07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਇੱਕ ਹਫ਼ਤੇ 'ਚ 8 ਨਸ਼ਾ ਤਸਕਰ ਕਾਬੂ ਕੀਤੇ-ਡੀ.ਐੱਸ.ਪੀ. ਰਣਬੀਰ ਸਿੰਘ <br/>

Ad Position 21
No active advertisement
ਅਜੀਤ ਡੈਸਕ 05-11-2025

ਧੂਰੀ, 4 ਨਵੰਬਰ (ਲਖਵੀਰ ਸਿੰਘ ਧਾਂਦਰਾ)-ਡੀ.ਐੱਸ.ਪੀ. ਧੂਰੀ ਰਣਬੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਪੁਲਿਸ ਮੁਖੀ ਸੰਗਰੂਰ ਸਰਤਾਜ ਸਿੰਘ ਚਹਿਲ ਦੇ ਦਿਸ਼ਾ ਨਿਰਦੇਸ਼ਾਂ 'ਤੇ ਪੰਜਾਬ ਵਿਚ ਨਸ਼ੇ ਦਾ ਖ਼ਾਤਮਾ ਕਰਨ ਲਈ ਯੁੱਧ ਨਸਿਆ ਵਿਰੁੱ ਮੁਹਿੰਮ ਤਹਿਤ ਨਸ਼ਾ ਸਮਗਲਰਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਦੇ ਹੋਏ ਸਬ ਡਵੀਜ਼ਨ ਧੂਰੀ ਦੇ ਥਾਣਾ ਸਦਰ ਧੂਰੀ, ਸਿਟੀ ਧੂਰੀ ਅਤੇ ਥਾਣਾ ਸ਼ੇਰਪੁਰ ਦੇ ਏਰੀਆ ਵਿਚ ਸਮਗਲਰਾਂ ਵਿਰੁੱਧ ਐਨ.ਡੀ.ਪੀ.ਐੱਸ ਅਤੇ ਆਬਕਾਰੀ ਐਕਟ ਤਹਿਤ 21 ਅਕਤੂਬਰ ਤੋਂ 2 ਨਵੰਬਰ ਤੱਕ 7 ਮੁਕੱਦਮੇ ਦਰਜ ਕਰ ਕੇ 8 ਨਸ਼ਾ ਤਸਕਰਾ ਨੂੰ ਕਾਬੂ ਕਰ ਕੇ ਇਹਨਾਂ ਪਾਸੋਂ 30 ਗ੍ਰਾਮ ਚਿੱਟਾ/ਹੈਰੋਇਨ, 200 ਗ੍ਰਾਮ ਭੁੱਕੀ ਚੂਰਾ ਪੋਸਤ, 12 ਬੋਤਲਾਂ ਸ਼ਰਾਬ ਠੇਕਾ ਦੇਸੀ ਮਾਰਕਾ ਹਰਿਆਣਾ ਅਤੇ 02 ਲੀਟਰ ਘਰ ਦੀ ਸ਼ਰਾਬ ਬਰਾਮਦ ਕਰਵਾਈ ਗਈ ਹੈ | ਇਸ ਤੋ ਇਲਾਵਾ ਥਾਣਾ ਸ਼ੇਰਪੁਰ ਵਿਖੇ ਗੈਰ ਕਾਨੂੰਨੀ ਕਮੇਟੀਆਂ ਪਵਾਉਣ ਦੇ ਮਾਮਲੇ ਵਿਚ 420 ਆਈ.ਪੀ. ਸੀ.ਅਧੀਨ ਦਰਜ, ਕੇਸਾ ਦੇ ਮੁਲਜ਼ਮਾਂ ਨੂੰ ਗਿ੍ਫ਼ਤਾਰ ਕਰ ਕੇ ਉਨ੍ਹਾਂ ਪਾਸੋਂ 7 ਲੱਖ 50 ਹਜਾਰ ਰੂਪੈ ਕੈਸ਼ ਬਰਾਮਦ ਕਰਵਾਇਆ ਗਿਆ ਹੈ | ਇਸ ਇਲਾਵਾ ਸ਼ਹਿਰ ਧੂਰੀ ਅਤੇ ਸਬ ਡਵੀਜ਼ਨ ਧੂਰੀ ਅੰਦਰ ਲਗਾਤਾਰ ਦਿਨ ਰਾਤ ਨਾਕਾ ਬੰਦੀਆਂ ਕੀਤੀਆ ਜਾ ਰਹੀਆ ਹਨ ਅਤੇ ਸ਼ਹਿਰ ਧੂਰੀ ਅੰਦਰ ਪੀ.ਸੀ.ਆਰ ਦੀਆ ਡਿਊਟੀਆਂ ਵਿਚ ਵਾਧਾ ਕੀਤਾ ਗਿਆ ਹੈ | ਉਨ੍ਹਾਂ ਅੱਗੇ ਦੱਸਿਆ ਕਿ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੌਰਾਨ ਪਿੰਡ/ਮੁਹੱਲਾ/ਵਾਰਡ ਪੱਧਰ ਤੇ ਐਮ.ਸੀ/ਪੰਚਾਇਤ ਅਤੇ ਹੋਰ ਮੋਹਤਬਰ ਪੁਰਸ਼ਾਂ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਨਸਾ ਕਰਨ ਵਾਲੇ ਵਿਅਕਤੀਆਂ ਦੀ ਪਛਾਣ ਕਰ ਕੇ ਉਨ੍ਹਾਂ ਦੀ ਸ਼ਨਾਖ਼ਤ ਨੂੰ ਗੁਪਤ ਰੱਖਦੇ ਹੋਏ ਉਨ੍ਹਾਂ ਨੂੰ ਨਸੇ ਦੀ ਦਲਦਲ ਵਿਚੋਂ ਬਾਹਰ ਕੱਢਣ ਲਈ ਇਸ ਹਫ਼ਤੇ ਦੌਰਾਨ 12 ਵਿਅਕਤੀਆਂ ਦੀ ਰਜਿਸਟਰੇਸ਼ਨ ਕਰਵਾ ਕੇ ਇਲਾਜ ਕਰਵਾਇਆ ਗਿਆ ਹੈ |


Ad Position 22
No active advertisement
ਪਿਛਲੀ ਖ਼ਬਰ ਖੇਤਾਂ ਵਿਚ ਪਰਾਲੀ ਨੂੰ ਲਗਾਈ ਅੱਗ ਨੂੰ ਡੀ.ਸੀ. ਅਤੇ ਐੱਸ.ਐੱਸ.ਪੀ. ਨੇ ਖ਼ੁਦ ਜਾ ਕੇ ਬੁਝਾਇਆ <br/> ਅਗਲੀ ਖ਼ਬਰ ਪੰਜਾਬ ਦੇ ਨਾਮਵਰ ਕੱਵਾਲ ਕਰਾਮਤ ਫ਼ਕੀਰ ਦਾ 80 ਸਾਲ ਦੀ ਉਮਰ 'ਚ ਹੋਇਆ ਦਿਹਾਂਤ
Ad Position 24