23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-12-2025

ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਨੇ ਪੈਨਸ਼ਨ ਦਿਵਸ ਧੂਮਧਾਮ ਨਾਲ ਮਨਾਇਆ

Ad Position 21
No active advertisement
ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਵਲੋਂ ਪੈਨਸ਼ਨ ਦਿਵਸ ਮਨਾਏ ਜਾਣ ਦਾ ਦਿ੍ਸ਼ | ਤਸਵੀਰ : ਲਖਵੀਰ ਸਿੰਘ ਧਾਂਦਰਾ <br/> 19-12-2025
ਧੂਰੀ, 18 ਦਸੰਬਰ (ਲਖਵੀਰ ਸਿੰਘ ਧਾਂਦਰਾ)-ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਧੂਰੀ ਵਲੋਂ ਸਥਾਨਕ ਮੰਗਲਾ ਆਸ਼ਰਮ (ਗਊਸ਼ਾਲਾ) ਵਿਖੇ ਕੌਮੀ ਪੈਨਸ਼ਨਰ ਦਿਵਸ ਧੂਮਧਾਮ ਨਾਲ ਮਨਾਇਆ ਗਿਆ | ਇਸ ਸਮਾਗਮ ਦੇ ਮੁੱਖ ਮਹਿਮਾਨ ਜਸਦੇਵ ਸਿੰਘ ਸੇਵਾ ਮੁਕਤ ਸੁਪਰਡੈਂਟ, ਪ੍ਰਧਾਨਗੀ ਸਤੀਸ਼ ਸ਼ਰਮਾ ਅਤੇ ਸਤੀਸ਼ ਕੁਮਾਰ ਗਰਗ ਸੇਵਾ ਮੁਕਤ ਕਾਰਜ ਸਾਧਕ ਅਫ਼ਸਰ ਧੂਰੀ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ | ਉਪਰੋਕਤ ਤੋਂ ਇਲਾਵਾ ਪ੍ਰਧਾਨਗੀ ਮੰਡਲ ਵਿਚ ਐਸੋਸੀਏਸ਼ਨ ਦੇ ਸਰਪ੍ਰਸਤ ਹੇਮ ਰਾਜ ਸ਼ਰਮਾ, ਸਕੱਤਰ ਡਾ. ਅਮਰਜੀਤ ਸਿੰਘ, ਨਵਦੀਪ ਕੌਰ, ਜ਼ਿਲ੍ਹਾ ਪ੍ਰਧਾਨ ਅਤੇ ਸੂਬਾ ਆਗੂ ਰਾਜ ਕੁਮਾਰ ਅਰੋੜਾ, ਦਰਸ਼ਨ ਸਿੰਘ ਨੌਰਥ, ਆਰ.ਐਲ.