07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਗੁਰਮਤਿ ਸੇਵਾ ਸੁਸਾਇਟੀ ਨਿਰਮਲ ਆਸ਼ਰਮ ਜੰਡਾਲੀ ਨੇ ਲਗਾਇਆ ਗੁਰਮਤਿ ਲਿਟਰੇਚਰ ਅਤੇ ਬੂਟਿਆਂ ਦਾ ਲੰਗਰ <br/>

Ad Position 21
No active advertisement
ਪਿੰਡ ਜੰਡਾਲੀ ਖ਼ੁਰਦ ਵਿਖੇ ਪ੍ਰਕਾਸ਼ ਪੁਰਬ ਸਬੰਧੀ ਪ੍ਰਭਾਤ ਫੇਰੀਆਂ ਮੌਕੇ ਗੁਰਮਤਿ ਸੇਵਾ ਸੁਸਾਇਟੀ ਨਿਰਮਲ ਆਸ਼ਰਮ ਜੰਡਾਲੀ ਖ਼ੁਰਦ ਵਲੋਂ ਲਗਾਏ ਬੂਟਿਆਂ ਅਤੇ ਭੇਟਾ ਰਹਿਤ ਗੁਰਮਤਿ ਲਿਟਰੇਚਰ ਦੇ ਲੰਗਰ ਤੇ ਮੁੱਖ ਸੇਵਾਦਾਰ ਗਿਆਨੀ ਗਗਨਦੀਪ ਸਿੰਘ ਨਿਰਮਲੇ ਤੇ ਹੋਰ ਸੇਵਾਦਾਰ | ਤਸਵੀਰ: ਸੁਖਜੀਤ ਸਿੰਘ ਖੇੜਾ, ਰਣਧੀਰ ਸਿੰਘ ਮਹੋਲੀ <br/> 05-11-2025
ਅਹਿਮਦਗੜ੍ਹ, 4 ਨਵੰਬਰ (ਸੁਖਜੀਤ ਸਿੰਘ ਖੇੜਾ, ਰਣਧੀਰ ਸਿੰਘ ਮਹੋਲੀ)-ਪਿੰਡ ਜੰਡਾਲੀ ਖ਼ੁਰਦ ਦੇ ਗੁਰਦੁਆਰਾ ਸਿੰਘ ਸਭਾ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਸਜਾਈਆਂ ਜਾ ਰਹੀਆਂ ਪ੍ਰਭਾਤ ਫੇਰੀਆਂ ਮੌਕੇ ਗੁਰਮਤਿ ਸੇਵਾ ਸੁਸਾਇਟੀ ਨਿਰਮਲ ਆਸ਼ਰਮ ਜੰਡਾਲੀ ਖ਼ੁਰਦ ਦੇ ਮੁੱਖ ਸੇਵਾਦਾਰ ਗਿਆਨੀ ਗਗਨਦੀਪ ਸਿੰਘ ਨਿਰਮਲੇ (ਜੰਡਾਲੀ ਵਾਲਿਆਂ) ਦੀ ਅਗਵਾਈ ਵਿਚ ਬੂਟੇ ਅਤੇ ਭੇਟਾ ਰਹਿਤ ਗੁਰਮਤਿ ਲਿਟਰੇਚਰ ਦਾ ਲੰਗਰ ਲਗਾਇਆ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਗਿਆਨੀ ਗਗਨਦੀਪ ਸਿੰਘ ਨਿਰਮਲੇ ਨੇ ਦੱਸਿਆ ਕਿ ਇਹ ਲਿਟਰੇਚਰ ਅਤੇ ਬੂਟੇ ਗੁਰੂ ਸਾਹਿਬ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵੰਡੇ ਗਏ ਹਨ | ਉਨ੍ਹਾਂ ਦੱਸਿਆ ਕਿ ਗੁਰੂ ਨਾਨਕ ਸਾਹਿਬ ਦੇ ਫ਼ਲਸਫ਼ੇ ਨੂੰ ਅਪਣਾਉਂਦੇ ਹੋਏ ਹਰ ਇੱਕ ਨੂੰ ਪ੍ਰਦੂਸ਼ਣ ਰਹਿਤ ਗੁਰਪੁਰਬ ਮਨਾਉਣਾ ਚਾਹੀਦਾ ਹੈ ਤਾਂ ਹੀ ਅਸੀਂ ਗੁਰੂ ਸਾਹਿਬ ਦੇ 'ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ' ਦੇ ਫ਼ਲਸਫ਼ੇ ਨੂੰ ਆਪਣੇ ਜੀਵਨ ਵਿਚ ਲਾਗੂ ਕਰ ਸਕਾਂਗੇ | ਉਨ੍ਹਾਂ ਆਖਿਆ ਕਿ ਸਾਨੂੰ ਗੁਰੂ ਨਾਨਕ ਨੂੰ ਮੰਨਣ ਦੇ ਨਾਲ-ਨਾਲ ਗੁਰੂ ਨਾਨਕ ਦੀ ਵੀ ਮੰਨਣੀ ਚਾਹੀਦੀ ਹੈ | ਗਿਆਨੀ ਜੀ ਨੇ ਆਖਿਆ ਕਿ ਜੇਕਰ ਇਸ ਤਰ੍ਹਾਂ ਹਰ ਕੋਈ ਵਾਤਾਵਰਨ ਦੀ ਸੰਭਾਲ ਲਈ ਉਪਰਾਲਾ ਕਰੇਗਾ ਤਾਂ ਉਹ ਦਿਨ ਦੂਰ ਨਹੀਂ ਜਦੋਂ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਫ਼ ਸੁਥਰਾ ਵਾਤਾਵਰਨ ਦੇ ਸਕਾਂਗੇ | ਉਨ੍ਹਾਂ ਆਖਿਆ ਕਿ ਆਓ ਪ੍ਰਣ ਕਰੀਏ ਕਿ ਇਸ ਗੁਰਪੁਰਬ ਤੋਂ ਅਸੀਂ ਕਦੇ ਵੀ ਵਾਤਾਵਰਨ ਨੂੰ ਦੂਸ਼ਿਤ ਨਹੀਂ ਕਰਾਂਗੇ ਅਤੇ ਇਸ ਦੀ ਸਾਂਭ ਸੰਭਾਲ ਕਰਾਂਗੇ | ਇਸ ਮੌਕੇ ਗਿਆਨੀ ਜੀ ਤੋਂ ਇਲਾਵਾ ਜਥੇਦਾਰ ਸੁਖਪ੍ਰੀਤ ਸਿੰਘ ਨਿਰਮਲੇ, ਜਸਵੀਰ ਸਿੰਘ, ਸਮਰਪ੍ਰੀਤ ਸਿੰਘ ਰਤਨ, ਅਰਸ਼ਦੀਪ ਸਿੰਘ, ਸੰਦੀਪ ਸਿੰਘ, ਬਾਈ ਬਲਵੀਰ ਸਿੰਘ ਟੇਲਰ ਮਾਸਟਰ, ਪਾਲ ਜੀ ਅਤੇ ਹੋਰ ਵੀ ਸੇਵਾਦਾਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਦੇ ਨਾਮਵਰ ਕੱਵਾਲ ਕਰਾਮਤ ਫ਼ਕੀਰ ਦਾ 80 ਸਾਲ ਦੀ ਉਮਰ 'ਚ ਹੋਇਆ ਦਿਹਾਂਤ ਅਗਲੀ ਖ਼ਬਰ ਨਗਰ ਕੀਰਤਨ ਸਜਾਇਆ <br/>
Ad Position 24
No active advertisement