ਧੂਰੀ, 24 ਨਵੰਬਰ (ਲਖਵੀਰ ਸਿੰਘ ਧਾਂਦਰਾ) - ਗੌਰਮਿੰਟ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਸਬ ਡਵੀਜ਼ਨ ਧੂਰੀ ਦੀ ਵਿਸ਼ੇਸ਼ ਮੀਟਿੰਗ ਸ੍ਰੀ ਜੈ ਦੇਵ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ 17 ਦਸੰਬਰ ਦੇ ਪੈਨਸ਼ਨਰ ਦਿਹਾੜੇ ਨੂੰ ਮਨਾਉਣ ਵਾਸਤੇ ਵੱਖ-ਵੱਖ ਕੰਮਾਂ ਲਈ ਡਿਊਟੀਆਂ ਲਾਈਆਂ ਗਈਆਂ | ਮੀਟਿੰਗ ਦੌਰਾਨ ਪੈਨਸ਼ਨਰਜ਼ ਵਲੋਂ ਪੂਰੇ ਉਤਸ਼ਾਹ ਨਾਲ ਵੱਧ ਚੜ੍ਹ ਕੇ ਆਪਣੀਆਂ ਡਿਊਟੀਆਂ ਤਨਦੇਹੀ ਨਾਲ ਨਿਭਾਉਣ ਦਾ ਭਰੋਸਾ ਦਿੱਤਾ | ਮੀਟਿੰਗ ਦੀ ਕਾਰਵਾਈ ਜਸਵਿੰਦਰ ਸਿੰਘ ਮੂਲੋਵਾਲ ਨੇ ਨਿਭਾਈ | ਹਾਜ਼ਰ ਪੈਨਸ਼ਨਰਜ਼ ਨੂੰ ਚੇਅਰਮੈਨ ਕੁਲਵੰਤ ਸਿੰਘ, ਸੂਬਾ ਮੀਤ ਪ੍ਰਧਾਨ ਹਰਦੇਵ ਸਿੰਘ ਜਵੰਦਾ ਸਿੰਘ, ਹਰਿੰਦਰ ਸਿੰਘ ਪਲਾਸੌਰ, ਜਗਤਾਰ ਸਿੰਘ ਹਸਨਪੁਰ,ਕਰਮ ਸਿੰਘ ਮਾਨ, ਹਰਬੰਸ ਸਿੰਘ ਸੋਢੀ, ਰਾਮ ਗੋਪਾਲ ਸ਼ਰਮਾ, ਜੰਗ ਸਿੰਘ ਬਾਦਸ਼ਾਹਪੁਰ, ਜਸਵਿੰਦਰ ਸਿੰਘ ਨੇ ਸੰਬੋਧਨ ਕਰਦਿਆ ਪੈਨਸ਼ਨ ਦਿਹਾੜੇ ਦੀ ਮਹੱਤਤਾ ਦੱਸਦੇ ਹੋਏ ਇਸ ਨੂੰ ਮਨਾਉਣ ਲਈ ਆਪਣੇ ਆਪਣੇ ਸੁਝਾਉ ਦਿੱਤੇ | ਮੀਟਿੰਗ ਵਿਚ ਹਾਜ਼ਰ ਪੈਨਸ਼ਨਰਾਂ ਨੂੰ ਜਾਣਕਾਰੀ ਦਿੱਤੀ ਕਿ ਹੜ ਪੀੜਤਾਂ ਲਈ ਇਕੱਠੀ ਹੋਈ ਰਕਮ 27 ਦਸੰਬਰ ਨੂੰ ਲੋੜਵੰਦਾਂ ਵਿਚ ਤਕਸੀਮ ਕਰਨ ਲਈ ਸੂਬਾ ਪ੍ਰਧਾਨ ਭਜਨ ਸਿੰਘ ਗਿੱਲ ਆਪਣੀ ਟੀਮ ਨਾਲ ਆ ਰਹੇ ਹਨ ਜੋ ਕਿ ਮੂਨਕ ਇਲਾਕੇ ਵਿਚ ਘੱਗਰ ਵੱਲੋਂ ਆਏ ਹੜ੍ਹਾਂ ਕਾਰਨ ਨੁਕਸਾਨੇ ਘਰਾਂ ਵਾਲੇ ਪਰਿਵਾਰਾਂ ਵਿਚ ਤਕਸੀਮ ਕੀਤੀ ਜਾਵੇਗੀ | ਮੀਟਿੰਗ ਵਿਚ ਸੁਖਦੇਵ ਸਿੰਘ ਖੰਗੂੜਾ, ਸਾਧੂ ਸਿੰਘ ਮੀਰਹੇੜੀ, ਰਾਮ ਗੋਪਾਲ ਸ਼ਰਮਾ, ਬਚਿੱਤਰ ਸਿੰਘ, ਗਿਰਧਾਰੀ ਲਾਲ, ਰਣਜੀਤ ਸਿੰਘ ਢੀਂਡਸਾ, ਹਰਚਰਨ ਸਿੰਘ ਲਹਿਰੀ, ਸਾਧੂ ਸਿੰਘ ਪੇਧਨੀ, ਗੁਰਚਰਨ ਸਿੰਘ ਫੋਜੀ ਮੂਲੋਵਾਲ, ਕਰਮ ਸਿੰਘ ਮਾਨ, ਦਿਆਲ ਸਿੰਘ ਧੂਰਾ, ਭਰਭੂਰ ਸਿੰਘ ਭੋਜੋਵਾਲੀ ਅਤੇ ਨੰਬਰਦਾਰ ਗੁਰਦਿਆਲ ਸਿੰਘ ਮੀਰਹੇੜੀ ਆਦਿ ਹਾਜ਼ਰ ਸਨ |