ਮਸਤੂਆਣਾ ਸਾਹਿਬ, 3 ਨਵੰਬਰ (ਦਮਦਮੀ)-ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਯੁਵਕ ਭਲਾਈ ਵਿਭਾਗ ਵਲੋਂ ਡਾਇਰੈਕਟਰ ਡਾਕਟਰ ਭੀਮਇੰਦਰ ਸਿੰਘ ਦੀ ਅਗਵਾਈ ਹੇਠ ਚਾਰ ਰੋਜ਼ਾ ਖੇਤਰੀ ਯੁਵਕ ਅਤੇ ਲੋਕ ਮੇਲਾ ਅਕਾਲ ਡਿਗਰੀ ਕਾਲਜ ਮਸਤੂਆਣਾ ਸਾਹਿਬ ਵਿਖੇ ਅਕਾਲ ਕਾਲਜ ਕੌਂਸਲ ਅਧੀਨ ਚੱਲ ਰਹੀਆਂ ਵੱਖ-ਵੱਖ ਵਿੱਦਿਅਕ ਸੰਸਥਾਵਾਂ ਦੇ ਸਹਿਯੋਗ ਨਾਲ ਬੜੇ ਹੀ ਉਤਸ਼ਾਹ ਅਤੇ ਸਾਨੋ ਸ਼ੌਕਤ ਨਾਲ ਆਪਣੀਆਂ ਯਾਦਾਂ ਛੱਡਦਾ ਹੋਇਆ ਸਮਾਪਤ ਹੋਇਆ | ਇਸ ਮੌਕੇ ਵੱਖ-ਵੱਖ ਕਾਲਜਾਂ ਦੇ ਹੋਏ ਸਖ਼ਤ ਮੁਕਾਬਲਿਆਂ ਦੌਰਾਨ ਅਕਾਲ ਡਿਗਰੀ ਕਾਲਜ ਮਸਤੂਆਣਾ ਸਾਹਿਬ ਨੇ ਓਵਰਆਲ ਟਰਾਫ਼ੀ ਜਿੱਤ ਕੇ ਆਪਣੇ ਪਿਛਲੇ ਸਾਲ ਦੇ ਰਿਕਾਰਡ ਨੂੰ ਕਾਇਮ ਰੱਖਿਆ | ਜਦੋਂ ਕਿ ਸਰਕਾਰੀ ਰਣਬੀਰ ਕਾਲਜ ਦੂਸਰੇ ਅਤੇ ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ ਸੁਨਾਮ ਤੀਜੇ ਸਥਾਨ 'ਤੇ ਰਿਹਾ | ਕੌਂਸਲ ਦੇ ਸਕੱਤਰ ਜਸਵੰਤ ਸਿੰਘ ਖਹਿਰਾ ਅਤੇ ਖੇਤਰੀ ਯੁਵਕ ਮੇਲੇ ਦੇ ਕਨਵੀਨਰ ਪਿ੍ੰਸੀਪਲ ਡਾਕਟਰ ਅਮਨਦੀਪ ਕੌਰ ਨੇ ਦੱਸਿਆ ਕਿ ਇਸ ਖੇਤਰੀ ਯੁਵਕ ਮੇਲੇ 'ਚ ਜਿੱਥੇ ਵੱਖ-ਵੱਖ 52 ਦੇ ਕਰੀਬ ਕਾਲਜਾਂ ਦੀਆਂ ਟੀਮਾਂ ਵੱਲੋਂ ਆਪਣੀਆਂ ਕਲਾਵਾਂ ਦਾ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਦਰਸ਼ਕਾਂ ਦਾ ਮਨ ਮੋਹਿਆ | ਭੰਗੜੇ ਦੇ ਮੁਕਾਬਲੇ 'ਚ ਅਕਾਲ ਡਿਗਰੀ ਕਾਲਜ ਮਸਤੂਆਣਾ ਸਾਹਿਬ ਸੰਗਰੂਰ, ਮਾਇਮ ਮੁਕਾਬਲੇ 'ਚ ਅਕਾਲ ਡਿਗਰੀ ਕਾਲਜ ਮਸਤੂਆਣਾ ਸਾਹਿਬ, ਸਕਿੱਟ ਮੁਕਾਬਲੇ 'ਚ ਸਰਕਾਰੀ ਰਣਵੀਰ ਕਾਲਜ ਸੰਗਰੂਰ, ਗਰੁੱਪ ਸ਼ਬਦ ਮੁਕਾਬਲੇ 'ਚ ਅਕਾਲ ਡਿਗਰੀ ਕਾਲਜ ਮਸਤੂਆਣਾ ਸਾਹਿਬ, ਕਲਾਸੀਕਲ ਵੋਕਲ ਮੁਕਾਬਲੇ ਸਰਕਾਰੀ ਰਣਵੀਰ ਕਾਲਜ ਸੰਗਰੂਰ, ਸੁਗਮ ਸੰਗੀਤ ਗੀਤ ਮੁਕਾਬਲੇ 'ਚ ਸਰਕਾਰੀ ਰਿਪੁਦਮਨ ਕਾਲਜ ਨਾਭਾ, ਸੁਗਮ ਸੰਗੀਤ ਗਜ਼ਲ ਮੁਕਾਬਲੇ 'ਚ ਅਕਾਲ ਡਿਗਰੀ ਕਾਲਜ ਮਸਤੂਆਣਾ ਸਾਹਿਬ, ਸਮੂਹ ਗਾਇਨ ਭਾਰਤੀ ਮੁਕਾਬਲੇ 'ਚ ਅਕਾਲ ਡਿਗਰੀ ਕਾਲਜ ਮਸਤੂਆਣਾ ਸਾਹਿਬ, ਕੁਇਜ਼ ਮੁਕਾਬਲੇ 'ਚ ਅਕਾਲ ਕਾਲਜ ਆਫ ਐਜੂਕੇਸ਼ਨ ਮਸਤੂਆਣਾ ਸਾਹਿਬ, ਕਰੋਸ਼ੀਏ ਦੀ ਬੁਣਤੀ ਮੁਕਾਬਲੇ 'ਚ ਅਕਾਲ ਡਿਗਰੀ ਕਾਲਜ ਮਸਤੂਆਣਾ ਸਾਹਿਬ, ਕਢਾਈ ਮੁਕਾਬਲੇ 'ਚ ਅਕਾਲ ਡਿਗਰੀ ਕਾਲਜ ਮਸਤੂਆਣਾ ਸਾਹਿਬ, ਪੱਖੀ ਬਣਾਉਣਾ ਮੁਕਾਬਲੇ 'ਚ ਅਕਾਲ ਡਿਗਰੀ ਕਾਲਜ ਮਸਤੂਆਣਾ ਸਾਹਿਬ, ਗੁੱਡੀਆਂ ਪਟੋਲੇ ਮੁਕਾਬਲੇ 'ਚ ਅਕਾਲ ਡਿਗਰੀ ਕਾਲਜ ਮਸਤੂਆਣਾ ਸਾਹਿਬ ਸੰਗਰੂਰ, ਪੋਸਟਰ ਮੇਕਿੰਗ ਮੁਕਾਬਲੇ 'ਚ ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ ਸੁਨਾਮ, ਕਾਰਟੂਨਿੰਗ ਮੁਕਾਬਲੇ 'ਚ ਸਰਕਾਰੀ ਰਣਵੀਰ ਕਾਲਜ ਸੰਗਰੂਰ, ਕਲੋਜ ਮੁਕਾਬਲੇ 'ਚ ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ ਸੁਨਾਮ, ਇੰਸਟਾਲੇਸ਼ਨ ਮੁਕਾਬਲੇ 'ਚ ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ ਸੁਨਾਮ, ਵਨ ਪਲੇਅ ਐਕਟ ਮੁਕਾਬਲੇ 'ਚ ਸਰਕਾਰੀ ਰਣਵੀਰ ਕਾਲਜ ਸੰਗਰੂਰ, ਮਿਮਿਕਰੀ ਮੁਕਾਬਲੇ 'ਚ ਅਕਾਲ ਕਾਲਜ ਆਫ਼ ਫਿਜ਼ੀਕਲ ਐਜੂਕੇਸ਼ਨ ਸੰਗਰੂਰ, ਲੋਕ ਗੀਤ ਮੁਕਾਬਲੇ 'ਚ ਅਕਾਲ ਡਿਗਰੀ ਕਾਲਜ ਮਸਤੂਆਣਾ ਸਾਹਿਬ, ਲੋਕ ਇੰਸਟਰੂਮੈਂਟਲ ਮੁਕਾਬਲੇ 'ਚ ਤਾਰਾ ਵਿਵੇਕ ਕਾਲਜ ਮਲੇਰਕੋਟਲਾ, ਫੋਕ ਆਰਕੈਸਟਰਾ ਮੁਕਾਬਲੇ 'ਚ ਸਰਕਾਰੀ ਕਾਲਜ ਮਲੇਰਕੋਟਲਾ, ਡੀਵੇਟ ਕਲਾ ਮੁਕਾਬਲੇ 'ਚ ਅਕਾਲ ਕਾਲਜ ਆਫ਼ ਐਜੂਕੇਸ਼ਨ ਮਸਤੂਆਣਾ ਸਾਹਿਬ, ਭਾਸ਼ਣ ਕਲਾ ਮੁਕਾਬਲੇ 'ਚ ਸਰਕਾਰੀ ਰਿਪੁਦਮਨ ਕਾਲਜ ਨਾਭਾ ਪਹਿਲੇ ਪਹਿਲੇ ਸਥਾਨ 'ਤੇ ਰਹੇ | ਜੇਤੂ ਟੀਮਾਂ ਨੂੰ ਪ੍ਰਬੰਧਕਾਂ ਵੱਲੋਂ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਸਨਮਾਨ ਕਰਨ ਮੌਕੇ ਪਿ੍ੰਸੀਪਲ ਤੋਂ ਇਲਾਵਾ ਜ਼ਿਲ੍ਹਾ ਪੁਲਿਸ ਮੁਖੀ ਸਰਤਾਜ ਸਿੰਘ ਚਹਿਲ, ਕੌਂਸਲ ਦੇ ਮੁੱਖ ਪ੍ਰਬੰਧਕ ਕੈਪਟਨ ਡਾਕਟਰ ਭੁਪਿੰਦਰ ਸਿੰਘ ਪੂਨੀਆ, ਸਕੱਤਰ ਜਸਵੰਤ ਸਿੰਘ ਖਹਿਰਾ, ਸਾਬਕਾ ਚੇਅਰਮੈਨ ਬਲਦੇਵ ਸਿੰਘ ਭੰਮਾਵੱਦੀ, ਡਾਕਟਰ ਪਦਮਪ੍ਰੀਤ ਕੌਰ ਘੁਮਾਣ ਭਵਾਨੀਗੜ੍ਹ, ਐਡਵੋਕੇਟ ਮਨਜੀਤ ਸਿੰਘ ਬਾਲੀਆਂ, ਗੁਰਜੰਟ ਸਿੰਘ ਦੁੱਗਾਂ, ਸਿਆਸਤ ਸਿੰਘ ਦੁੱਗਾਂ, ਡਾਕਟਰ ਜਤਿੰਦਰ ਦੇਵ, ਡਾਕਟਰ ਗੁਰਵੀਰ ਸਿੰਘ ਸੋਹੀ, ਫਿਲਮੀ ਸਿਤਾਰੇ ਲੱਕੀ ਧਾਲੀਵਾਲ, ਗਿੱਲ ਹਰਦੀਪ, ਜੱਸੀ ਲੌਂਗੋਵਾਲੀਆ, ਡਾਕਟਰ ਮੇਜਰ ਸਿੰਘ ਚੱਠਾ, ਇੰਜੀ. ਸੁਖਵਿੰਦਰ ਸਿੰਘ ਭੱਠਲ, ਪਿ੍ੰਸੀਪਲ ਡਾਕਟਰ ਸੁਖਦੀਪ ਕੌਰ, ਪਿ੍ੰਸੀਪਲ ਡਾਕਟਰ ਗੀਤਾ ਠਾਕਰ, ਪ੍ਰੋ ਨਿਰਪਜੀਤ ਸਿੰਘ, ਕਨਵੀਨਰ ਪ੍ਰੋਫੈਸਰ ਮਨਪ੍ਰੀਤ ਸਿੰਘ ਗਿੱਲ, ਕਨਵੀਨਰ ਡਾਕਟਰ ਹਰਜਿੰਦਰ ਸਿੰਘ, ਕਨਵੀਨਰ ਡਾ. ਭੁਪਿੰਦਰ ਕੌਰ ਚੰਗਾਲ, ਕਨਵੀਨਰ ਜੋਤੀ ਕੌਂਸਿਲ ਤੋਂ ਇਲਾਵਾ ਅਕਾਲ ਕਾਲਜ ਕੌਂਸਲ ਮਸਤੂਆਣਾ ਸਾਹਿਬ ਅਧੀਨ ਚੱਲ ਰਹੀਆਂ ਵੱਖ-ਵੱਖ ਵਿੱਦਿਅਕ ਸੰਸਥਾਵਾਂ ਦੇ ਪਿ੍ੰਸੀਪਲ ਅਤੇ ਕੌਂਸਲ ਦੇ ਵੱਡੀ ਗਿਣਤੀ 'ਚ ਮੈਂਬਰ ਸ਼ਾਮਿਲ ਸਨ |