ਸ਼ੇਰਪੁਰ, 24 ਨਵੰਬਰ (ਮੇਘ ਰਾਜ ਜੋਸ਼ੀ) - ਸੇਵਾ ਟੀਮ ਗੁਰਬਖਸ਼ਪੁਰਾ, ਗੁਰਦੁਆਰਾ ਪ੍ਰਬੰਧਕ ਕਮੇਟੀ, ਗ੍ਰਾਮ ਪੰਚਾਇਤ ਅਤੇ ਪਿੰਡ ਵਾਸੀਆਂ ਨੇ ਡਾ. ਕਰਨਵੀਰ ਸਿੰਘ ਮਲਟੀ ਸਪੈਸ਼ਲਟੀ ਕਲੀਨਿਕ, ਸੰਗਰੂਰ ਦੇ ਸਹਿਯੋਗ ਨਾਲ ਗੁਰਦੁਆਰਾ ਗਿਆਨ ਪ੍ਰਕਾਸ਼ ਸਾਹਿਬ ਗੁਰਬਖਸ਼ਪੁਰਾ(ਗੰਡੇਵਾਲ) ਵਿਖੇ ਲੀਵਰ ਜਾਂਚ ਕੈਂਪ ਲਗਾਇਆ ਗਿਆ ਜਿਸ ਵਿਚ ਤਕਰੀਬਨ 150 ਮਰੀਜ਼ਾਂ ਦੇ ਟੈਸਟ ਕੀਤੇ ਗਏ ਤੇ ਦਵਾਈਆਂ ਵੀ ਦਿੱਤੀਆਂ ਗਈਆਂ | ਇਸ ਮੌਕੇ ਸੇਵਾ ਟੀਮ ਦੇ ਆਗੂ ਅਮਰਜੀਤ ਸਿੰਘ ਖਹਿਰਾ, ਡਾ. ਕਰਨਵੀਰ ਸਿੰਘ, ਗੁਰਜੰਟ ਸਿੰਘ ਸੰਧੂ, ਪ੍ਰਧਾਨ ਕੁਲਜੀਤ ਸਿੰਘ ਸੋਨੀ, ਕਰਨੈਲ ਸਿੰਘ ਕੱਟੂ ਵਾਲੇ, ਪੋਪੀ ਫੌਜੀ, ਕੁਲਦੀਪ ਸਿੰਘ ਗੋਰਾ, ਕਮਲ ਚੀਮਾ, ਦਰਸੀ ਗੰਡੇਵਾਲੀਆ, ਹਾਕਮ ਸਿੰਘ, ਪੰਚ ਗੁਰਪ੍ਰੀਤ ਸਿੰਘ ਗੁਰੀ, ਬਾਬਾ ਰਾਜਵਿੰਦਰ ਸਿੰਘ ਟਿੱਬਾ, ਦਰਸ਼ਨ ਸਿੰਘ ਬਾਰਾ ਬਧੇਸ਼ਾਂ, ਬਸਪਾ ਆਗੂ ਡਾ. ਸੋਮਾ ਸਿੰਘ ਤੋਂ ਇਲਾਵਾ ਵੱਡੀ ਗਿਣਤੀ 'ਚ ਪਿੰਡ ਵਾਸੀ ਮੌਜੂਦ ਸਨ |