ਸ਼ੇਰਪੁਰ, 18 ਦਸੰਬਰ (ਦਰਸ਼ਨ ਸਿੰਘ ਖੇੜੀ)-ਗਿਆਨਸ਼ ਗਲੋਬਲ ਸਕੂਲ ਸਲੇਮਪੁਰ ਦੇ ਪ੍ਰਬੰਧਕਾਂ ਵਲੋਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ੍ਰੀ ਬਿਨੋਇ ਪੀ.ਕੇ. ਨੇ ਨਵੇਂ ਸਕੂਲ ਡਾਇਰੈਕਟਰ ਵਜੋਂ ਅਤੇ ਸ੍ਰੀਮਤੀ ਨੀਨਾ ਯੌਸਫ਼ ਨੇ ਵਾਇਸ ਪਿ੍ੰਸੀਪਲ ਵਜੋਂ ਆਪਣਾ ਕਾਰਜਭਾਰ ਸੰਭਾਲ ਲਿਆ ਹੈ | ਇਸ ਮੌਕੇ 'ਤੇ ਸਕੂਲ ਦੇ ਪਿ੍ੰਸੀਪਲ ਸ਼ਾਹੀਨਾ ਰੋਜ਼ੀ ਅਤੇ ਜਗਦੇਵ ਸਿੰਘ ਢਿੱਲੋਂ,ਹਰੀ ਸਿੰਘ ਢਿੱਲੋ, ਚੇਅਰਮੈਨ ਰੁਬਿੰਦਰ ਸਿੰਘ ਰੰਧਾਵਾ, ਸਕੱਤਰ ਮਨਜੀਤ ਸਿੰਘ ਢਿੱਲੋਂ, ਹਰਪਿੰਦਰ ਕੌਰ ਅਤੇ ਤਲਵਿੰਦਰ ਕੌਰ ਵਲੋਂ ਦੋਵਾਂ ਦਾ ਗੁਲਦਸਤਿਆਂ ਅਤੇ ਗਰਮਜੋਸ਼ੀ ਭਰੇ ਸ਼ਬਦਾਂ ਨਾਲ ਸਵਾਗਤ ਕੀਤਾ | ਇਸ ਸਮੇਂ ਬਲਵੰਤ ਸਿੰਘ ਰੰਧਾਵਾ, ਪਿ੍ੰਸੀਪਲ ਸਾਹੀਨਾ ਰੋਜ਼ੀ ਨੇ ਆਪਣੀ ਵਧਾਈ ਸੰਦੇਸ਼ ਵਿਚ ਕਿਹਾ ਕਿ ਬਿਨੋਇ ਪੀ.ਕੇ. ਦੀ ਸਿੱਖਿਆ ਖੇਤਰ ਵਿਚ ਲੰਬੇ ਤਜਰਬੇ ਅਤੇ ਸ੍ਰੀਮਤੀ ਨੀਨਾ ਯੌਸਫ਼ ਦੀ ਅਕਾਦਮਿਕ ਲੀਡਰਸ਼ਿਪ ਨਾਲ ਸਕੂਲ ਨੂੰ ਹੋਰ ਉਚਾਈਆਂ ਤੱਕ ਲੈ ਜਾਣ ਵਿਚ ਮਦਦ ਮਿਲੇਗੀ | ਨਵੇਂ ਡਾਇਰੈਕਟਰ ਸ੍ਰੀ ਬਿਨੋਇ ਪੀ.ਕੇ. ਅਤੇ ਵਾਈਸ ਪਿ੍ੰਸੀਪਲ ਸ੍ਰੀਮਤੀ ਨੀਨਾ ਯੌਸਫ਼ ਨੇ ਵੀ ਸਭ ਦਾ ਧੰਨਵਾਦ ਕਰਦਿਆਂ ਭਰੋਸਾ ਦਿੱਤਾ ਕਿ ਉਹ ਸਕੂਲ ਦੀਆਂ ਪਰੰਪਰਾਵਾਂ ਅਤੇ ਰਵਾਇਤਾਂ ਨੂੰ ਕਾਇਮ ਰੱਖਦਿਆਂ ਨਵੀਂ ਸੋਚ ਅਤੇ ਨਵੇਂ ਯਤਨਾਂ ਨਾਲ ਅੱਗੇ ਵਧਣ ਦੀ ਪੂਰੀ ਕੋਸ਼ਿਸ਼ ਕਰਨਗੇ |