੀ ਖ਼ਬਰ ਮੂਨਕ ਹਸਪਤਾਲ ’ਚ ਦੋ ਮਹੀਨਿਆਂ ਤੋਂ ਐਕਸ-ਰੇ ਮਸ਼ੀਨ ਬੰਦ; ਮਰੀਜ਼ ਹੋ ਰਹੇ ਨੇ ਖੱਜਲ-ਖ਼ੁਆਰ
Ad Position 24