08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਵਿੱਤ ਮੰਤਰੀ ਨੇ ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ ਵੰਡੇ ਚੈੱਕ <br/>

Ad Position 21
No active advertisement
ਪਿੰਡ ਮੋਜੋਵਾਲ ਵਿਖੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾਂ ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ ਚੈੱਕ ਤਕਸੀਮ ਕਰਦੇ ਹੋਏ | ਤਸਵੀਰ: ਮੇਜਰ ਸਿੰਘ ਸਿੱਧੂ <br/> 05-11-2025
ਜਖੇਪਲ, 4 ਨਵੰਬਰ (ਮੇਜਰ ਸਿੰਘ ਸਿੱਧੂ)-ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਹੜ੍ਹ ਪ੍ਰਭਾਵਿਤ ਕਿਸਾਨਾਂ ਵੱਲ ਪੂਰਾ ਧਿਆਨ ਦੇ ਰਹੀ ਹੈ, ਇਸੇ ਤਹਿਤ ਪਿੰਡ ਮੋਜੋਵਾਲ ਵਿਖੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾਂ ਨੇ ਦਿੜ੍ਹਬੇ ਹਲਕੇ ਅੰਦਰ ਆਉਂਦੇ ਵੱਖ-ਵੱਖ ਪਿੰਡਾਂ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਉਗਰਾਹਾਂ, ਨੀਲੋਵਾਲ, ਹੰਬਲਬਾਸ, ਰਤਨਗੜ੍ਹਪਾਟਿਆਂਵਾਲੀ, ਕਣਕਵਾਲ ਭੰਗੂਆਂ, ਭੈਣੀ ਗੰਢੂਆਂ, ਗੰਢੂਆਂ, ਗੋਬਿੰਦਗੜ੍ਹ ਜੇਜੀਆਂ, ਸਤੌਜ ਤੇ ਧਰਮਗੜ੍ਹ ਆਦਿ ਪਿੰਡਾਂ ਦੇ ਕਿਸਾਨਾਂ ਨੂੰ ਲਗਭਗ 22 ਲੱਖ 71 ਹਜਾਰ ਰੂਪੈ ਦੇ ਚੈੱਕ ਵੰਡੇ | ਸਰਪੰਚ ਸਤਨਾਮ ਸਿੰਘ ਅਤੇ ਪਿੰਡਾਂ ਦੇ ਪਤਵੰਤਿਆਂ ਨੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾਂ ਦਾ ਧੰਨਵਾਦ ਕੀਤਾ | ਵਿੱਤ ਮੰਤਰੀ ਹਰਪਾਲ ਸਿੰਘ ਚੀਮਾਂ ਨੇ ਕਿਹਾ ਕਿ ਜਦੋਂ ਅਗਲੇ ਚੈੱਕ ਬਣ ਗਏ ਤਾਂ ਉਹ ਦੁਬਾਰਾ ਫਿਰ ਤਕਸੀਮ ਕਰਾਂਗੇ, ਜਿਸ ਦਾ ਵੀ ਨੁਕਸਾਨ ਹੋਇਆ ਹੈ ਉਸ ਨੂੰ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਆਉਣ ਵਾਲੇ ਸਮੇਂ ਵਿਚ ਮੁਆਵਜ਼ਾ ਦਿੱਤਾ ਜਾਵੇਗਾ | ਇਸ ਮੌਕੇ ਸ. ਤਪਿੰਦਰ ਸਿੰਘ ਸੋਹੀ, ਸਰਪੰਚ ਸਤਨਾਮ ਸਿੰਘ ਮੈਦੇਵਾਸ, ਕੁਲਦੀਪ ਕੌਰ ਮੈਂਬਰ ਬਲਾਕ ਸੰਮਤੀ, ਸਤਗੁਰ ਸਿੰਘ, ਸਤੌਜ ਤੋਂ ਮਾ. ਸੁਖਦਰਸ਼ਨ ਸਿੰਘ ਤੇ ਕੁਲਵਿੰਦਰ ਸਿੰਘ, ਸੀਨੀਅਰ ਆਗੂ ਰਣਜੀਤ ਸਿੰਘ ਜੌਹਨਡੀਅਰ, ਗੁਰਵਿੰਦਰ ਸਿੰਘ, ਮਿਸਤਰੀ ਹਰਪਾਲ ਸਿੰਘ, ਚੇਅਰਮੈਨ ਹਰਵਿੰਦਰ ਸਿੰਘ ਮਾਰਕੀਟ ਕਮੇਟੀ ਸੁਲਰਘਰਾਟ, ਪੰਚ ਗੁਰਬਚਨ ਸਿੰਘ, ਯਾਦਵਿੰਦਰ ਸਿੰਘ, ਜਗਦੀਪ ਸਿੰਘ, ਸੋਨੀ ਸਿੰਘ, ਪੰਚ ਹਰੀਪਾਲ ਸਿੰਘ, ਜੱਗੀ ਸਿੰਘ, ਸਤਗੁਰ ਸਿੰਘ ਤੇ ਬਲਕਾਰ ਸਿੰਘ ਗੰਢੂਆਂ, ਭਗਵੰਤ ਸਿੰਘ ਕਾਲਾ, ਨਿਰਮਲ ਗਿੱਲ, ਗੁਰਵਿੰਦਰ ਸਿੰਘ, ਜੇ.ਈ. ਹਰਬੰਸ ਸਿੰਘ, ਹਰਮੇਲ ਸਿੰਘ ਖ਼ਾਲਸਾ, ਨੰਬਰਦਾਰ ਕਮਲ ਸਿੰਘ, ਸਤਨਾਮ ਸਿੱਧੂ, ਜਗਦੇਵ ਸਿੱਧੂ, ਸੁਖਪਾਲ ਪਾਲਾ ਤੇ ਹਰਬੰਸ ਬਹਿਣੀਵਾਲ, ਕਲੱਬ ਪ੍ਰਧਾਨ ਗੁਰਮੁਖ ਸਿੰਘ, ਹਰਮੇਲ ਸਿੰਘ, ਗੁਰਪਿਆਰ ਸਿੰਘ, ਗੁਲਾਬ ਸਿੰਘ, ਧੰਨਾ ਸਿੰਘ, ਗੁਰਦਿਆਲ ਸਿੰਘ, ਜਗਰਾਜ ਸਿੰਘ, ਸਿੱਧੂ ਸਟੂਡੀਓ ਫਤਿਹਗੜ੍ਹ, ਪਰਮਜੀਤ ਸਿੰਘ, ਪੁਸ਼ਵਿੰਦਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਿੰਡਾਂ ਦੇ ਮੋਹਤਵਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸ਼ਮਸ਼ਾਨਘਾਟ 'ਚੋਂ ਭੇਦ ਭਰੇ ਹਾਲਾਤ 'ਚ ਮਿਲੀ ਨੌਜਵਾਨ ਦੀ ਲਾਸ਼ ਅਗਲੀ ਖ਼ਬਰ ਸ਼ਹੀਦ ਭਾਈ ਮਨੀ ਸਿੰਘ ਖ਼ਾਲਸਾ ਕਾਲਜ ਲੌਂਗੋਵਾਲ ਦੇ ਵਿਦਿਆਰਥੀਆਂ ਵਲੋਂ ਉਦਯੋਗਿਕ ਦੌਰਾ <br/>
Ad Position 24