ਪਾਂਧੀ, ਦਰਸ਼ਨ ਸਿੰਘ ਰੋਗਲਾ ਸੁਸ਼ੋਭਿਤ ਸਨ | ਸ਼ੁਰੂਆਤ ਮੌਕੇ ਅੰਤਰਰਾਸ਼ਟਰੀ ਕੀਰਤਨੀਏ ਗੁਰਮੀਤ ਸਿੰਘ, ਸਾਹਿਤ ਸਭਾ ਦੇ ਪ੍ਰਧਾਨ ਮੂਲ ਚੰਦ ਸ਼ਰਮਾ ਅਤੇ ਲੋਕ ਗਾਇਕ ਗੁਰਦਿਆਲ ਨਿਰਮਾਣ ਨੇ ਸਮਾਜਿਕ ਗੀਤਾਂ ਰਾਹੀਂ ਖ਼ੂਬਸੂਰਤ ਰੰਗ ਬੰਨਿ੍ਹਆ | ਇਸ ਮੌਕੇ ਸਟੇਟ ਬੈਂਕ ਆਫ਼ ਇੰਡੀਆ, ਪੰਜਾਬ ਨੈਸ਼ਨਲ ਬੈਂਕ, ਸਿੰਧ ਬੈਂਕ, ਅਤੇ ਕੋਆਪ੍ਰੇਟਿਵ ਬੈਂਕ ਦੇ ਮੈਨੇਜਰ ਸਾਹਿਬਾਨ ਵੀ ਸ਼ਾਮਿਲ ਹੋਏ ਅਤੇ ਉਨ੍ਹਾਂ ਪੈਨਸ਼ਨਰਜ਼ ਨੂੰ ਬੈਂਕ ਵਿਚ ਕੋਈ ਵੀ ਸਮੱਸਿਆ ਨਾ ਆਉਣ ਦੇਣ ਦਾ ਭਰੋਸਾ ਦਿੱਤਾ | ਸੀਨੀਅਰ ਆਗੂ ਰਮੇਸ਼ ਸ਼ਰਮਾ ਨੇ ਪੈਨਸ਼ਨਰ ਦਿਵਸ ਦੀ ਮਹੱਤਤਾ ਬਾਰੇ ਜਾਣਕਾਰੀ ਸਾਂਝੀ ਕੀਤੀ | ਕਾਰਜਕਾਰੀ ਪ੍ਰਧਾਨ ਜਸਦੇਵ ਸਿੰਘ ਨੇ ਪੈਨਸ਼ਨਰਾਂ ਲਈ ਕੇ.ਵਾਈ.ਸੀ. ਅਤੇ ਮੈਡੀਕਲ ਬਿੱਲਾਂ ਦੇ ਬਾਰੇ ਜਾਣਕਾਰੀ ਦਿੱਤੀ | ਇਸ ਸਮਾਗਮ ਵਿਚ 75 ਸਾਲ ਪੂਰੇ ਕਰ ਚੁੱਕੇ ਸਤੀਸ਼ ਕੁਮਾਰ, ਆਤਮਾ ਸਿੰਘ, ਨਿਰਮਲ ਸਿੰਘ ਧਾਂਦਰਾ, ਅਮਰਜੀਤ ਸਿੰਘ ਮੂਲੋਵਾਲ, ਸੁਖਦਰਸ਼ਨ ਸੇਠ, ਛੋਟਾ ਸਿੰਘ ਬਾਲੀਆਂ, ਨਛੱਤਰ ਸਿੰਘ ਬੇਨੜਾ, ਹਰੇ ਰਾਮ ਭਲਵਾਨ ਅਤੇ ਹੋਰ 30 ਪੈਨਸ਼ਨਰਾਂ ਨੂੰ ਸਨਮਾਨਿਤ ਕੀਤਾ ਗਿਆ | ਇਸ ਸਮਾਗਮ ਦਾ ਮੰਚ ਸੰਚਾਲਨ ਮਨਜੀਤ ਸਿੰਘ ਬਖ਼ਸ਼ੀ, ਕਰਮ ਸਿੰਘ ਸੋਢੀ, ਅਮਰਜੀਤ ਸਿੰਘ ਸਕੱਤਰ ਨੇ ਬਾਖ਼ੂਬੀ ਕੀਤਾ | ਸਮਾਗਮ ਦੀ ਸਫਲਤਾ ਲਈ ਇੰਦਰਜੀਤ ਸ਼ਰਮਾ, ਚਰਨਜੀਤ ਸਿੰਘ ਕੈਂਥ, ਸੋਮ ਨਾਥ ਅੱਤਰੀ, ਮੇਜਰ ਸਿੰਘ ਲੈਕਚਰਾਰ, ਬਿੱਕਰ ਸਿੰਘ ਸੇਵਾ ਮੁਕਤ ਡਿਪਟੀ ਡੀ.ਈ.