ਸ਼ੇਰਪੁਰ, 24 ਨਵੰਬਰ (ਦਰਸ਼ਨ ਸਿੰਘ ਖੇੜੀ) - ਸੇਵਾ ਟੀਮ ਗੁਰਬਖਸ਼ਪੁਰਾ (ਗੰਡੇਵਾਲ) ਵਲੋਂ ਗ੍ਰਾਮ ਪੰਚਾਇਤ, ਗੁਰਦੁਆਰਾ ਪ੍ਰਬੰਧਕ ਕਮੇਟੀ, ਪਿੰਡ ਵਾਸੀਆਂ ਅਤੇ ਡਾਕਟਰ ਕਰਨ ਮਲਟੀਸਪੈਸਲਿਟੀ ਕਲੀਨਿਕ ਦੇ ਸਹਿਯੋਗ ਨਾਲ ਸਥਾਨਕ ਗੁਰਦੁਆਰਾ ਸ੍ਰੀ ਗਿਆਨ ਪ੍ਰਕਾਸ਼ ਸਾਹਿਬ ਵਿਖੇ ਲਗਵਾਏ ਗਏ ਮੈਗਾ ਲੀਵਰ ਜਾਂਚ ਕੈਂਪ ਦੌਰਾਨ ਮਾਹਿਰ ਡਾਕਟਰਾਂ ਵੱਲੋਂ 160 ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ | ਸੇਵਾ ਟੀਮ ਦੇ ਆਗੂ ਤੇ ਕੈਂਪ ਦੇ ਮੁੱਖ ਪ੍ਰਬੰਧਕ ਅਮਰਜੀਤ ਸਿੰਘ ਖਹਿਰਾ ਨੇ ਦੱਸਿਆ ਕਿ ਕੈਂਪ ਦੀ ਸ਼ੁਰੂਆਤ ਗੁਰਦੁਆਰਾ ਸਾਹਿਬਾਨਾਂ ਦੇ ਗ੍ਰੰਥੀ ਸਿੰਘਾਂ ਭਾਈ ਗੁਰਮੀਤ ਸਿੰਘ, ਭਾਈ ਸਨਦੀਪ ਸਿੰਘ ਅਤੇ ਭਾਈ ਭਰਪੂਰ ਸਿੰਘ ਵਲੋਂ ਅਰਦਾਸ ਬੇਨਤੀ ਕਰ ਕੇ ਕਰਵਾਈ ਗਈ | ਡਾਕਟਰ ਕਰਨਵੀਰ ਸਿੰਘ ਨੇ ਦੱਸਿਆ ਕਿ ਕੈਂਪ ਦੌਰਾਨ 160 ਮਰੀਜ਼ਾਂ ਦਾ 5000 ਰੁਪਏ ਕੀਮਤ ਵਾਲਾ ਲੀਵਰ ਫਾਇਬਰੋ ਸਕੈਨ ਸਿਰਫ਼ 500 ਰੁਪਏ ਕੀਤਾ ਗਿਆ ਅਤੇ ਅਤੇ ਲੋੜਵੰਦ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਵੀ ਦਿੱਤੀਆਂ ਗਈਆਂ ਹਨ | ਇਸ ਮੌਕੇ ਮਾਸਟਰ ਹਰਬੰਸ ਸਿੰਘ ਸ਼ੇਰਪੁਰ, ਗੁਰਮੇਲ ਸਿੰਘ ਚੀਮਾ, ਪ੍ਰਧਾਨ ਗੁਰਜੰਟ ਸਿੰਘ ਸੰਧੂ, ਸਾਬਕਾ ਸਰਪੰਚ ਹਾਕਮ ਸਿੰਘ ਖਹਿਰਾ, ਪ੍ਰਧਾਨ ਹਰਪਾਲ ਸਿੰਘ ਪੌਪੀ ਫ਼ੌਜੀ, ਜਸਵਿੰਦਰ ਕੌਰ ਗਿੱਲ, ਪਰਮਜੀਤ ਕੌਰ ਖਹਿਰਾ, ਹੰਸਾ ਸਿੰਘ, ਸਰਬਜੀਤ ਸਿੰਘ ਢਿੱਲੋਂ, ਗਗਨ ਸਿੰਘ, ਗੁਰਪ੍ਰੀਤ ਸਿੰਘ ਖਹਿਰਾ, ਗੁਰਪ੍ਰੀਤ ਸਿੰਘ ਮੰਡ, ਹਾਕਮ ਸਿੰਘ, ਸੁਖਦੇਵ ਸਿੰਘ ਦਿਉਲ, ਕੇਸਰ ਸਿੰਘ, ਕੁਲਜੀਤ ਸਿੰਘ, ਡਾ ਸੋਮਾ ਸਿੰਘ, ਦਰਸ਼ੀ ਗੰਡੇਵਾਲ, ਨਿਰਮਲ ਸਿੰਘ ਨੰਬਰਦਾਰ, ਕਰਨੈਲ ਸਿੰਘ ਖ਼ਾਲਸਾ, ਚਮਕੌਰ ਸਿੰਘ ਸਮਰਾ, ਸਿਕੰਦਰ ਸਿੰਘ ਢਿੱਲੋਂ, ਬੋਗਾ ਸਿੰਘ ਖ਼ਾਲਸਾ, ਪੰਮਾ ਧਾਲੀਵਾਲ, ਲਖਵੀਰ ਸਿੰਘ ਖ਼ਾਲਸਾ, ਜਗਤਾਰ ਬੜਿੰਗ, ਇੰਦਰਜੀਤ ਮੰਡ, ਅਮਰਿੰਦਰ ਲਿੱਟ, ਮਨਦੀਪ ਲਿੱਟ, ਗੁਰਕੀਰਤ ਜਗਦੇ, ਨਵਜੋਤ ਦਿਓਲ, ਜਗਸੀਰ ਸਿੰਘ ਸੀਰੂ, ਲਖਵਿੰਦਰ ਕਸਬਾ, ਅਜੈਵੀਰ ਸਿੰਘ ਖ਼ਾਲਸਾ, ਹਰਮਨ ਦਿਉਲ, ਜਗਸੀਰ ਲਿੱਟ, ਅਮਰਜੀਤ ਗਾਂਧੀ, ਅਮਰਿੰਦਰ ਖਾਲਸਾ, ਪ੍ਰਭਜੋਤ ਖਾਲਸਾ, ਲਵਪ੍ਰੀਤ ਸਿੰਘ ਖਹਿਰਾ, ਜਗਰੂਪ ਸਿੰਘ ਦਿਉਲ, ਜੁਗਰਾਜ ਸਿੰਘ ਦਿਉਲ, ਜਥੇਦਾਰ ਲਾਭ ਸਿੰਘ, ਸੁਖਵਿੰਦਰ ਗਿੱਲ, ਮਨਪ੍ਰੀਤ ਸਿੰਘ ਮਨੀ, ਦਰਸ਼ਨ ਖਹਿਰਾ, ਜਰਨੈਲ ਸਿੰਘ ਢਿੱਲੋਂ ਅਤੇ ਬਲਵੀਰ ਸਿੰਘ ਖਹਿਰਾ, ਨਾਹਰ ਸਿੰਘ ਆਦਿ ਆਗੂ ਮੌਜੂਦ ਸਨ |