ਪੈਨਸ਼ਨਰਜ਼ ਦਿਹਾੜਾ ਉਤਸ਼ਾਹ ਨਾਲ ਮਨਾਇਆ <br/>
ਸ੍ਰੀ ਮਨਸਾ ਦੇਵੀ ਮੰਦਰ ਵਿਖੇ ਮਨਾਏ ਪੈਨਸ਼ਨਰਜ਼ ਦਿਹਾੜੇ ਦੀਆਂ ਵੱਖ-ਵੱਖ ਝਲਕੀਆਂ | ਤਸਵੀਰ: ਮੁਕੇਸ਼ ਕੁਮਾਰ
<br/>
19-12-2025
ਲਾਭ ਸਿੰਘ ਵਿੱਤ ਸਕੱਤਰ ਵਲੋਂ ਐਸੋਸੀਏਸ਼ਨ ਦੇ ਆਮਦਨ ਤੇ ਖਰਚਿਆਂ ਦਾ ਲੇਖਾ ਜੋਖਾ ਪੇਸ਼ ਕੀਤਾ | ਪ੍ਰਧਾਨਗੀ ਮੰਡਲ 'ਆਪ' ਸ਼ਾਮਲ ਵੱਖ-ਵੱਖ ਬੁਲਾਰਿਆਂ ਸਮੇਤ ਰਵਿੰਦਰ ਸਿੰਘ ਗੁੱਡੂ ਸਰਪ੍ਰਸਤ ਯੁਨਿਟ, ਨਿਹਾਲ ਸਿੰਘ ਮਾਨ ਮੰਗਵਾਲ, ਸੱਤਦੇਵ ਸ਼ਰਮਾ, ਨਿਹਾਲ ਸਿੰਘ ਮਾਨ, ਜਸਪਾਲ ਸਿੰਘ ਭੁਲੱਰ, ਪਿ੍ੰਸੀਪਲ ਮਲਕੀਤ ਸਿੰਘ ਖਟੱੜਾ ਨੇ ਸਮੂਹ ਪੈਨਸ਼ਨਰਜ਼ ਸਾਥੀਆਂ ਨੂੰ ਇਤਿਹਾਸਕ ਦਿਹਾੜੇ ਦੀ ਵਧਾਈ ਦਿੱਤੀ | ਰਾਜ ਕੁਮਾਰ ਅਰੋੜਾ ਜ਼ਿਲ੍ਹਾ ਪ੍ਰਧਾਨ ਅਤੇ ਪੰਜਾਬ ਸਟੇਟ ਪੈਨਸ਼ਨਰਜ਼ ਕੰਨਫਰੇਡਸ਼ਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਅਤੇ ਸੂਬਾਈ ਮੁੱਖ ਬੁਲਾਰੇ ਨੇ ਵਿਚਾਰ ਸਾਂਝੇ ਕੀਤੇ | ਗੁਰਦੀਪ ਸਿੰਘ ਮੰਗਵਾਲ ਦੇ ਸਟੇਜ ਸੰਚਾਲਨ ਅਧੀਨ ਇਸ ਮੌਕੇ 'ਤੇ ਹੋਏ ਸਨਮਾਨ ਸਮਾਰੋਹ 'ਚ 'ਆਪ' 90, 85 ਅਤੇ 75 ਸਾਲਾ ਉਮਰ ਵਾਲੇ ਬਜ਼ੁਰਗ ਪੈਨਸ਼ਨਰਜ਼ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਸਨਮਾਨਿਤ ਕਰਨ ਦੀ ਰਸਮ ਜੀਤ ਸਿੰਘ ਢੀਂਡਸਾ, ਬਹਾਦਰ ਸਿੰਘ, ਅਮਰਜੀਤ ਸਿੰਘ ਖਹਿਰਾ, ਭੁਪਿੰਦਰ ਸਿੰਘ ਜੱਸੀ ਦੇ ਨਾਲ, ਅਵਿਨਾਸ਼ ਸ਼ਰਮਾ, ਸੁਰਿੰਦਰ ਪਾਲ ਸਿੰਘ ਸਿਦਕੀ, ਹਰਪਾਲ ਸਿੰਘ ਸੰਗਰੂਰਵੀ, ਗੁਰਦੇਵ ਸਿੰਘ ਭੁੱਲਰ, ਸੁਖਦੇਵ ਸਿੰਘ ਜੱਸੀ, ਗੋਵਿੰਦਰ ਸ਼ਰਮਾ, ਜੰਟ ਸਿੰਘ ਸੋਹੀਆਂ, ਰਾਮ ਸਰੂਪ ਅਲੀਸ਼ੇਰ ਅਤੇ ਹੋਰਾਂ ਨੇ ਨਿਭਾਈ | ਜ਼ਰਨੈਲ ਸਿੰਘ ਲੁਬਾਣਾ, ਕਰਨੈਲ ਸਿੰਘ ਸ਼ੇਖੋਂ, ਸੁਰਿੰਦਰ ਸਿੰਘ ਸੋਢੀ, ਰਜਿੰਦਰ ਸਿੰਘ ਚੰਗਾਲ, ਵਰਿੰਦਰ ਬਜਾਜ, ਟਹਿਲ ਚੰਦ, ਭਜਨ ਸਿੰਘ,, ਤੇਜਾ ਸਿੰਘ, ਪੀ.ਸੀ ਬਾਘਾ, ਦਵਿੰਦਰ ਕੁਮਾਰ ਜਿੰਦਲ, ਜਸਵੀਰ ਸਿੰਘ ਖਾਲਸਾ, ਰਾਜ ਸਿੰਘ ਮੰਗਵਾਲ, ਚਮਕੌਰ ਸਿੰਘ ਏ ਐਸ ਆਈ, ਸ਼ੇਰ ਸਿੰਘ ਬਾਲੇਵਾਲ ਆਦਿ ਦਾ ਸਮਾਗਮ ਲਈ ਵਿਸ਼ੇਸ਼ ਸਹਿਯੋਗ ਰਿਹਾ | ਜੀਤ ਸਿੰਘ ਢੀਂਡਸਾ ਤੇ ਵਿਸ਼ੇਸ਼ ਮਹਿਮਾਨਾਂ ਨੇ ਐਸੋਸੀਏਸ਼ਨ ਵਲੋਂ ਕੀਤੇ ਇਸ ਸਨਮਾਨ ਸਮਾਰੋਹ ਦੀ ਸ਼ਲਾਘਾ ਕੀਤੀ | ਭੁਪਿੰਦਰ ਸਿੰਘ ਜੱਸੀ ਨੇ ਧੰਨਵਾਦੀ ਸ਼ਬਦ ਕਹੇ |