ਲੌਂਗੋਵਾਲ, 17 ਦਸੰਬਰ (ਸ.ਸ. ਖੰਨਾ, ਵਿਨੋਦ)-ਸਥਾਨਕ ਕਸਬੇ ਦੇ ਵਸਨੀਕ ਸਵ. ਗੁਲਾਬ ਸਿੰਘ ਖਰਾਸੀਆ ਦੇ ਪੋਤਰੇ ਅਤੇ ਸਵ. ਅੰਮਿ੍ਤਪਾਲ ਸਿੰਘ ਸਿੱਧੂ ਦੇ ਨੌਜਵਾਨ ਪੁੱਤਰ ਅਤਿੰਦਰਪਾਲ ਸਿੰਘ (ਅਮਨਾ) ਦੀ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ | ਜਿਸ ਦੀ ਜਾਣਕਾਰੀ ਮਿ੍ਤਕ ਦੀ ਭੂਆ ਦੇ ਲੜਕੇ ਤੀਰਥ ਸਿੰਘ ਮੰਡੇਰ ਨੇ ਦਿੱਤੀ | ਉਨ੍ਹਾਂ ਕਿਹਾ ਕਿ ਅਤਿੰਦਰਪਾਲ ਸਿੰਘ ਨੂੰ ਦੋ ਦਿਨ ਪਹਿਲਾਂ ਬੁਖ਼ਾਰ ਹੋਇਆ | ਉਸ ਤੋਂ ਬਾਅਦ ਲੌਂਗੋਵਾਲ ਦੇ ਇੱਕ ਨਿੱਜੀ ਕਲੀਨਿਕ ਦੇ ਵਿਚ ਲਿਜਾਇਆ ਗਿਆ ਜਿਸ ਦਾ ਚੈੱਕਅਪ ਕਰਨ ਤੋਂ ਬਾਅਦ ਸੰਗਰੂਰ ਲਈ ਰੈਫ਼ਰ ਕਰ ਦਿੱਤਾ ਗਿਆ | ਤੀਰਥ ਸਿੰਘ ਦਾ ਕਹਿਣਾ ਹੈ ਕਿ ਜਦੋਂ ਉਸ ਨੂੰ ਸੰਗਰੂਰ ਦੇ ਸਰਕਾਰੀ ਹਸਪਤਾਲ ਵਿਚ ਲਿਜਾਇਆ ਗਿਆ ਤਾਂ ਡਾਕਟਰਾਂ ਵਲੋਂ ਉਸ ਨੂੰ ਮਿ੍ਤਕ ਕਰਾਰ ਦੇ ਦਿੱਤਾ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ | ਪਰਿਵਾਰਕ ਮੈਂਬਰਾਂ ਦੇ ਕਹਿਣ ਅਨੁਸਾਰ ਇਸ ਨੌਜਵਾਨ ਦੀ ਮੌਤ ਬੁਖ਼ਾਰ ਦੇ ਨਾਲ ਨਾਲ ਸਰੀਰ ਦੇ ਸੈੱਲ ਘਟਣ ਦੇ ਕਾਰਨ ਹੋਈ ਹੈ | ਮਿ੍ਤਕ ਦੇਹ ਦਾ ਸਸਕਾਰ ਪੱਤੀ ਜੈਦ ਦੇ ਸ਼ਮਸ਼ਾਨ ਘਾਟ ਵਿਖੇ ਕਰ ਦਿੱਤਾ ਗਿਆ ਹੈ |