ਓ., ਅਸ਼ੋਕ ਕੁਮਾਰ ਰੈਣਾ, ਜੈ ਭਗਵਾਨ ਕਾਂਝਲੀ, ਕਰਮ ਸਿੰਘ ਸੋਢੀ, ਗੁਰਮੇਲ ਸਿੰਘ, ਕਰਮ ਸਿੰਘ ਢੀਂਡਸਾ, ਗੁਰਦਾਸ ਬਾਂਸਲ, ਦਰਸ਼ਨ ਸਿੰਘ ਧਾਂਦਰਾ, ਕਰਮਜੀਤ ਸਿੰਘ, ਰਾਮ ਲਾਲ, ਸਤੀਸ਼ ਸ਼ਰਮਾ, ਫ਼ਕੀਰ ਸਿੰਘ, ਨਛੱਤਰ ਸਿੰਘ, ਕਰਮਜੀਤ ਸਿੰਘ, ਮੱਘਰ ਸਿੰਘ, ਸੁਰਜੀਤ ਸਿੰਘ ਨੇ ਵਿਸ਼ੇਸ਼ ਯੋਗਦਾਨ ਪਾਇਆ | ਡਾ. ਸੁਖਦਰਸ਼ਨ ਸ਼ਰਮਾ, ਸਰਬਜੀਤ ਸਿੰਘ, ਜਾਗਰ ਦਾਸ, ਸੁਰਿੰਦਰ ਕੈਂਥ, ਬਲਵੰਤ ਸਿੰਘ, ਡਾ. ਅਵਤਾਰ ਸਿੰਘ ਢੀਂਡਸਾ, ਸੁੰਦਰ ਲਾਲ, ਨੌਰੰਗ ਸਿੰਘ ਪਿ੍ੰਸੀਪਲ, ਜਬਰਾ ਸਿੰਘ ਪਿ੍ੰਸੀਪਲ, ਸੁਖਦੇਵ ਸਿੰਘ ਪਿ੍ੰਸੀਪਲ, ਹਰਨੇਕ ਸਿੰਘ ਪਿ੍ੰਸੀਪਲ, ਸੁਖਬੀਰ ਸਿੰਘ ਪਿ੍ੰਸੀਪਲ, ਘੁਮੰਡ ਸਿੰਘ ਸੋਹੀ, ਰਾਮ ਲਾਲ ਗਿਆਨੀ, ਸੋਹਣ ਲਾਲ, ਰਵਿੰਦਰ ਦੱਤ, ਪਵਨ ਹਰਚੰਦਪੁਰੀ, ਗੁਲਜ਼ਾਰ ਸਿੰਘ, ਬਲਦੇਵ ਸਿੰਘ, ਮਿਸ਼ਰਾ ਸਿੰਘ, ਹਰੀ ਚੰਦ ਵਰਮਾ, ਤਰਲੋਚਨ ਸਿੰਘ, ਸ਼ੇਰ ਸਿੰਘ, ਜੋਗਿੰਦਰ ਸਿੰਘ ਪੁੰਨਾਵਾਲ, ਮਨੋਹਰ ਲਾਲ, ਪ੍ਰੇਮ ਕੁਮਾਰ, ਸ਼ਿਵ ਕੁਮਾਰ ਲੋਮਸ, ਰਲਾ ਸਿੰਘ, ਵਿਲਕਸ਼ਣ ਦੱਤ, ਗੁਰਦਿਆਲ ਸਿੰਘ, ਰਾਮ ਸਰੂਪ, ਭਜਨ ਸਿੰਘ ਰੰਗੀਆਂ, ਘੁਮੰਡ ਸਿੰਘ ਸੋਹੀ, ਹਰਦੇਵ ਸਿੰਘ, ਅਮਰਜੀਤ ਅਮਨ, ਗਿਆਨੀ ਰਾਮ ਲਾਲ, ਜਸਵੰਤ ਰਾਏ, ਗੁਰਦਿਆਲ ਸਿੰਘ ਮੂਲੋਵਾਲ, ਸ਼ਿਆਮ ਸਿੰਘ ਮੂਲੋਵਾਲ, ਜੀਤ ਸਿੰਘ ਅਤੇ ਪੰਜ ਸੌ ਦੇ ਕਰੀਬ ਹੋਰ ਪੈਨਸ਼ਨਰ ਹਾਜ਼ਰ ਹੋਏ |

Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਘਨੋਰੀ ਕਲਾਂ ਤੋਂ 'ਆਪ' ਉਮੀਦਵਾਰ ਜਸਮੀਤ ਕੌਰ ਚਹਿਲ ਜੇਤੂ <br/> ਅਗਲੀ ਖ਼ਬਰ ਆਪਣੇ ਨਾਨਕੇ ਪਿੰਡ ਤੋਂ ਬੁਰੀ ਤਰ੍ਹਾਂ ਹਾਰੇ ਵਿਧਾਇਕ ਪੰਡੋਰੀ, ਨਾਨਕੇ ਪਿੰਡ ਹੋਣ ਦੇ ਮਾਣ ਦਾ ਵੀਡੀਓ ਰਾਹੀਂ ਵੀ ਪਾਇਆ ਸੀ...
Ad Position 24